ਜੰਗ ਖ਼ਤਮ ! ਅਮਰੀਕੀ ਸੰਸਦ ''ਚ War Powers Resolution ਹੋਇਆ ਪਾਸ

Thursday, Jun 04, 2026 - 09:51 AM (IST)

ਜੰਗ ਖ਼ਤਮ ! ਅਮਰੀਕੀ ਸੰਸਦ ''ਚ War Powers Resolution ਹੋਇਆ ਪਾਸ

ਇੰਟਰਨੈਸ਼ਨਲ ਡੈਸਕ- ਮਿਡਲ ਏਸ਼ੀਆ 'ਚ ਅਮਰੀਕਾ-ਇਰਾਨ ਵਿਚਾਲੇ ਚੱਲ ਰਹੀ ਜੰਗ ਜਦੋਂ ਇਕ ਵਾਰ ਫ਼ਿਰ ਤੋਂ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ, ਇਸੇ ਵਿਚਾਲੇ ਅਮਰੀਕਾ ਤੋਂ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ (House of Representatives) ਨੇ ਇਰਾਨ ਖ਼ਿਲਾਫ਼ ਚੱਲ ਰਹੀ ਫ਼ੌਜੀ ਕਾਰਵਾਈ ਨੂੰ ਰੋਕਣ ਲਈ ਇੱਕ ਇਤਿਹਾਸਕ 'ਵਾਰ ਪਾਵਰਜ਼ ਰੈਜ਼ੋਲਿਊਸ਼ਨ' ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਦਮ ਤੋਂ ਬਾਅਦ ਹੁਣ ਇਹ ਸਵਾਲ ਉੱਠਣ ਲੱਗ ਪਏ ਹਨ ਕਿ ਕੀ ਸਾਲ 2026 ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਇਹ ਜੰਗ ਖ਼ਤਮ ਹੋ ਜਾਵੇਗੀ।

ਇਸ ਮਤੇ ਦਾ ਮੁੱਖ ਉਦੇਸ਼ ਅਮਰੀਕੀ ਰਾਸ਼ਟਰਪਤੀ ਨੂੰ ਸੰਸਦ ਦੀ ਮਨਜ਼ੂਰੀ ਤੋਂ ਬਿਨਾਂ ਇਰਾਨ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹੋਰ ਫ਼ੌਜੀ ਕਾਰਵਾਈ ਕਰਨ ਤੋਂ ਰੋਕਣਾ ਹੈ। ਅਮਰੀਕੀ ਲਾਅਮੇਕਰਜ਼ ਦਾ ਮੰਨਣਾ ਹੈ ਕਿ ਇਹ ਜੰਗ ਖੇਤਰ ਵਿੱਚ ਵੱਡੀ ਤਬਾਹੀ ਦਾ ਕਾਰਨ ਬਣ ਰਹੀ ਹੈ ਅਤੇ ਇਸ ਨੂੰ ਰੋਕਣ ਲਈ ਸੰਸਦ ਦਾ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਦੀ ਸ਼ਾਂਤੀ ਮਗਰੋਂ ਹਾਲ ਹੀ ਦੇ ਦਿਨਾਂ 'ਚ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਇਕ ਵਾਰ ਫ਼ਿਰ ਬਹੁਤ ਜ਼ਿਆਦਾ ਵਧ ਗਿਆ ਹੈ। ਖ਼ਾਸ ਕਰ ਕੇ ਕੁਵੈਤ ਹਵਾਈ ਅੱਡੇ 'ਤੇ ਹੋਏ ਡਰੋਨ ਅਤੇ ਮਿਜ਼ਾਈਲ ਹਮਲੇ, ਜਿਸ ਵਿੱਚ ਇੱਕ ਭਾਰਤੀ ਨਾਗਰਿਕ ਦੀ ਵੀ ਮੌਤ ਹੋਈ ਸੀ, ਅਤੇ ਉਸ ਤੋਂ ਬਾਅਦ ਅਮਰੀਕਾ ਵੱਲੋਂ ਇਰਾਨ ਦੇ ਫ਼ੌਜੀ ਟਿਕਾਣਿਆਂ 'ਤੇ ਕੀਤੀ ਗਈ ਜਵਾਬੀ ਕਾਰਵਾਈ ਨੇ ਪੂਰੇ ਖੇਤਰ ਨੂੰ ਯੁੱਧ ਦੇ ਮੁਹਾਨੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਅਮਰੀਕੀ ਸੰਸਦ ਮੈਂਬਰ ਇਸ ਗੱਲ ਤੋਂ ਚਿੰਤਤ ਹਨ ਕਿ ਜੇਕਰ ਇਸ ਫ਼ੌਜੀ ਕਾਰਵਾਈ ਨੂੰ ਤੁਰੰਤ ਨਾ ਰੋਕਿਆ ਗਿਆ, ਤਾਂ ਇਹ ਜੰਗ ਵਿਸ਼ਵ ਯੁੱਧ ਦਾ ਰੂਪ ਲੈ ਸਕਦੀ ਹੈ।

ਇਹ ਵੀ ਪੜ੍ਹੋ- ਭਾਰਤ ਸਣੇ 60 ਦੇਸ਼ਾਂ ''ਤੇ ਇਕ ਹੋਰ ''ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਅਮਰੀਕਾ ! ਟਰੰਪ ਪ੍ਰਸ਼ਾਸਨ ਨੇ ਬਣਾਇਆ Plan

ਹਾਲਾਂਕਿ ਹਾਊਸ (ਸੰਸਦ) ਵੱਲੋਂ ਇਸ ਮਤੇ ਨੂੰ ਪਾਸ ਕਰ ਦਿੱਤਾ ਗਿਆ ਹੈ, ਪਰ ਜੰਗ ਦਾ ਤੁਰੰਤ ਖ਼ਤਮ ਹੋਣਾ ਅਜੇ ਵੀ ਕਈ ਹੋਰ ਕਾਨੂੰਨੀ ਅਤੇ ਰਾਜਨੀਤਿਕ ਕਦਮਾਂ 'ਤੇ ਨਿਰਭਰ ਕਰਦਾ ਹੈ। ਹਾਊਸ ਤੋਂ ਪਾਸ ਹੋਣ ਤੋਂ ਬਾਅਦ ਇਸ ਪ੍ਰਸਤਾਵ ਨੂੰ ਹੁਣ ਅਮਰੀਕੀ ਸੈਨੇਟ 'ਚ ਪਾਸ ਹੋਣ ਲਈ ਭੇਜਿਆ ਜਾਵੇਗਾ।ਜੇਕਰ ਇਹ ਸੈਨੇਟ ਵਿੱਚ ਵੀ ਪਾਸ ਹੋ ਜਾਂਦਾ ਹੈ, ਤਾਂ ਵੀ ਰਾਸ਼ਟਰਪਤੀ ਕੋਲ ਇਸ ਨੂੰ 'ਵੀਟੋ' (ਰੱਦ) ਕਰਨ ਦੀ ਸ਼ਕਤੀ ਹੁੰਦੀ ਹੈ। ਰਾਸ਼ਟਰਪਤੀ ਦੇ ਵੀਟੋ ਨੂੰ ਬੇਅਸਰ ਕਰਨ ਲਈ ਸੰਸਦ ਨੂੰ ਦੋ-ਤਿਹਾਈ ਬਹੁਮਤ ਦੀ ਲੋੜ ਪਵੇਗੀ, ਜੋ ਕਿ ਮੌਜੂਦਾ ਸਥਿਤੀ 'ਚ ਕਾਫ਼ੀ ਚੁਣੌਤੀਪੂਰਨ ਹੈ।

ਮਾਹਿਰਾਂ ਮੁਤਾਬਕ, ਭਾਵੇਂ ਇਹ ਮਤਾ ਜੰਗ ਨੂੰ ਤੁਰੰਤ ਪੂਰੀ ਤਰ੍ਹਾਂ ਨਾ ਰੋਕ ਸਕੇ, ਪਰ ਇਸ ਨੇ ਅਮਰੀਕੀ ਪ੍ਰਸ਼ਾਸਨ 'ਤੇ ਜੰਗ ਨੂੰ ਰੋਕਣ ਅਤੇ ਡਿਪਲੋਮੈਟਿਕ ਰਸਤਾ ਅਖ਼ਤਿਆਰ ਕਰਨ ਲਈ ਭਾਰੀ ਦਬਾਅ ਬਣਾ ਦਿੱਤਾ ਹੈ। ਫਿਲਹਾਲ, ਇਸ ਫੈਸਲੇ ਤੋਂ ਬਾਅਦ ਖਾੜੀ ਦੇਸ਼ਾਂ ਅਤੇ ਕੌਮਾਂਤਰੀ ਬਾਜ਼ਾਰਾਂ ਵਿੱਚ ਹਲਚਲ ਤੇਜ਼ ਹੋ ਗਈ ਹੈ ਤੇ ਉਮੀਦ ਹੈ ਕਿ ਸੰਸਦ ਦੇ ਇਸ ਫ਼ੈਸਲੇ ਨੂੰ ਮੰਨ ਕੇ ਟਰੰਪ ਪ੍ਰਸ਼ਾਸਨ ਇਰਾਨ ਖ਼ਿਲਾਫ਼ ਹੋਰ ਫੌਜੀ ਕਾਰਵਾਈ ਤੋਂ ਗੁਰੇਜ਼ ਕਰੇਗਾ।

ਇਹ ਵੀ ਪੜ੍ਹੋ- 60 ਹਜ਼ਾਰ ਘਰਾਂ ਦੀ ਬੱਤੀ ਹੋ ਗਈ ਗੁੱਲ ! 'ਜੋਂਗਮੀ' ਨੇ ਜਾਪਾਨ 'ਚ ਢਾਹਿਆ ਕਹਿਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News