ਟਰੰਪ ਦਾ ਪੱਤਰਕਾਰ ''ਤੇ ਫੁੱਟਿਆ ਗੁੱਸਾ; ਲਾਈਵ ਪ੍ਰੋਗਰਾਮ ''ਚ ਮਾਈਕ ਬੰਦ ਕਰਨ ਦੇ ਦਿੱਤੇ ਹੁਕਮ

Wednesday, Jun 03, 2026 - 11:16 AM (IST)

ਟਰੰਪ ਦਾ ਪੱਤਰਕਾਰ ''ਤੇ ਫੁੱਟਿਆ ਗੁੱਸਾ; ਲਾਈਵ ਪ੍ਰੋਗਰਾਮ ''ਚ ਮਾਈਕ ਬੰਦ ਕਰਨ ਦੇ ਦਿੱਤੇ ਹੁਕਮ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੀਡੀਆ ਵਿਚਾਲੇ ਚੱਲ ਰਹੀ ਖਿੱਚੋਤਾਣ ਇੱਕ ਵਾਰ ਫਿਰ ਭਖ ਗਈ ਹੈ। ਇੱਕ ਤਾਜ਼ਾ ਘਟਨਾਕ੍ਰਮ ਵਿੱਚ ਇੱਕ ਪੱਤਰਕਾਰ ਨਾਲ ਹੋਈ ਤਿੱਖੀ ਬਹਿਸ ਦੌਰਾਨ ਟਰੰਪ ਆਪਣਾ ਆਪਾ ਖੋ ਬੈਠੇ ਅਤੇ ਉਨ੍ਹਾਂ ਨੇ ਪੱਤਰਕਾਰ 'ਤੇ ਬੇਹੱਦ ਨਿੱਜੀ ਅਤੇ ਤਿੱਖੇ ਹਮਲੇ ਕੀਤੇ।

 

ਜਾਣਕਾਰੀ ਅਨੁਸਾਰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਸੀ.ਐੱਨ.ਐੱਨ. ਦੇ ਪੱਤਰਕਾਰ ਨੇ ਸਿੱਧੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਤਾਂ ਟਰੰਪ ਬੁਰੀ ਤਰ੍ਹਾਂ ਭੜਕ ਗਏ। ਉਨ੍ਹਾਂ ਨੇ ਪੱਤਰਕਾਰ ਨੂੰ 'ਬਦਤਮੀਜ਼ ਅਤੇ ਭਿਆਨਕ' ਕਹਿੰਦਿਆਂ ਤੁਰੰਤ ਉਸ ਦਾ ਮਾਈਕ ਬੰਦ ਕਰਨ ਦੀ ਮੰਗ ਕੀਤੀ। ਟਰੰਪ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੀ.ਐੱਨ.ਐੱਨ. ਨੂੰ ਆਪਣੇ ਇਸ ਪੱਤਰਕਾਰ 'ਤੇ ਸ਼ਰਮ ਆਉਣੀ ਚਾਹੀਦੀ ਹੈ। ਜਦੋਂ ਪੱਤਰਕਾਰ ਨੇ ਸਵਾਲਾਂ ਰਾਹੀਂ ਟਰੰਪ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਆਪਣੀ ਪੁਰਾਣੀ ਰਣਨੀਤੀ ਦੁਹਰਾਉਂਦੇ ਹੋਏ ਕਿਹਾ, "ਮੀਡੀਆ ਲੋਕਾਂ ਦਾ ਦੁਸ਼ਮਣ ਹੈ!"। ਉਨ੍ਹਾਂ ਨੇ ਪੱਤਰਕਾਰ ਵੱਲ ਇਸ਼ਾਰਾ ਕਰਦੇ ਹੋਏ ਉੱਚੀ ਆਵਾਜ਼ ਵਿੱਚ ਚੀਕ ਕੇ ਕਿਹਾ, "ਤੁਸੀਂ ਦੁਸ਼ਮਣ ਹੋ!"

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਜਾਣ ਦਾ ਕ੍ਰੇਜ਼ ! 95,00,000 ਦੇ ਕੇ ਵੀ ਜਾਣ ਨੂੰ ਤਿਆਰ ਹੋਏ ਲੱਖਾਂ ਲੋਕ, ਹੈਰਾਨ ਕਰਨਗੇ ਅੰਕੜੇ

ਇਸ ਭਿਆਨਕ ਵਿਵਾਦ ਤੋਂ ਬਾਅਦ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਕੀ ਅਮਰੀਕਾ ਵਿੱਚ ਇੱਕ ਵਾਰ ਫਿਰ ਮੀਡੀਆ ਵਿਰੁੱਧ ਜੰਗ ਦਾ ਦੌਰ ਸ਼ੁਰੂ ਹੋ ਗਿਆ ਹੈ? ਮਾਹਿਰਾਂ ਅਨੁਸਾਰ, ਇਹ ਘਟਨਾ ਦਰਸਾਉਂਦੀ ਹੈ ਕਿ ਟਰੰਪ ਆਪਣੇ ਵਿਰੁੱਧ ਉੱਠਣ ਵਾਲੇ ਕਿਸੇ ਵੀ ਆਲੋਚਨਾਤਮਕ ਸਵਾਲ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਅਤੇ ਉਨ੍ਹਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News