ਇਮਰਾਨ ਖਾਨ ਨਾਲ ਜੁੜਿਆ ਇਕ ਹੋਰ ਤੋਸ਼ਾਖਾਨਾ ਕਾਂਡ ਆਇਆ ਸਾਹਮਣੇ, ਹੀਰੇ ਦੀਆਂ 2 ਮੁੰਦੀਆਂ ਆਪਣੇ ਕੋਲ ਰੱਖੀਆਂ

Monday, Nov 21, 2022 - 12:10 AM (IST)

ਇਮਰਾਨ ਖਾਨ ਨਾਲ ਜੁੜਿਆ ਇਕ ਹੋਰ ਤੋਸ਼ਾਖਾਨਾ ਕਾਂਡ ਆਇਆ ਸਾਹਮਣੇ, ਹੀਰੇ ਦੀਆਂ 2 ਮੁੰਦੀਆਂ ਆਪਣੇ ਕੋਲ ਰੱਖੀਆਂ

ਲਾਹੌਰ (ਏ. ਐੱਨ. ਆਈ.)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਾ ਸਿਰਫ ਤੋਸ਼ਾਖਾਨਾ ਦੀ ਇਕ ਕੀਮਤੀ ਘੜੀ ਵੇਚੀ ਸਗੋਂ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਤੋਸ਼ਾਖਾਨੇ ਤੋਂ ਹੀਰੇ ਦੀਆਂ ਮੁੰਦਰੀਆਂ ਬਹੁਤ ਘੱਟ ਕੀਮਤ ’ਤੇ ਆਪਣੇ ਕੋਲ ਰੱਖੀਆਂ। ਇਮਰਾਨ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣੇ ਕਾਰਜਕਾਲ ਵਿਚ ਲੱਖਾਂ ਡਾਲਰ ਦੇ 89 ਤੋਹਫੇ ਮਿਲੇ। ਇਨ੍ਹਾਂ ਵਿਚੋਂ 43 ਉਨ੍ਹਾਂ ਨੇ ਬਿਨਾਂ ਕਿਸੇ ਭੁਗਤਾਨ ਦੇ ਆਪਣੇ ਕੋਲ ਰੱਖ ਲਏ।

ਇਹ ਖ਼ਬਰ ਵੀ ਪੜ੍ਹੋ : ਬਿਹਾਰ ’ਚ ਵਾਪਰਿਆ ਰੂਹ ਕੰਬਾਊ ਹਾਦਸਾ, 7 ਬੱਚਿਆਂ ਸਣੇ 15 ਦੀ ਮੌਤ

ਇਮਰਾਨ ਨੂੰ ਤੋਹਫ਼ੇ ਦੇ ਰੂਪ ਵਿਚ ਇਕ ਅਰਬ ਦੇਸ਼ ਤੋਂ 2 ਕੀਮਤੀ ਹੀਰੇ ਦੀਆਂ ਮੁੰਦਰੀਆਂ ਮਿਲੀਆਂ ਸਨ। ਮੁੰਦਰੀਆਂ ਦੀ ਕੀਮਤ 2.30 ਲੱਖ ਰੁਪਏ ਅਤੇ ਇਮਰਾਨ ਨੇ ਉਨ੍ਹਾਂ ਲਈ ਸਿਰਫ 1,15,200 ਰੁਪਏ ਦਾ ਭੁਗਤਾਨ ਕੀਤਾ। ਸਾਬਕਾ ਪ੍ਰਧਾਨ ਮੰਤਰੀ ਨੇ ਇਕ ਮੁੰਦਰੀ ਲਈ 40,500 ਰੁਪਏ ਅਤੇ ਦੂਸਰੀ ਲਈ 74,700 ਰੁਪਏ ਚੁਕਾਏ। ਦੁਬਈ ਦੇ ਇਕ ਪ੍ਰਸਿੱਧ ਕਾਰੋਬਾਰੀ ਉਮਰ ਫਾਰੂਕ ਜ਼ਹੂਰ ਨੇ ਦਾਅਵਾ ਕੀਤਾ ਕਿ ਉਸ ਨੇ ਪੀ. ਟੀ. ਆਈ. ਮੁਖੀ ਨੂੰ ਤੋਹਫ਼ੇ ’ਚ ਦਿੱਤੀ ਗਈ ਇਕ ਮਹਿੰਗੀ ਗ੍ਰੇਫ ਗੁੱਟ ਘੜੀ ਅਤੇ ਕੁਝ ਹੋਰ ਤੋਹਫ਼ੇ 20 ਲੱਖ ਡਾਲਰ ’ਚ ਖਰੀਦੇ ਹਨ।


author

Manoj

Content Editor

Related News