ਹਾਈਵੇ 'ਤੇ ਆ ਡਿੱਗਾ ਜਹਾਜ਼ ! ਟੁੱਟ ਕੇ ਹੋਇਆ 2 ਫਾੜ, ਲਾਰੇਡੋ ਹਾਈਵੇ 'ਤੇ ਬਣਿਆ 'ਅੱਗ ਦਾ ਗੋਲ਼ਾ '
Wednesday, Jun 17, 2026 - 12:01 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਟੈਕਸਾਸ ਸੂਬੇ ਦੇ ਲਾਰੇਡੋ ਸ਼ਹਿਰ 'ਚ ਦੇਰ ਰਾਤ ਇੱਕ ਛੋਟਾ ਜਹਾਜ਼ ਹਾਈਵੇਅ (ਲੂਪ 20) 'ਤੇ ਕ੍ਰੈਸ਼ ਹੋ ਕੇ ਡਿੱਗ ਗਿਆ। ਹਾਈਵੇ 'ਤੇ ਡਿੱਗਣ ਮਗਰੋਂ ਜਹਾਜ਼ ਨੂੰ ਅੱਗ ਲੱਗ ਗਈ ਤੇ ਇਹ 2 ਹਿੱਸਿਆਂ 'ਚ ਟੁੱਟ ਗਿਆ। ਹਾਦਸੇ ਕਾਰਨ ਹਾਈਵੇਅ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਪ੍ਰਸ਼ਾਸਨ ਵੱਲੋਂ ਤੁਰੰਤ ਵੱਡੇ ਪੱਧਰ 'ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ।
ਲਾਰੇਡੋ ਪੁਲਸ ਵਿਭਾਗ ਦੇ ਇਨਵੈਸਟੀਗੇਟਰ ਹੋਸੇ ਬੇਜ਼ਾ ਮੁਤਾਬਕ ਇਹ ਹਾਦਸਾ ਰਾਤ 10 ਵਜੇ ਤੋਂ ਬਾਅਦ ਵਾਪਰਿਆ। ਫਿਲਹਾਲ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਜਹਾਜ਼ 'ਚ ਕਿੰਨੇ ਲੋਕ ਸਵਾਰ ਸਨ ਅਤੇ ਹਾਦਸੇ ਮਗਰੋਂ ਉਨ੍ਹਾਂ ਦੀ ਹਾਲਤ ਕੀ ਹੈ।
El desplome de jet privado pequeño Cessna Citation, matrícula N523QS, en la autopista Loop 20 de Laredo, Texas movilizó a autoridades y rescatistas, que rompieron ventanas de aeronave en llamas para rescatar heridos a ocupantes y trasladarlos a un hospital, según informe oficial. pic.twitter.com/z7tdpa7ftL
— Jesús Rubén Peña (@revistacodigo21) June 17, 2026
ਇਹ ਵੀ ਪੜ੍ਹੋ- ਭਾਰਤ ਤੇ ਕੈਨੇਡਾ ਵਿਚਾਲੇ ਹੋਵੇਗਾ ਫ੍ਰੀ ਟਰੇਡ ਐਗਰੀਮੈਂਟ ! ਸਾਲ ਦੇ ਅਖ਼ੀਰ ਤੱਕ ਪੂਰੀ ਹੋਵੇਗੀ ਗੱਲਬਾਤ
ਇਸ ਹਾਦਸੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ 2 ਫਾੜ ਹੋ ਕੇ ਹਾਈਵੇਅ ਦੇ ਬੈਰੀਅਰ ਨਾਲ ਟਕਰਾ ਕੇ ਪਲਟਿਆ ਹੋਇਆ ਹੈ। ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਜਹਾਜ਼ ਦੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਾਕਪਿਟ ਦੀ ਖਿੜਕੀ ਦੇ ਸ਼ੀਸ਼ੇ ਤੋੜਦੇ ਹੋਏ ਦਿਖਾਈ ਦੇ ਰਹੇ ਹਨ। ਹਾਈਵੇ ਤੋਂ ਲੰਘਦੇ ਲੋਕ ਵੀ ਆਪਣੀਆਂ ਗੱਡੀਆਂ ਰੋਕ ਕੇ ਉਨ੍ਹਾਂ ਦੀ ਮਦਦ ਕਰਦੇ ਦੇਖੇ ਗਏ ਹਨ।
ਹਾਦਸੇ ਤੋਂ ਤੁਰੰਤ ਬਾਅਦ ਹਾਈਵੇਅ ਨੂੰ ਦੋਵਾਂ ਪਾਸਿਓਂ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਹਾਈਵੇਅ 'ਤੇ ਕਿਸੇ ਵੀ ਵਾਹਨ ਚਾਲਕ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ- ਇਕ ਜੰਗ ਖ਼ਤਮ, ਦੂਜੀ ਤਿਆਰ ! ਹੁਣ ਚੀਨ ਨੇ ਖਿੱਚੀ ਤਿਆਰੀ, ਭੇਜ'ਤੇ ਜੰਗੀ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
