ਬ੍ਰਿਟੇਨ ''ਚ ਸੜਕ ਹਾਦਸਿਆਂ ਨਾਲ ਸਬੰਧਿਤ ਕਾਨੂੰਨੀ ਖਾਮੀਆਂ ਦੂਰ ਕਰਨ ਦੀ ਅਪੀਲ

04/15/2018 9:02:11 PM

ਲੰਡਨ— ਬ੍ਰਿਟੇਨ 'ਚ ਪਿਛਲੇ ਸਾਲ ਹੋਏ ਇਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਸੜਕ ਚੈਰਿਟੀ ਕਰਨ ਵਾਲੇ ਇਕ ਸੰਗਠਨ ਨੇ ਐਤਵਾਰ ਨੂੰ ਕਾਨੂੰਨੀ ਖਾਮੀਆਂ ਨੂੰ ਦੂਰ ਕਰਨ ਦੀ ਅਪੀਲ ਕੀਤੀ ਹੈ ਜੋ ਖਤਰਨਾਕ ਚਾਲਕਾਂ ਦੇ ਬਾਰੇ ਰੁਜ਼ਗਾਰਦਾਤਾ ਨੂੰ ਹਨੇਰੇ 'ਚ ਰੱਖਦੀ ਹੈ। ਪਿਛਲੇ ਸਾਲ ਹੋਈ ਦੁਰਘਟਨਾ 'ਚ 8 ਭਾਰਤੀ ਮਾਰੇ ਗਏ ਸਨ।
ਬ੍ਰੇਕ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਟ੍ਰਾਂਸਪੋਰਟ ਕੰਪਨੀਆਂ ਦੇ ਮੁੱਦੇ ਦਾ ਤੁਰੰਤ ਹੱਲ ਕਰਨ, ਜਿਸ 'ਚ ਅਜਿਹੇ ਚਾਲਕਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ, ਜਿਨ੍ਹਾਂ ਦੇ ਡਰਾਈਵਿੰਗ ਲਾਇਸੰਸ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਕੇਰਲ ਦੇ ਮਿਨੀ ਬੱਸ ਚਾਲਕ ਸਾਈਰਸ ਜੋਸੇਫ ਤੇ ਉਨ੍ਹਾਂ ਦੇ ਸਾਰੇ ਸੱਤ ਭਾਰਤੀ ਯਾਤਰੀਆਂ ਦੀ ਅਗਸਤ 2017 'ਚ ਮੌਤ ਦਾ ਕਾਰਨ ਬਣਨ ਦੇ ਲਈ ਪਿਛਲੇ ਮਹੀਨੇ ਦੋ ਟਰੱਕ ਚਾਲਕਾਂ ਰਾਈਸਡਾਰਡ ਮਾਸੇਰਕ ਤੇ ਡੇਵਿਸ ਵਾਗਸਟਾਫ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ 'ਚ ਪਤਾ ਲੱਗਿਆ ਕਿ ਮਾਸੇਰਕ ਦਾ ਲਾਇਸੰਸ ਜੁਲਾਈ 2017 'ਚ ਕੈਂਸਲ ਕਰ ਦਿੱਤਾ ਗਿਆ ਸੀ ਪਰ ਰੁਜ਼ਗਾਰਦਾਤਾ ਏ.ਆਈ.ਐਮ. ਲਾਜਿਸਟਿਕਸ ਨੇ ਇਸ ਦੀ ਸੂਚਨਾ ਨਹੀਂ ਦਿੱਤੀ ਸੀ।


Related News