ਧੜੰਮ ਡਿੱਗਦਾ ਜਾ ਰਿਹਾ ਚੀਨ ਦਾ ਸ਼ੇਅਰ ਬਾਜ਼ਾਰ ! ਪਿਆ 3.5 ਟ੍ਰਿਲੀਅਨ ਡਾਲਰ ਦਾ ਘਾਟਾ

Monday, Oct 26, 2026 - 02:00 PM (IST)

ਧੜੰਮ ਡਿੱਗਦਾ ਜਾ ਰਿਹਾ ਚੀਨ ਦਾ ਸ਼ੇਅਰ ਬਾਜ਼ਾਰ ! ਪਿਆ 3.5 ਟ੍ਰਿਲੀਅਨ ਡਾਲਰ ਦਾ ਘਾਟਾ

ਇੰਟਰਨੈਸ਼ਨਲ ਡੈਸਕ- ਚੀਨ ਦੇ ਸ਼ੇਅਰ ਬਾਜ਼ਾਰ 'ਚ ਮੰਦੀ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਅੰਤਰਰਾਸ਼ਟਰੀ ਨਿਵੇਸ਼ਕਾਂ 'ਚ ਚਿੰਤਾ ਅਤੇ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਦੁਨੀਆ ਦੇ ਇਸ ਦੂਜੇ ਸਭ ਤੋਂ ਵੱਡੇ ਸ਼ੇਅਰ ਬਾਜ਼ਾਰ ਨੇ ਮਈ ਮਹੀਨੇ ਦੇ ਆਪਣੇ ਉੱਚ ਪੱਧਰ ਤੋਂ ਹੁਣ ਤੱਕ 3.5 ਟ੍ਰਿਲੀਅਨ ਡਾਲਰ ਦਾ ਸਰਮਾਇਆ ਗੁਆ ਦਿੱਤਾ ਹੈ।

ਮੰਦੀ ਦਾ ਇਹ ਦੌਰ ਪਿਛਲੇ ਹਫ਼ਤੇ ਹੋਰ ਜ਼ਿਆਦਾ ਗੰਭੀਰ ਹੋ ਗਿਆ, ਜਿਸ ਨਾਲ ਚੀਨ ਦਾ ਪ੍ਰਮੁੱਖ ਆਨਸ਼ੋਰ ਬੈਂਚਮਾਰਕ CSI 300 ਇੰਡੈਕਸ ਅਧਿਕਾਰਤ ਤੌਰ 'ਤੇ 'ਬੀਅਰ ਮਾਰਕੀਟ' 'ਚ ਐਂਟਰ ਹੋ ਗਿਆ ਹੈ। ਚੀਨ ਦੀ ਸੁਸਤ ਪੈ ਰਹੀ ਅਰਥਵਿਵਸਥਾ ਕਾਰਨ ਸਥਾਨਕ ਕੰਪਨੀਆਂ ਦੇ ਕਾਰਪੋਰੇਟ ਮੁਨਾਫ਼ੇ ਲਗਾਤਾਰ ਡਿੱਗ ਰਹੇ ਹਨ, ਜਿਸ ਨਾਲ ਸ਼ੇਅਰਾਂ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ।

ਨਿਵੇਸ਼ਕਾਂ ਅਨੁਸਾਰ ਚੀਨ ਦੀ ਅਰਥਵਿਵਸਥਾ ਇੰਨੀ ਕਮਜ਼ੋਰ ਹੈ ਕਿ ਕੰਪਨੀਆਂ ਦੇ ਮੁਨਾਫ਼ੇ 'ਤੇ ਤਾਂ ਮਾਰ ਪੈ ਹੀ ਰਹੀ ਹੈ, ਪਰ ਸਰਕਾਰ ਵੱਲੋਂ ਵੀ ਅਜੇ ਤੱਕ ਕੋਈ ਵੱਡਾ ਜਾਂ ਮਜ਼ਬੂਤ ਆਰਥਿਕ ਰਾਹਤ ਪੈਕੇਜ ਜਾਰੀ ਨਹੀਂ ਕੀਤਾ ਗਿਆ ਜੋ ਬਾਜ਼ਾਰ ਨੂੰ ਸੰਭਾਲ ਸਕੇ।

ਹਾਂਗਕਾਂਗ ਸ਼ੇਅਰ ਬਾਜ਼ਾਰ 'ਚ ਚੀਨੀ ਟੈਕਨਾਲੋਜੀ ਕੰਪਨੀਆਂ ਦਾ ਇੰਡੈਕਸ ਹੇਠਾਂ ਡਿੱਗ ਕੇ ਉਸ ਪੱਧਰ ਦੇ ਨੇੜੇ ਪਹੁੰਚ ਗਿਆ ਹੈ, ਜਿੱਥੇ ਇਹ ਦੋ ਸਾਲ ਪਹਿਲਾਂ ਬੀਜਿੰਗ ਵੱਲੋਂ ਜਾਰੀ ਕੀਤੇ ਗਏ ਵੱਡੇ ਆਰਥਿਕ ਸੁਧਾਰ ਪੈਕੇਜ ਤੋਂ ਪਹਿਲਾਂ ਸੀ। ਇਸ ਨਾਲ ਪਿਛਲੇ ਦੋ ਸਾਲਾਂ ਦੌਰਾਨ ਮਾਰਕੀਟ 'ਚ ਹੋਇਆ ਸਾਰਾ ਵਾਧਾ ਲਗਭਗ ਖਤਮ ਹੋ ਗਿਆ ਹੈ।


author

Harpreet SIngh

Content Editor

Related News