ਵਾਇਰਸ ਰੋਕੂ ਪਰਤ ਵਾਲਾ ਮਾਸਕ ਕੋਰੋਨਾ ਵਾਇਰਸ ਨੂੰ ਕਰ ਸਕਦੈ ਖਤਮ: ਅਧਿਐਨ

Monday, Feb 15, 2021 - 12:41 AM (IST)

ਵਾਇਰਸ ਰੋਕੂ ਪਰਤ ਵਾਲਾ ਮਾਸਕ ਕੋਰੋਨਾ ਵਾਇਰਸ ਨੂੰ ਕਰ ਸਕਦੈ ਖਤਮ: ਅਧਿਐਨ

ਲੰਡਨ-ਵਾਇਰਸ ਰੋਕੂ ਪਰਤ ਦੀ ਤਕਨਾਲੋਜੀ 'ਤੇ ਕੰਮ ਕਰ ਰਹੀ ਕੈਂਬ੍ਰਿਜ਼ ਯੂਨੀਵਰਸਿਟੀ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਤਕਨੀਕ ਨਾਲ ਤਿਆਰ ਮਾਸਕ ਇਕ ਘੰਟੇ 'ਚ ਕੋਰੋਨਾ ਵਾਇਰਸ ਨੂੰ ਖਤਮ ਕਰ ਵਿਅਕਤੀ ਨੂੰ ਸੁਰੱਖਿਅਤ ਕਰ ਸਕਦੇ ਹਨ। ਵਾਇਰਸ ਰੋਕੂ ਪਰਤ ਚੜਾਉਣ ਦੀ ਤਕਨਾਲੋਜੀ ਨੂੰ 'ਡਿਉਕਸ' ਕਿਹਾ ਜਾਂਦਾ ਹੈ। 'ਦਿ ਡੇਲੀ ਟੈਲੀਗ੍ਰਾਫ' 'ਚ ਛਪੀ ਖਬਰ ਮੁਤਾਬਕ ਮਾਸਕ 'ਤੇ ਵਾਇਰਸ ਰੋਕੂ ਅਦਿੱਖ ਪਰਤ ਵਾਇਰਸ ਦੀ ਬਾਹਰੀ ਪਰਤ 'ਤੇ ਹਮਲਾ ਕਰ ਕੇ ਪ੍ਰਭਾਵੀ ਤਰੀਕੇ ਨਾਲ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਨੂੰ ਵੀ ਖਤਮ ਕਰ ਸਕਦੀ ਹੈ ਜਿਨ੍ਹਾਂ 'ਚ ਬ੍ਰਿਟੇਨ ਦਾ ਕਥਿਤ ਕੈਂਟ ਵਾਇਰਸ ਕਿਸਮ ਅਤੇ ਦੱਖਣੀ ਅਫਰੀਕਾ 'ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ -14.70 ਲੱਖ ਆਬਾਦੀ ਵਾਲੇ ਇਸ ਸੂਬੇ 'ਚ ਮਿਲੇ 3 ਕੋਰੋਨਾ ਪਾਜ਼ੇਟਿਵ ਮਰੀਜ਼, ਲਾਇਆ ਗਿਆ ਸਖਤ ਲਾਕਡਾਊਨ

ਕੈਂਬ੍ਰਿਜ਼ ਯੂਨੀਵਰਸਿਟੀ 'ਚ ਕੈਮੀਕਲ ਇੰਜੀਨੀਅਰਿੰਗ ਅਤੇ ਬਾਇਓਤਕਾਨੋਜੀ ਵਿਭਾਗ 'ਚ ਸੀਨੀਅਰ ਬੁਲਾਰੇ ਡਾ. ਗ੍ਰਾਹਮ ਕ੍ਰਿਸਟੀ ਨੇ ਅਖਬਾਰ ਨੂੰ ਕਿਹਾ ਕਿ ਮਾਸਕ ਦੀ ਲੇਅਰ 'ਤੇ ਲਾਈ ਗਈ ਵਾਇਰਸ ਰੋਕੂ ਪਰਤ ਵਾਇਰਸ ਦੀ ਬਾਹਰਲੀ ਝਿੱਲੀ 'ਤੇ ਹਮਲਾ ਕਰ ਉਸ ਨੂੰ ਖਤਮ ਕਰ ਦਿੰਦੀ ਹੈ। ਬਦਲਾਅ ਕਰਨ ਵਾਲੇ ਵਾਇਰਸ 'ਚ ਹੋਰ ਹਿੱਸਿਆਂ ਦੇ ਉਲਟ ਬਾਹਰੀ ਝਿੱਲੀ ਇਕ ਸਮਾਨ ਹੁੰਦੀ ਹੈ।

ਇਹ ਵੀ ਪੜ੍ਹੋ -ਜਾਪਾਨ ਵਿਚ ਮੁੜ 5.2 ਤੀਬਰਤਾ ਦੇ ਭੂਚਾਲ ਦੇ ਝਟਕੇ, 120 ਤੋਂ ਵੱਧ ਜ਼ਖਮੀ

ਇਸ ਲਈ ਇਹ ਵਾਇਰਸ ਰੋਕੂ ਪਰਤ ਕੋਰੋਨਾ ਵਾਇਰਸ ਦੇ ਨਵੇਂ ਰੂਪ 'ਤੇ ਵੀ ਕਾਰਗਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਥੇ ਤੱਕ ਜੇਕਰ ਤੁਸੀਂ ਵਾਇਰਸ ਦੇ ਪੂਰੇ ਜੀਨੋਮ 'ਚ ਬਦਲਾਅ ਕਰ ਸਕਦੇ ਹੋ ਤਾਂ ਉਸ ਦੇ ਖੋਲ 'ਤੇ ਅਸਰ ਨਹੀਂ ਪਵੇਗਾ। ਅਸੀਂ ਉਮੀਦ ਕਰ ਰਹੇ ਹਾਂ ਕਿ ਕੋਰੋਨਾ ਵਾਇਰਸ ਦੇ ਸਾਰੇ ਰੂਪਾਂ 'ਤੇ ਇਹ ਪਰਤ ਇਕ ਸਮਾਨ ਪ੍ਰਤੀਕਿਰਿਆ ਕਰੇਗੀ ਕਿਉਂਕਿ ਢਾਂਚੇ ਦੇ ਆਧਾਰ 'ਤੇ ਸਾਰੇ ਲਗਭਗ ਇਕ ਸਮਾਨ ਹਨ।

ਇਹ ਵੀ ਪੜ੍ਹੋ -ਜਾਪਾਨ ਨੇ ਕੋਵਿਡ-19 ਦੇ ਪਹਿਲੇ ਟੀਕੇ ਨੂੰ ਦਿੱਤੀ ਰਸਮੀ ਮਨਜ਼ੂਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News