ਕੋਰੋਨਾ ਨਾਲ ਜੂਝ ਰਹੇ ਭਾਰਤ ਨੂੰ ਡਾ. ਫਾਉਚੀ ਨੇ ਮੁੜ ਸੁਝਾਇਆ ਆਫ਼ਤ ਨਾਲ ਨਜਿੱਠਣ ਦਾ ਇਹ ਰਾਹ

Monday, May 10, 2021 - 07:22 PM (IST)

ਕੋਰੋਨਾ ਨਾਲ ਜੂਝ ਰਹੇ ਭਾਰਤ ਨੂੰ ਡਾ. ਫਾਉਚੀ ਨੇ ਮੁੜ ਸੁਝਾਇਆ ਆਫ਼ਤ ਨਾਲ ਨਜਿੱਠਣ ਦਾ ਇਹ ਰਾਹ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸਭ ਤੋਂ ਵੱਡੇ ਛੂਤਕਾਰੀ ਰੋਗ ਮਾਹਰ ਡਾਕਟਰ ਐਨਥਨੀ ਫਾਉਚੀ ਨੇ ਕਿਹਾ ਹੈ ਕਿ ਭਾਰਤ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ ਅਤੇ ਦੁਨੀਆ ਦੇ ਹੋਰ ਦੇਸ਼ਾਂ ਨੂੰ ਮਦਦ ਲਈ ਅੱਗੇ ਆਉਣਾ ਪਿਆ ਹੈ। ਫਾਉਚੀ ਨੇ ਕਿਹਾ ਕਿ ਭਾਰਤ ਹਸਪਤਾਲ ਦੇ ਬੈੱਡਾਂ, ਆਕਸੀਜਨ ਦੀ ਕਮੀ, ਪੀ.ਪੀ.ਈ. ਕਿੱਟ ਅਤੇ ਹੋਰ ਮੈਡੀਕਲ ਉਪਕਰਨਾਂ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਦੌਰਾਨ ਅਮਰੀਕਾ ਜਿਹੇ ਦੇਸ਼ਾਂ ਨੂੰ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਸ ਮਹਾਸੰਕਟ ਤੋਂ ਉਭਰਨ ਲਈ ਲੰਬੇ ਸਮੇਂ ਲਈ ਇਕੋਇਕ ਹੱਲ ਵੱਡੇ ਪੱਧਰ 'ਤੇ ਲੋਕਾਂ ਦਾ ਟੀਕਾਕਰਨ ਹੈ।

ਡਾਕਟਰ ਫਾਉਚੀ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਸ਼ਨੀਵਾਰ ਨੂੰ ਅਧਿਕਾਰਤ ਅੰਕੜਿਆਂ ਮੁਤਾਬਕ ਇਸ ਮਹਾਮਾਰੀ ਨਾਲ 4 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਉਹਨਾਂ ਨੇ ਇਸ ਜਾਨਲੇਵਾ ਮਹਾਮਾਰੀ ਨਾਲ ਨਜਿੱਠਣ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਐਂਟੀ ਕੋਵਿਡ ਟੀਕੇ ਦੇ ਉਤਪਾਦਨ ਨੂੰ ਵਧਾਉਣ 'ਤੇ ਜ਼ੋਰ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਮੁੱਖ ਮੈਡੀਕਲ ਸਲਾਹਕਾਰ ਫਾਉਚੀ ਨੇ ਏ.ਬੀ.ਸੀ. ਨਿਊਜ਼ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਇਸ ਮਹਾਮਾਰੀ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਕਰਨ ਲਈ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।''

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ’ਚ ਧਾਰਮਿਕ ਕੱਟੜਪੰਥੀਆਂ ਦੀ ਵੱਧਦੀ ਸਰਗਰਮੀ

ਫਾਉਚੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟੀਕਾ ਉਤਪਾਦਕ ਦੇਸ਼ ਹੈ। ਉਹਨਾਂ ਨੇ ਆਪਣੇ ਸਰੋਤ ਮਿਲ ਰਹੇ ਹਨ ਨਾ ਸਿਰਫ ਅੰਦਰੋਂ ਸਗੋਂ ਬਾਹਰੋਂ ਵੀ। ਉਹਨਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਹੋਰ ਦੇਸਾਂ ਨੂੰ ਜਾਂ ਤਾਂ ਭਾਰਤ ਨੂੰ ਉਹਨਾਂ ਦੇ ਇੱਥੇ ਟੀਕਾਕਰਨ ਨਿਰਮਾਣ ਲਈ ਮਦਦ ਕਰਨੀ ਚਾਹੀਦੀ ਹੈ ਜਾਂ ਟੀਕੇ ਦਾਨ ਦੇਣੇ ਚਾਹੀਦੇ ਹਨ। ਡਾਕਟਰ ਫਾਉਚੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਰਤ ਨੂੰ ਤੁਰੰਤ ਅਸਥਾਈ ਹਸਪਤਾਲ ਬਣਾਉਣ ਦੀ ਲੋੜ ਹੈ ਜਿਸ ਤਰ੍ਹਾਂ ਕਰੀਬ ਇਕ ਸਾਲ ਪਹਿਲਾਂ ਚੀਨ ਨੇ ਕੀਤਾ ਸੀ।ਉਹਨਾਂ ਨੇ ਕਿਹਾ,''ਤੁਹਾਨੂੰ ਅਜਿਹਾ ਕਰਨਾ ਹੀ ਹੋਵੇਗਾ। ਤੁਸੀਂ ਹਸਪਤਾਲ ਵਿਚ ਬੈੱਡ ਨਾ ਹੋਣ 'ਤੇ ਲੋਕਾਂ ਨੂੰ ਗਲੀਆਂ ਵਿਚ ਨਹੀਂ ਛੱਡ ਸਕਦੇ। ਆਕਸੀਜਨ ਦੇ ਹਾਲਾਤ ਬਹੁਤ ਨਾਜੁਕ ਹਨ। ਮੇਰਾ ਮਤਲਬ ਹੈ ਕਿ ਲੋਕਾਂ ਨੂੰ ਆਕਸੀਨ ਨਹੀਂ ਮਿਲ ਪਾਉਣਾ ਅਸਲ ਵਿਚ ਦੁਖਦਾਈ ਹੈ।'' ਫਾਉਚੀ ਨੇ ਕਿਹਾ ਕਿ ਤੁਰੰਤ ਹਸਪਤਾਲ ਦੇ ਬੈੱਡਾਂ, ਆਕਸੀਜਨ, ਪੀ.ਪੀ.ਈ. ਕਿੱਟ ਅਤੇ ਹੋਰ ਮੈਡੀਕਲ ਸਪਲਾਈ ਦੀ ਸਮੱਸਿਆ ਹੈ। ਉਹਨਾਂ ਨੇ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਲਈ ਦੇਸ਼ ਪੱਧਰੀ ਤਾਲਾਬੰਦੀ ਦੀ ਲੋੜ 'ਤੇ ਵੀ ਜ਼ੋਰ ਦਿੱਤਾ।


author

Vandana

Content Editor

Related News