ਐਂਟੀਵਾਇਰਲ ਦਵਾਈ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਧਾ ਸਕਦੀ : ਅਧਿਐਨ

05/16/2020 7:22:33 PM

ਟੋਰਾਂਟੋ (ਭਾਸ਼ਾ) - ਖੋਜਕਾਰਾਂ ਦਾ ਦਾਅਵਾ ਹੈ ਕਿ ਉਪਲੱਬਧ ਐਂਟੀਵਾਇਰਲ (ਵਾਇਰਸ ਨਾਲ ਲੜਣ ਵਾਲੀਆਂ) ਦਵਾਈਆਂ ਕੋਵਿਡ-19 ਦੇ ਮਰੀਜ਼ਾਂ ਦੇ ਵਾਇਰਸ ਤੋਂ ਮੁਕਤ ਹੋਣ ਦੀ ਗਿਣਤੀ ਨੂੰ ਤੇਜ਼ ਕਰ ਸਕਦੀ ਹੈ। ਇਸ ਅਧਿਐਨ ਨਾਲ ਵਿਸ਼ਵ ਭਰ ਵਿਚ ਇਸ ਮਹਾਮਾਰੀ ਦਾ ਪ੍ਰਕੋਪ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ। 'ਫ੍ਰੰਟੀਅਰਸ ਇਨ ਇਮਿਊਨੋਲਾਜ਼ੀ' ਮੈਗਜ਼ੀਨ ਵਿਚ ਪ੍ਰਕਾਸ਼ਿਤ ਇਸ ਅਧਿਐਨ ਮੁਤਾਬਕ ਇੰਟਰਫੇਰਾਨ (ਆਈ. ਐਫ. ਐਨ.) - ਏ. ਟੂ. ਬੀ. ਦਵਾਈ ਦੇ ਇਸਤੇਮਾਲ ਨਾਲ ਵਾਇਰਸ ਨੂੰ ਸਰੀਰ ਵਿਚੋਂ ਖਤਮ ਕਰਨ ਦੀ ਸਪੀਡ ਵਿਚ ਕਾਫੀ ਤੇਜ਼ੀ ਲਿਆਂਦੀ ਜਾ ਸਕਦੀ ਹੈ। ਇਹ ਅਧਿਐਨ ਕਰਨ ਵਾਲੇ ਸਾਇੰਸਦਾਨਾਂ ਵਿਚ ਕੈਨੇਡਾ ਦੇ ਟੋਰਾਂਟੋ ਯੂਨੀਵਰਸਿਟੀ ਦੇ ਸਾਇੰਸਦਾਨ ਵੀ ਸ਼ਾਮਲ ਹਨ। ਇਸ ਅਧਿਐਨ ਦੇ ਤਹਿਤ ਖੋਜਕਾਰਾਂ ਨੇ ਚੀਨ ਦੇ ਵੁਹਾਨ ਵਿਚ ਕੋਵਿਡ-19 ਦੇ 77 ਮਰੀਜ਼ਾਂ ਦੇ ਇਕ ਸਮੂਹ 'ਤੇ ਇਸ ਦਵਾਈ ਦੇ ਅਸਰ ਦਾ ਆਕਲਨ ਕੀਤਾ।

ਸਾਇੰਸਦਾਨਾਂ ਨੇ ਪਾਇਆ ਕਿ ਇਸ ਦਵਾਈ ਦਾ ਇਸਤੇਮਾਲ ਕਈ ਸਾਲਾਂ ਤੋਂ ਹੋ ਰਿਹਾ ਹੈ ਅਤੇ ਇਸ ਨਾਲ ਉਪਰੀ ਸਾਹ ਨਾਲੀ ਵਿਚ ਵਾਇਰਸ ਦੇ ਰਹਿਣ ਦੀ ਮਿਆਦ ਨੂੰ ਉਸਤਨ ਕਰੀਬ 7 ਦਿਨ ਤੱਕ ਘੱਟ ਕੀਤਾ ਜਾ ਸਕਦਾ ਹੈ। ਟੋਰਾਂਟੋ ਯੂਨੀਵਰਸਿਟੀ ਵਿਚ ਅਧਿਐਨ ਦੀ ਮੁਖ ਲੇਖਿਕਾ ਐਲੇਨੋਰ ਫਿਸ਼ ਨੇ ਕਿਹਾ ਕਿ ਮੇਰਾ ਤਰਕ ਹੈ ਕਿ ਹਰ ਨਵੇਂ ਵਾਇਰਸ ਲਈ ਐਂਟੀਵਾਇਰਸ ਬਣਾਉਣ ਦੀ ਬਜਾਏ ਸਾਨੂੰ ਇਲਾਜ ਦੇ ਲਈ ਸਭ ਤੋਂ ਪਹਿਲਾਂ ਇੰਟਰਫੇਰਾਮ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਫਿਸ਼ ਨੇ ਕਿਹਾ ਕਿ ਇੰਟਰਫੇਰਾਮ ਦਵਾਈਆਂ ਦਾ ਕਈ ਸਾਲਾਂ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ, ਇਸ ਲਈ ਰਣਨੀਤੀ ਇਹ ਹੋਣੀ ਚਾਹੀਦੀ ਹੈ ਕਿ ਗੰਭੀਰ ਵਾਇਰਸ ਤੋਂ ਪ੍ਰਭਾਵਿਤਾਂ ਵਿਚ ਉਨ੍ਹਾਂ ਨੂੰ ਅਲੱਗ ਮਕਸਦ ਲਈ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇੰਟਰਫੇਰਾਨ ਸਾਰੇ ਵਾਇਰਸਾਂ ਦੇ ਜਵਾਬ ਵਿਚ ਮਨੁੱਖੀ ਸਰੀਰ ਵਿਚ ਪੈਦਾ ਹੋਣ ਵਾਲੇ ਪ੍ਰੋਟੀਨ ਦਾ ਸਮੂਹ ਹੈ। ਇਹ ਅਜਿਹੇ ਅਣੂ ਹਨ ਜੋ ਕੋਸ਼ਿਕਾਵਾਂ ਅਤੇ ਟਿਸ਼ੂਆਂ ਵਿਚਾਲੇ ਸੰਵਾਦ ਕਰਨ ਵਿਚ ਮਦਦ ਕਰਦੇ ਹਨ। ਅਧਿਐਨ ਵਿਚ ਆਖਿਆ ਗਿਆ ਹੈ ਕਿ ਇੰਟਰਫੇਰਾਮ ਵਾਇਰਸ ਦੇ ਜੀਵਨ ਚੱਕਰ ਦੇ ਵਿਭਿੰਨ ਚਰਣਾਂ ਨੂੰ ਨਿਸ਼ਾਨਾ ਬਣਾ ਕੇ ਕੰਮ ਕਰਦੇ ਹਨ, ਇਹ ਵਾਇਰਸ ਨੂੰ ਵੱਧਣ ਤੋਂ ਰੋਕਦੇ ਹਨ ਅਤੇ ਇਸ ਨਾਲ ਲੱੜਣ ਦੀ ਸਮਰੱਥਾ ਨੂੰ ਵਧਾਉਣ ਵਿਚ ਮਦਦ ਕਰਦੇ ਹਨ।


Khushdeep Jassi

Content Editor

Related News