‘ਆਖਰੀ ਗੇਂਦ ਤੱਕ ਲੜਾਂਗਾ’, ਪਾਕਿ ’ਚ ਹੋਈ ਹਿੰਸਾ ਦੇ ਮਾਮਲਿਆਂ ’ਚ ਜ਼ਮਾਨਤ ਮਿਲਣ ’ਤੇ ਬੋਲੇ ਇਮਰਾਨ
Saturday, May 20, 2023 - 01:58 PM (IST)

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 9 ਮਈ ਨੂੰ ਗ੍ਰਿਫਤਾਰੀ ਤੋਂ ਬਾਅਦ ਹੋਈ ਹਿੰਸਾ ਕਾਰਨ ਉਨ੍ਹਾਂ ਦੇ ਖਿਲਾਫ ਦਾਇਰ 3 ਮਾਮਲਿਆਂ ਵਿਚ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਪਾਕਿ ਦੀ ਅੱਤਵਾਦ ਰੋਕੂ ਅਦਾਲਤ ਨੇ ਸ਼ੁੱਕਰਵਾਰ ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਮਨਜ਼ੂਰ ਕਰ ਲਈ। ਲਾਹੌਰ ਅੱਤਵਾਦ ਰੋਕੂ ਅਦਾਲਤ (ਏ. ਟੀ. ਸੀ.) ਨੇ ਉਨ੍ਹਾਂ ਨੂੰ 2 ਜੂਨ ਤੱਕ ਜ਼ਮਾਨਤ ਦਿੰਦੇ ਹੋਏ ਜਾਂਚ ਦਾ ਹਿੱਸਾ ਬਣਨ ਦਾ ਨਿਰਦੇਸ਼ ਦਿੱਤਾ। ਖਾਨ ਦੇ ਵਿਰੁੱਧ ਦਰਜ ਮਾਮਲਿਆਂ ਵਿਚੋਂ ਇਕ ਲਾਹੌਰ ਵਿਚ ਕੋਰ ਕਮਾਂਡਰ ਹਾਊਸ ’ਤੇ ਹਮਲੇ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਦਰਦਨਾਕ ਮੌਤ, 4 ਜ਼ਖ਼ਮੀ
ਜ਼ਮਾਨਤ ਤੋਂ ਬਾਅਦ ਏ. ਟੀ. ਸੀ. ਅਦਾਲਤ ਦੇ ਕਮਰੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 35 ਵਰ੍ਹਿਆਂ ਵਿਚ ਸਰਕਾਰ ਵਲੋਂ ਕਦੇ ਵੀ ਇਸ ਤਰ੍ਹਾਂ ਦੀ ‘ਕਾਰਵਾਈ’ ਨਹੀਂ ਦੇਖੀ। ਇਮਰਾਨ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਜਿਵੇਂ ਸਾਰੇ ਮੌਲਿਕ ਅਧਿਕਾਰ ਖਤਮ ਹੋ ਗਏ ਹਨ, ਸਿਰਫ ਅਦਾਲਤਾਂ ਹੁਣ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰ ਰਹੀਆਂ ਹਨ। ਖਾਨ ਨੇ ਅੱਗੇ ਕਿਹਾ ਕਿ ਜੋ ਵੀ ਹੋ ਜਾਵੇ ਉਹ ‘ਆਖਰੀ ਗੇਂਦ ਤੱਕ’ ਲੜਨਗੇ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਏਲਨ ਮਸਕ ਨੂੰ ਕੀਤੀ ਸ਼ਿਕਾਇਤ, ਕਿਹਾ-ਓਹੀ ਹੋਇਆ ਜਿਸ ਦਾ ਡਰ ਸੀ