ਕ੍ਰੈਸ਼ ਹੋ ਕੇ ਖੇਤਾਂ 'ਚ ਜਾ ਡਿੱਗਾ ਹੈਲੀਕਾਪਟਰ ! ਡਿੱਗਦੇ ਹੀ ਲੱਗ ਗਈ ਅੱਗ, ਨਹੀਂ ਬਚਿਆ ਕੋਈ
Thursday, Aug 13, 2026 - 11:32 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸੈਂਟ੍ਰਲ ਟੈਕਸਾਸ ਵਿੱਚ ਫੋਰਟ ਹੁੱਡ ਮਿਲਟਰੀ ਬੇਸ ਦਾ ਇੱਕ 'AH-64 ਅਪਾਚੇ' ਲੜਾਕੂ ਹੈਲੀਕਾਪਟਰ ਬੁੱਧਵਾਰ ਦੁਪਹਿਰ ਨੂੰ 'ਸਲਾਡੋ' ਨੇੜੇ ਖੇਤਾਂ ਵਿੱਚ ਕ੍ਰੈਸ਼ ਹੋ ਕੇ ਡਿੱਗ ਗਿਆ। ਇਸ ਦਰਦਨਾਕ ਹਾਦਸੇ ਸਮੇਂ ਹੈਲੀਕਾਪਟਰ 'ਚ ਅਮਰੀਕੀ ਫ਼ੌਜ ਦੇ 2 ਜਵਾਨ ਸਵਾਰ ਸਨ, ਜਿਨ੍ਹਾਂ ਦੀ ਦਰਦਨਾਕ ਮੌਤ ਹੋ ਗਈ ਹੈ।
ਬੈੱਲ ਕਾਊਂਟੀ ਸ਼ੈਰਿਫ਼ ਆਫ਼ਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਬੁੱਧਵਾਰ ਦੁਪਹਿਰ ਲਗਭਗ 1:35 ਵਜੇ ਵਾਪਰਿਆ। ਹੈਲੀਕਾਪਟਰ ਦੇ ਜ਼ਮੀਨ 'ਤੇ ਡਿੱਗਦਿਆਂ ਹੀ ਖੇਤਾਂ 'ਚ ਭਿਆਨਕ ਅੱਗ ਲੱਗ ਗਈ, ਜੋ ਲਗਭਗ 100 ਏਕੜ ਤੱਕ ਫੈਲ ਗਈ। ਅੱਗ 'ਤੇ ਕਾਬੂ ਪਾਉਣ ਲਈ ਨੇੜਲੇ ਇਲਾਕਿਆਂ ਨੂੰ ਖਾਲੀ ਕਰਵਾਉਣਾ ਪਿਆ।
ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ
ਫੋਰਟ ਹੁੱਡ ਵੱਲੋਂ ਜਾਰੀ ਬਿਆਨ ਅਨੁਸਾਰ, ਹਾਦਸੇ 'ਚ ਜਾਨ ਗੁਆਉਣ ਵਾਲੇ ਦੋਵਾਂ ਜਵਾਨਾਂ ਦੀਆਂ ਦੇਹਾਂ ਨੂੰ 'ਕਾਰਲ ਆਰ ਡਾਰਨਲ ਆਰਮੀ ਮੈਡੀਕਲ ਸੈਂਟਰ' ਭੇਜਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਹੀ 24 ਘੰਟਿਆਂ ਅੰਦਰ ਉਨ੍ਹਾਂ ਦੀ ਪਛਾਣ ਜਨਤਕ ਕੀਤੀ ਜਾਵੇਗੀ।
🇺🇸 Two soldiers were killed when a U.S. Army AH-64 Apache attack helicopter crashed in a field south of Salado, in Central Texas, around 1:35 p.m. local time on Wednesday, Aug. 12. Both pilots on board died, the Bell County Sheriff's Office and Fort Hood confirmed.
— 🔥🗞The Informant (@theinformant_x) August 12, 2026
The… pic.twitter.com/DvdgSBqx84
ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫੋਰਟ ਹੁੱਡ ਦੇ ਅਧਿਕਾਰੀ ਅਤੇ ਸਥਾਨਕ ਰੈਸਕਿਊ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। AH-64 ਅਪਾਚੇ ਦੋ ਸੀਟਾਂ ਵਾਲਾ ਇੱਕ ਪ੍ਰਮੁੱਖ ਲੜਾਕੂ ਹੈਲੀਕਾਪਟਰ ਹੈ, ਜੋ 1980 ਦੇ ਦਹਾਕੇ ਤੋਂ ਅਮਰੀਕੀ ਫੌਜ ਦਾ ਇੱਕ ਅਹਿਮ ਹਿੱਸਾ ਰਿਹਾ ਹੈ। ਇਸ ਦਾ ਅਚਾਨਕ ਕ੍ਰੈਸ਼ ਹੋ ਜਾਣਾ ਇਸ ਦੀ ਭਰੋਸੇਯੋਗਤਾ 'ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।
ਇਹ ਵੀ ਪੜ੍ਹੋ- ਭੂਚਾਲ ਦੀ ਤਬਾਹੀ ਵਿਚਾਲੇ ਚਮਤਕਾਰ ! ਮਲਬੇ 'ਚ ਦੱਬੀ ਨਿੱਕੀ ਜਿਹੀ 'ਜਾਨ' ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
