ਫਗਵਾੜਾ ਦੀ ਅਨੂੰ ਦੁੱਗਲ ਇਟਲੀ ''ਚ ਆਪਣੇ ਖਾਣੇ ਲਈ ਹੋਈ ਮਸ਼ਹੂਰ, ਲੋਕ ਕਰਦੇ ਹਨ ਤਾਰੀਫਾਂ

Monday, Nov 27, 2023 - 12:07 PM (IST)

ਫਗਵਾੜਾ ਦੀ ਅਨੂੰ ਦੁੱਗਲ ਇਟਲੀ ''ਚ ਆਪਣੇ ਖਾਣੇ ਲਈ ਹੋਈ ਮਸ਼ਹੂਰ, ਲੋਕ ਕਰਦੇ ਹਨ ਤਾਰੀਫਾਂ

ਮਿਲਾਨ/ਇਟਲੀ (ਸਾਬੀ ਚੀਨੀਆ): ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸ਼ਹਿਰ ਨਾਲ ਸਬੰਧਿਤ ਅਨੂੰ ਦੁੱਗਲ ਆਪਣੇ ਸਵਾਦਲੇ ਖਾਣੇ ਲਈ ਇਟਲੀ ਵਿਚ ਕਾਫੀ ਮਸ਼ਹੂਰ ਹੈ। ਇਟਲੀ ਦੇ ਸੀਚੀਲੀਆ ਸਮੁੰਦਰੀ ਤੱਟ ਤੇ ਕਤਾਨੀਆ ਸ਼ਹਿਰ ਵਿਖੇ ਰਹਿ ਰਹੀ ਅਨੂੰ ਦੁੱਗਲ ਨੇ ਭਾਰਤੀ ਖਾਣਿਆਂ ਨੂੰ ਬਣਾਉਣ ਲਈ ਇਸ ਹੱਦ ਤੱਕ ਮੁਹਾਰਤ ਹਾਸਿਲ ਕਰ ਲਈ ਹੈ ਕਿ ਅੱਜ ਇਟਾਲੀਅਨ ਅਤੇ ਹੋਰ ਦੇਸ਼ਾਂ ਦੇ ਲੋਕ ਵੀ ਉਸ ਦੁਆਰਾ ਤਿਆਰ ਕੀਤੇ ਗਏ ਖਾਣੇ ਦੀਆਂ ਖੂਬ ਤਾਰੀਫਾਂ ਕਰਦੇ ਹਨ। ਅਨੂੰ ਦੁੱਗਲ ਸਾਲ 2011 ਵਿੱਚ ਆਪਣੇ ਪਤੀ ਅਸ਼ਵਨੀ ਦੁੱਗਲ ਨਾਲ਼ ਇਟਲੀ ਪਹੁੰਚੀ ਸੀ ਅਤੇ ਇੱਥੇ ਆ ਕੇ ਉਸ ਨੇ ਦੇਖਿਆ ਕਿ ਕੁਝ ਲੋਕ ਕੰਮਾਂ-ਕਾਰਾਂ ਵਿੱਚ ਲਗਾਤਾਰ ਰੁਝੇ ਹੋਣ ਕਰਕੇ ਖਾਣਾ ਬਣਾਉਣ ਲਈ ਵਕਤ ਨਹੀ ਕੱਢ ਸਕਦੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਗੁਰਦੁਆਰਾ ਸਾਹਿਬ ਪਹੁੰਚੇ ਭਾਰਤੀ ਰਾਜਦੂਤ ਸੰਧੂ ਨੂੰ ਖਾਲਿਸਤਾਨੀ ਸਮਰਥਕਾਂ ਨੇ ਘੇਰਿਆ

ਇਸ ਲਈ ਉਸ ਨੇ ਅਜਿਹੇ ਲੋਕਾਂ ਲਈ ਖਾਣਾ ਤਿਆਰ ਕਰਕੇ ਸਸਤੇ ਮੁੱਲ ਵਿੱਚ ਘਰੋਂ-ਘਰੀ ਖਾਣਾ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਵਿੱਚ ਹੀ ਅਨੂੰ ਦੁਆਰਾ ਤਿਆਰ ਕੀਤੇ ਗਏ ਖਾਣੇ ਦੀ ਇੰਨੀ ਜਿਆਦਾ ਮੰਗ ਵਧ ਗਈ ਕਿ ਉਸ ਨੇ ਆਪਣੇ ਪਤੀ ਅਸ਼ਵਨੀ ਦੁੱਗਲ ਨਾਲ਼ ਮਿਲ ਕੇ ਕਤਾਨੀਆ ਸ਼ਹਿਰ ਵਿਖੇ ਭਾਰਤੀ ਖਾਣਿਆਂ ਦਾ ਇਕ ਰੈਸਟੋਰੈਂਟ ਖੋਲ੍ਹਿਆ। ਜਿਸ ਨੂੰ ਕਿ ਰੈਸਟੋਰੈਂਟ ਖੇਤਰ ਦੀ ਮਸ਼ਹੂਰ ਕੰਪਨੀ "ਗੁਰੁ" ਦੁਆਰਾ ਕਤਾਨੀਆ ਦੇ ਬੈਸਟ ਰੈਸਟੋਰੈਂਟ ਦਾ ਖਿਤਾਬ ਵੀ ਪ੍ਰਦਾਨ ਕੀਤਾ ਗਿਆ। ਇੱਥੇ ਹੀ ਬੱਸ ਨਹੀ ਈਸ਼ਾ ਅੰਬਾਨੀ ਤੱਕ ਵਰਗੀਆਂ ਅਨੇਕਾਂ ਮਸ਼ਹੂਰ ਹਸਤੀਆਂ ਅਨੂੰ ਦੁੱਗਲ ਦੁਆਰਾ ਤਿਆਰ ਕੀਤੀ ਗਈ ਕੈਂਟਰਿੰਗ ਦਾ ਮਜਾ ਚੱਖ ਚੁੱਕੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News