ਦੁਬਈ ''ਚ ਭਾਰਤੀ ਮੂਲ ਦੇ ਸ਼ੈਫ ਨੇ ਕੀਤਾ ''ਐਂਟੀ ਮੁਸਲਿਮ'' ਟਵੀਟ, ਮੰਗੀ ਮੁਆਫੀ

Wednesday, Jun 13, 2018 - 10:07 AM (IST)

ਦੁਬਈ (ਬਿਊਰੋ)— ਯੂ.ਏ.ਈ. ਵਿਚ ਭਾਰਤੀ ਮੂਲ ਦੇ ਮਸ਼ਹੂਰ ਸ਼ੈਫ ਅਤੁਲ ਕੋਚਰ ਟਵਿੱਟਰ 'ਤੇ ਕਥਿਤ ਰੂਪ ਨਾਲ ਇਸਲਾਮ ਵਿਰੋਧੀ ਟਿੱਪਣੀ ਕਰਨ ਕਾਰਨ ਵਿਵਾਦਾਂ ਨਾਲ ਘਿਰ ਗਏ ਹਨ। ਉਨ੍ਹਾਂ ਦੀ ਟਿੱਪਣੀ ਨਾਲ ਦੁੱਖੀ ਲੋਕਾਂ ਨੇ ਉਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਦੀ ਮੰਗ ਕੀਤੀ ਹੈ। ਮਿਸ਼ੇਲਿਨ-ਸਟਾਰ ਸ਼ੈਫ ਇੱਥੋਂ ਦੇ ਜੇ. ਡਬਲਊ. ਮੇਰੀਓਟ ਮਾਰਕਵਿਸ ਹੋਟਲ ਦੇ ਰੰਗ ਮਹੱਲ ਭਾਰਤੀ ਰੈਸਟੋਰੈਂਟ ਵਿਚ ਕੰਮ ਕਰਦੇ ਹਨ। ਇਕ ਅੰਗਰੇਜੀ ਅਖਬਾਰ ਮੁਤਾਬਕ ਉਨ੍ਹਾਂ ਨੇ ਅਮਰੀਕੀ ਟੀ.ਵੀ. ਸੀਰੀਜ਼ 'ਕਵਾਨਟਿਕੋ' ਦੇ ਇਕ ਏਪੀਸੋਡ ਲਈ ਅਦਾਕਾਰਾ ਪ੍ਰਿੰਅਕਾ ਚੋਪੜਾ ਦੀ ਆਲੋਚਨਾ ਕੀਤੀ ਸੀ। ਏਪੀਸੋਡ ਵਿਚ ਭਾਰਤੀ ਰਾਸ਼ਟਰਵਾਦੀਆਂ ਨੂੰ ਅੱਤਵਾਦੀਆਂ ਦੇ ਰੂਪ ਵਿਚ ਦਿਖਾਇਆ ਗਿਆ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ,''ਇਹ ਦੇਖ ਕੇ ਦੁੱਖ ਹੋ ਰਿਹਾ ਹੈ ਕਿ ਤੁਸੀਂ (ਪ੍ਰਿੰਅਕਾ) ਹਿੰਦੂਆਂ ਦੀਆਂ ਭਾਵਨਾਵਾਂ ਦਾ ਸਨਮਾਨ ਨਹੀਂ ਕੀਤਾ ਜੋ ਸਾਲ 2000 ਤੋਂ ਇਸਲਾਮ ਦੇ ਅੱਤਵਾਦ ਦਾ ਸ਼ਿਕਾਰ ਹੋ ਰਹੇ ਹਨ।'' 

PunjabKesari
ਕੋਚਰ ਦੀ ਇਸਲਾਮ ਵਿਰੋਧੀ ਟਿੱਪਣੀ ਨਾਲ ਸੋਸ਼ਲ ਮੀਡੀਆ 'ਤੇ ਵਿਵਾਦ ਸ਼ੁਰੂ ਹੋ ਗਿਆ ਅਤੇ ਟਵਿੱਟਰ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਸ਼ੈਫ ਨੂੰ ਹਟਾਉਣ ਦੀ ਮੰਗ ਕੀਤੀ। ਮਾਮਲਾ ਵੱਧਦਾ ਦੇਖ ਕੋਚਰ ਨੇ ਟਵਿੱਟਰ 'ਤੇ ਹੀ ਮੁਆਫੀ ਮੰਗ ਲਈ। ਕੋਚਰ ਨੇ ਟਵੀਟ ਕੀਤਾ,''ਆਪਣੇ ਵੱਲੋਂ ਕੀਤੇ ਗਏ ਟਵੀਟ ਲਈ ਮੈਂ ਕੋਈ ਸਫਾਈ ਨਹੀਂ ਦੇਵਾਂਗਾ। ਮੈਂ ਮੰਨਦਾ ਹਾਂ ਕਿ ਇਮਲਾਮ ਦਾ ਜਨਮ ਕਰੀਬ 1400 ਸਾਲ ਪਹਿਲਾਂ ਹੋਇਆ ਅਤੇ ਇਸ ਲਈ ਮੈਂ ਮੁਆਫੀ ਮੰਗਦਾ ਹਾਂ। ਮੈਨੂੰ ਇਸਲਾਮੋਫੋਬੀਆ ਨਹੀਂ ਹੈ, ਮੈਨੂੰ ਆਪਣੇ ਕੁਮੈਂਟਸ 'ਤੇ ਪਛਤਾਵਾ ਹੈ।'' ਇਸ ਮਾਮਲੇ ਵਿਚ ਜੇ.ਡਬਲਊ. ਮੇਰੀਓਟ ਹੋਟਲ ਨੇ ਕੋਚਰ ਦੇ ਟਵੀਟ ਤੋਂ ਕਿਨਾਰਾ ਕਰ ਲਿਆ ਹੈ। ਹੋਟਲ ਨੇ ਟਵੀਟ ਕੀਤਾ ਕਿ ਉਹ ਕੋਚਰ ਦੀ ਟਿੱਪਣੀ ਤੋਂ ਸਹਿਮਤ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਟਵੀਟ ਦਾ ਸਮਰਥਨ ਕਰਦਾ ਹੈ।


Related News