ਅਮਰੀਕਾ ਜਾਣ ਦਾ ਕ੍ਰੇਜ਼ ! 95,00,000 ਦੇ ਕੇ ਵੀ ਜਾਣ ਨੂੰ ਤਿਆਰ ਹੋਏ ਲੱਖਾਂ ਲੋਕ, ਹੈਰਾਨ ਕਰਨਗੇ ਅੰਕੜੇ

Wednesday, Jun 03, 2026 - 10:46 AM (IST)

ਅਮਰੀਕਾ ਜਾਣ ਦਾ ਕ੍ਰੇਜ਼ ! 95,00,000 ਦੇ ਕੇ ਵੀ ਜਾਣ ਨੂੰ ਤਿਆਰ ਹੋਏ ਲੱਖਾਂ ਲੋਕ, ਹੈਰਾਨ ਕਰਨਗੇ ਅੰਕੜੇ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿੱਚ ਕੰਮ ਕਰਨ ਦੇ ਚਾਹਵਾਨ ਪੇਸ਼ੇਵਰਾਂ ਲਈ H-1B ਵੀਜ਼ਾ ਹਾਸਲ ਕਰਨਾ ਹੁਣ ਇੱਕ ਬੇਹੱਦ ਮਹਿੰਗਾ ਸੌਦਾ ਸਾਬਤ ਹੋ ਰਿਹਾ ਹੈ। ਵਿੱਤ ਵਰ੍ਹੇ 2026 ਵਿੱਚ ਅਮਰੀਕਾ ਜਾਣ ਲਈ 2 ਲੱਖ ਤੋਂ ਵੱਧ ਅਜਿਹੇ ਬਿਨੈਕਾਰ ਸਾਹਮਣੇ ਆਏ ਹਨ, ਜਿਨ੍ਹਾਂ ਨੇ ਆਪਣੇ ਵੀਜ਼ਾ ਦੀ ਪ੍ਰਕਿਰਿਆ ਨੂੰ ਤੇਜ਼ ਕਰਵਾਉਣ ਲਈ 1 ਲੱਖ ਅਮਰੀਕੀ ਡਾਲਰ (ਲਗਭਗ 95 ਲੱਖ ਰੁਪਏ) ਦੀ ਭਾਰੀ ਫੀਸ ਅਦਾ ਕੀਤੀ ਹੈ। 

ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (DHS) ਦੇ ਮੰਤਰੀ ਮਾਰਕਵਾਇਨੇ ਮੁਲਿਨ ਨੇ ਸੈਨੇਟ ਦੀ ਇੱਕ ਕਮੇਟੀ ਦੇ ਸਾਹਮਣੇ ਖੁਲਾਸਾ ਕੀਤਾ ਕਿ ਇਸ ਸਾਲ ਹੁਣ ਤੱਕ ਕੁੱਲ 2.86 ਲੱਖ H-1B ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 2 ਲੱਖ ਤੋਂ ਵੱਧ ਲੋਕਾਂ ਨੇ 'ਤਰਜੀਹ' ਦੇ ਆਧਾਰ 'ਤੇ ਅਰਜ਼ੀ ਦੇ ਨਿਪਟਾਰੇ ਦਾ ਵਿਕਲਪ ਚੁਣਿਆ। ਮੰਤਰੀ ਅਨੁਸਾਰ 1 ਲੱਖ ਡਾਲਰ ਦੀ ਫੀਸ ਦੇਣ ਵਾਲਿਆਂ ਦੀ ਅਰਜ਼ੀ ਦਾ ਨਿਪਟਾਰਾ ਮਹਿਜ਼ 15 ਦਿਨਾਂ ਵਿੱਚ ਹੋ ਜਾਂਦਾ ਹੈ, ਜਦਕਿ ਸਾਧਾਰਨ ਅਰਜ਼ੀਆਂ ਨੂੰ ਲਗਭਗ ਸਾਢੇ ਸੱਤ ਮਹੀਨੇ ਦਾ ਸਮਾਂ ਲੱਗਦਾ ਹੈ।

PunjabKesari

ਇਸ ਭਾਰੀ ਫੀਸ ਕਾਰਨ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ। ਅਮਰੀਕੀ ਸੈਨੇਟਰ ਸੁਸੈਨ ਕੋਲਿਨਸ ਨੇ ਦੱਸਿਆ ਕਿ ਮੇਨ ਰਾਜ ਦੇ ਇੱਕ ਪੇਂਡੂ ਹਸਪਤਾਲ ਨੂੰ ਇੱਕ ਬੇਹੱਦ ਜ਼ਰੂਰੀ ਸਰਜਨ ਦੀ ਨਿਯੁਕਤੀ ਲਈ ਇਹ ਮੋਟੀ ਫੀਸ ਭਰਨੀ ਪਈ। ਉਨ੍ਹਾਂ ਸਵਾਲ ਚੁੱਕਿਆ ਕਿ ਪੇਂਡੂ ਹਸਪਤਾਲਾਂ ਅਤੇ ਸਿਲੀਕਾਨ ਵੈਲੀ ਦੀਆਂ ਵੱਡੀਆਂ ਆਈ.ਟੀ. ਕੰਪਨੀਆਂ ਨਾਲ ਇੱਕੋ ਜਿਹਾ ਵਿਵਹਾਰ ਨਹੀਂ ਕੀਤਾ ਜਾਣਾ ਚਾਹੀਦਾ। ਇਸੇ ਤਰ੍ਹਾਂ ਅਲਾਸਕਾ ਦੀ ਸੈਨੇਟਰ ਲੀਸਾ ਮੁਰਕੋਵਸਕੀ ਨੇ ਵੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਦਾ ਮੁੱਦਾ ਚੁੱਕਦਿਆਂ H-1B ਵੀਜ਼ਾ ਰਾਹੀਂ ਭਰਤੀ ਨੂੰ ਸੌਖਾ ਬਣਾਉਣ ਦੀ ਮੰਗ ਕੀਤੀ।

ਸੈਨੇਟਰ ਕੋਲਿਨਸ ਦੀ ਮੰਗ 'ਤੇ ਕਿ ਜਿਨ੍ਹਾਂ ਇਲਾਕਿਆਂ ਵਿੱਚ ਡਾਕਟਰ ਉਪਲਬਧ ਨਹੀਂ ਹਨ, ਉਨ੍ਹਾਂ ਨੂੰ ਇਸ ਫੀਸ ਤੋਂ ਛੋਟ ਦਿੱਤੀ ਜਾਵੇ, ਮੰਤਰੀ ਮੁਲਿਨ ਨੇ ਭਰੋਸਾ ਦਿੱਤਾ ਕਿ ਉਹ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਹਾਲਾਤਾਂ ਦੇ ਆਧਾਰ 'ਤੇ ਨਿਯਮਾਂ ਵਿੱਚ ਕੁਝ ਨਰਮੀ ਵਰਤਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News