ਅਹਿਮ ਖ਼ਬਰ : ਫਰਾਂਸ ''ਚ ਮਿਲਿਆ ਕੋਰੋਨਾ ਦਾ ਇਕ ਹੋਰ ਵੇਰੀਐਂਟ ''IHU'', ਓਮੀਕਰੋਨ ਨਾਲੋਂ ਜ਼ਿਆਦਾ ਛੂਤਕਾਰੀ

Tuesday, Jan 04, 2022 - 06:04 PM (IST)

ਅਹਿਮ ਖ਼ਬਰ : ਫਰਾਂਸ ''ਚ ਮਿਲਿਆ ਕੋਰੋਨਾ ਦਾ ਇਕ ਹੋਰ ਵੇਰੀਐਂਟ ''IHU'', ਓਮੀਕਰੋਨ ਨਾਲੋਂ ਜ਼ਿਆਦਾ ਛੂਤਕਾਰੀ

ਪੈਰਿਸ (ਬਿਊਰੋ): ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨਾਲ ਜੂਝ ਰਹੀ ਦੁਨੀਆ ਲਈ ਇਕ ਹੋਰ ਬੁਰੀ ਖ਼ਬਰ ਹੈ। ਫਰਾਂਸ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਲੱਭਿਆ ਹੈ ਜੋ ਓਮੀਕਰੋਨ ਨਾਲੋਂ ਜ਼ਿਆਦਾ ਛੂਤਕਾਰੀ ਹੈ। ਇਹ ਵੇਰੀਐਂਟ ਜ਼ਿਆਦਾ ਮਿਊਟਿਡ ਹੈ ਅਤੇ ਇਸ ਦਾ ਨਾਂ IHU ਹੈ। ਇਹ B.1.640.2 ਰੂਪ IHU ਮੈਡੀਟੇਰੀਅਨ ਇਨਫੈਕਸ਼ਨ ਦੇ ਮਾਹਿਰਾਂ ਦੁਆਰਾ ਖੋਜਿਆ ਗਿਆ ਹੈ। ਖੋਜੀਆਂ ਨੇ ਕਿਹਾ ਕਿ ਇਸ ਵੇਰੀਐਂਟ 'ਚ 46 ਮਿਊਟੇਸ਼ਨ ਹਨ, ਜੋ ਕਿ ਓਮੀਕਰੋਨ ਤੋਂ ਜ਼ਿਆਦਾ ਹਨ।

ਮਾਹਿਰਾਂ ਨੇ ਕਿਹਾ ਕਿ IHU ਵੇਰੀਐਂਟ ਵੈਕਸੀਨ ਅਤੇ ਇਨਫੈਕਸ਼ਨ ਪ੍ਰਤੀ ਜ਼ਿਆਦਾ ਰੋਧਕ ਹੈ। ਇੰਨਾ ਹੀ ਨਹੀਂ ਇਸ IHU ਵੇਰੀਐਂਟ ਦੇ ਘੱਟੋ-ਘੱਟ 12 ਮਾਮਲੇ ਮਾਰਸੇਲਜ਼ ਨੇੜੇ ਦਰਜ ਕੀਤੇ ਗਏ ਹਨ। ਇੱਥੋਂ ਦੇ ਲੋਕ ਅਫਰੀਕਾ ਦੇ ਕੈਮਰੂਨ ਗਏ ਸਨ। ਇਹ ਨਵਾਂ ਵੇਰੀਐਂਟ ਅਜਿਹੇ ਸਮੇਂ 'ਚ ਪਾਇਆ ਗਿਆ ਹੈ ਜਦੋਂ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ 'ਚ ਕੋਰੋਨਾ ਦਾ ਓਮੀਕਰੋਨ ਵੇਰੀਐਂਟ ਫੈਲਿਆ ਹੋਇਆ ਹੈ। ਹਾਲਾਂਕਿ, ਹੁਣ IHU ਵੇਰੀਐਂਟ ਦੇ ਫੈਲਣ ਦਾ ਖ਼ਤਰਾ ਹੈ।

ਮਾਹਰਾਂ ਦੀ ਰਾਏ
ਨਵੇਂ ਵੇਰੀਐਂਟ B.1.640.2 ਨੂੰ ਅਜੇ ਤੱਕ ਕਿਸੇ ਹੋਰ ਦੇਸ਼ ਵਿੱਚ ਨਹੀਂ ਪਾਇਆ ਗਿਆ ਹੈ ਅਤੇ WHO ਨੇ ਅਜੇ ਜਾਂਚ ਅਧੀਨ ਇਸ ਨੂੰ ਸ਼ਾਮਲ ਕਰਨ ਦਾ ਐਲਾਨ ਨਹੀਂ ਕੀਤਾ ਹੈ। ਇਸ ਦੌਰਾਨ ਵਾਇਰਸ ਮਾਹਿਰ ਐਰਿਕ ਫੀਗਲ ਡਿੰਗ ਨੇ ਕਿਹਾ ਹੈ ਕਿ ਨਵੇਂ ਵੇਰੀਐਂਟ ਆ ਰਹੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਹ ਜ਼ਿਆਦਾ ਖਤਰਨਾਕ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਦੇਖਣਾ ਬਾਕੀ ਹੈ ਕਿ ਇਹ ਨਵਾਂ ਵੇਰੀਐਂਟ ਕਿਸੇ ਸ਼੍ਰੇਣੀ 'ਚ ਆਉਂਦਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ 24 ਨਵੰਬਰ 2021 ਨੂੰ ਦੱਖਣੀ ਅਫਰੀਕਾ ਵਿੱਚ ਓਮੀਕਰੋਨ ਵੇਰੀਐਂਟ ਦਾ ਪਤਾ ਲਗਾਇਆ ਗਿਆ ਸੀ। ਹੁਣ ਤੱਕ ਇਹ 100 ਦੇਸ਼ਾਂ ਵਿੱਚ ਫੈਲ ਚੁੱਕਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦਾ ਖ਼ੌਫ਼, ਅਮਰੀਕਾ 'ਚ ਸਕੂਲ, ਕਾਰੋਬਾਰ ਅਤੇ ਕਾਰਜਸਥਲ ਮੁੜ ਪ੍ਰਭਾਵਿਤ ਹੋਣ ਦੀ ਸੰਭਾਵਨਾ

ਦੁਨੀਆ ਭਰ ਵਿਚ ਮਾਮਲੇ
ਇਸ ਵਿਚਕਾਰ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 29.2 ਕਰੋੜ ਤੋਂ ਵੱਧ ਹੋ ਗਏ ਹਨ। ਹੁਣ ਤੱਕ ਇਸ ਮਹਾਮਾਰੀ ਕਾਰਨ 54.4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 9.20 ਅਰਬ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ। ਇਹ ਅੰਕੜੇ ਜੌਨਸ ਹੌਪਕਿਨਜ਼ ਯੂਨੀਵਰਸਿਟੀ ਨੇ ਸਾਂਝੇ ਕੀਤੇ ਹਨ। ਮੰਗਲਵਾਰ ਸਵੇਰੇ ਆਪਣੇ ਤਾਜ਼ਾ ਅਪਡੇਟ ਵਿੱਚ, ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮਜ਼ ਸਾਇੰਸ ਐਂਡ ਇੰਜੀਨੀਅਰਿੰਗ (CSSE) ਨੇ ਰਿਪੋਰਟ ਦਿੱਤੀ ਕਿ ਮੌਜੂਦਾ ਗਲੋਬਲ ਕੇਸ, ਮੌਤਾਂ ਅਤੇ ਟੀਕਾਕਰਨ ਦੀ ਕੁੱਲ ਗਿਣਤੀ ਕ੍ਰਮਵਾਰ 292,394,085, 5,448,758 ਅਤੇ 9,209,100,342 ਹੋ ਗਈ ਹੈ।

ਸੀਐਸਐਸਈ ਮੁਤਾਬਕ, ਯੂਐਸ ਕ੍ਰਮਵਾਰ 56,149,558 ਅਤੇ 827,726 'ਤੇ ਦੁਨੀਆ ਦੇ ਸਭ ਤੋਂ ਵੱਧ ਕੇਸਾਂ ਅਤੇ ਮੌਤਾਂ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਭਾਰਤ ਕੋਰੋਨਾ ਦੇ ਮਾਮਲਿਆਂ ਵਿੱਚ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ, ਜਿੱਥੇ ਕੋਰੋਨਾ ਦੇ 34,922,882 ਮਾਮਲੇ ਹਨ ਜਦੋਂ ਕਿ 481,893 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Vandana

Content Editor

Related News