ਲੱਗਣ ਜਾ ਰਹੀ ਇਕ ਹੋਰ ਜੰਗ ! ਹੁਣ ਤਾਈਵਾਨ ਨੇ ਚੀਨ ਵੱਲ ਦਾਗ਼''ਤੇ ਰਾਕੇਟ
Thursday, Jun 11, 2026 - 09:54 AM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਮਿਡਲ ਈਸਟ 'ਚ ਛਿੜੀ ਜੰਗ ਨੇ ਪੂਰੀ ਦੁਨੀਆ ਨੂੰ ਵਖ਼ਤ ਪਾਇਆ ਹੋਇਆ ਹੈ, ਉੱਥੇ ਹੀ ਚੀਨ ਨਾਲ ਵਧਦੇ ਤਣਾਅ ਦਰਮਿਆਨ ਤਾਈਵਾਨ ਨੇ ਬੁੱਧਵਾਰ ਨੂੰ ਆਪਣੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਤੋਂ ਮਿਲੇ ‘ਸ਼ੂਟ-ਐਂਡ-ਸਕੂਟ ਮੋਬਾਈਲ ਲਾਂਚਰ’ ਨਾਲ ਰਾਕੇਟ ਦਾਗੇ। ਇਸ ਫ਼ੌਜੀ ਅਭਿਆਸ ਦਾ ਉਦੇਸ਼ ਚੀਨ ਦੇ ਸੰਭਾਵੀ ਹਮਲੇ ਦੀ ਸਥਿਤੀ ਵਿਚ ਤੁਰੰਤ ਜਵਾਬੀ ਕਾਰਵਾਈ, ਤੇਜ਼ੀ ਨਾਲ ਤਾਇਨਾਤੀ ਅਤੇ ਸਟੀਕ ਹਮਲੇ ਦੀ ਸਮਰੱਥਾ ਨੂੰ ਪਰਖਣਾ ਸੀ।
ਤਾਈਵਾਨ ਦੀ ਫ਼ੌਜ ਨੇ ‘ਸ਼ੂਟ-ਐਂਡ-ਸਕੂਟ’ ਰਣਨੀਤੀ ਦੇ ਤਹਿਤ ਪੱਛਮੀ ਤੱਟ ’ਤੇ ਆਯੋਜਿਤ ਅਭਿਆਸ ਦੌਰਾਨ ਐੱਚ.ਆਈ.ਐੱਮ.ਏ.ਆਰ.ਐੱਸ. (ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ) ਲਾਂਚਰ ਤੋਂ ਰਾਕੇਟ ਫ਼ਾਇਰ ਕੀਤੇ। ਇਸ ਰਣਨੀਤੀ ਵਿਚ ਰਾਕੇਟ ਦਾਗਣ ਦੇ ਤੁਰੰਤ ਬਾਅਦ ਲਾਂਚਰ ਨੂੰ ਦੂਜੀ ਜਗ੍ਹਾ ਪਹੁੰਚਾ ਦਿੱਤਾ ਜਾਂਦਾ ਹੈ, ਤਾਂ ਜੋ ਦੁਸ਼ਮਣ ਉਸ ਦੀ ਸਥਿਤੀ ਦਾ ਪਤਾ ਲਗਾ ਕੇ ਜਵਾਬੀ ਹਮਲਾ ਨਾ ਕਰ ਸਕੇ।
ਇਹ ਵੀ ਪੜ੍ਹੋ- ਸਕਿਓਰਿਟੀ ਗਾਰਡ ਰਾਤੋ-ਰਾਤ ਬਣ ਗਿਆ ਕਰੋੜਪਤੀ ! ਖ਼ਬਰ ਪੜ੍ਹ ਤੁਸੀਂ ਵੀ ਕਹੋਗੇ- 'ਕਿਸਮਤ ਹੋਵੇ ਤਾਂ ਐਸੀ'
ਫੌਜੀ ਅਧਿਕਾਰੀਆਂ ਅਨੁਸਾਰ, ਐੱਚ.ਆਈ.ਐੱਮ.ਏ.ਆਰ.ਐੱਸ. ਦਾ ਪਹਿਲਾਂ ਵੀ ਪ੍ਰੀਖਣ ਕੀਤਾ ਜਾ ਚੁੱਕਾ ਹੈ ਪਰ ਤਾਈਵਾਨ ਸਟ੍ਰੇਟ ਦੀ ਦਿਸ਼ਾ 'ਚ ਪਹਿਲੀ ਵਾਰ ਇਸ ਸਿਸਟਮ ਤੋਂ ਰਾਕੇਟ ਦਾਗੇ ਗਏ ਹਨ। ਅਭਿਆਸ 'ਚ ਘੱਟ ਦੂਰੀ ਵਾਲੇ ਟ੍ਰੇਨਿੰਗ ਰਾਕੇਟਾਂ ਦੀ ਵਰਤੋਂ ਕੀਤੀ ਗਈ, ਜੋ ਸਮੁੰਦਰ ਵਿਚ ਨਿਰਧਾਰਤ ਖੇਤਰ ਵਿਚ ਜਾ ਕੇ ਡਿੱਗੇ।
ਆਰਮੀ ਸਾਰਜੈਂਟ ਵਾਂਗ ਮਿੰਗ-ਹੁਈ ਨੇ ਕਿਹਾ ਕਿ ਮੌਜੂਦਾ ਸੁਰੱਖਿਆ ਚੁਣੌਤੀਆਂ ਨੂੰ ਦੇਖਦੇ ਹੋਏ ਫੌਜ ਦੇਸ਼ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਐੱਚ.ਆਈ.ਐੱਮ.ਏ.ਆਰ.ਐੱਸ. ਦੇ ਸੰਚਾਲਨ ਦੀ ਸਿਖਲਾਈ ਲਗਾਤਾਰ ਜਾਰੀ ਰੱਖੀ ਜਾਵੇਗੀ।
ਇਹ ਵੀ ਪੜ੍ਹੋ- ਜਹਾਜ਼ 'ਚ ਹੋਈ 'ਗ਼ਲਤੀ' ਕਾਰਨ ਔਰਤ ਨੂੰ 2.61 ਕਰੋੜ ਰੁਪਏ ਦੇਵੇਗੀ ਏਅਰਲਾਈਨ ! ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
