ਅਮਰੀਕਾ: ਚਾਹ 'ਚ 'ਆਹ ਕੁਝ' ਮਿਲਾ ਕੇ ਪਿਲਾ ਰਿਹਾ ਸੀ ਦੁਕਾਨਦਾਰ, ਪੁਲਸ ਨੇ ਮਾਰ'ਤਾ ਛਾਪਾ
Tuesday, Jun 16, 2026 - 01:25 PM (IST)
ਨਿਊਯਾਰਕ (ਰਾਜ ਗੋਗਨਾ )- ਅਮਰੀਕਾ ਦੇ ਮੋਂਟਾਨਾ ਰਾਜ ਦੇ ਇਕ ਦਿਹਾਤੀ ਏਰੀਏ 'ਚ ਸਥਿੱਤ ਇਕ ਟਰੱਕ ਸਟਾਪ 'ਤੇ ਜਿਸ ਨੂੰ 'ਡੋਡਿਆਂ ਵਾਲਾ ਟਰੱਕ ਸਟੌਪ' ਵੀ ਕਿਹਾ ਜਾਂਦਾ ਸੀ, 'ਤੇ ਅਮਰੀਕੀ ਪੁਲਸ ਨੇ ਕਾਰਵਾਈ ਕੀਤੀ। ਇਹ ਟਰੱਕ ਸਟਾਪ ਉੱਥੋਂ ਲੰਘਣ ਵਾਲੇ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਡੋਡਿਆਂ ਦੀ ਚਾਹ ਵੇਚਦਾ ਸੀ। ਇਸ ਸਬੰਧੀ ਇੱਕ ਟਰੱਕ ਡਰਾਇਵਰ ਵੱਲੋਂ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ।

ਸ਼ਿਕਾਇਤ ਮਿਲਣ 'ਤੇ ਬੀਵਰਹੈੱਡ ਕਾਉਂਟੀ ਸੈਰਿਫ ਦੇ 30 ਤੋਂ 35 ਦੇ ਕਰੀਬ ਅਫਸਰਾਂ ਨੇ ਉੱਥੇ ਛਾਪਾ ਮਾਰਿਆ ਤੇ ਮੌਕੇ ਤੋਂ ਤਿੰਨ ਲੋਕਾਂ ਨੂੰ ਕਾਬੂ ਕੀਤਾ। ਪੁਲਸ ਨੇ ਪਾਇਆ ਕਿ ਮਾਲਕ ਬੇਸਮੈਂਟ ਵਿੱਚ ਭੁੱਕੀ (ਡੋਡੇ) ਪੀਸ ਰਿਹਾ ਸੀ। ਮੌਕੇ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੀ ਜਮਾਨਤ ਲਈ 750,000 ਹਜ਼ਾਰ ਡਾਲਰ ਦਾ ਬਾਂਡ 'ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਲੰਘੀ 8 ਜੂਨ ਨੂੰ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਮੁੰਡੇ 'ਤੇ ਦਰਜ ਹੋਇਆ ਪਰਚਾ, ਜਾਣੋ ਪੂਰਾ ਮਾਮਲਾ
ਫਿਲਹਾਲ ਮੁਲਜ਼ਮ ਸਲਾਖਾਂ ਦੇ ਪਿੱਛੇ ਬੰਦ ਹਨ। ਟਰੱਕ ਸਟਾਪ ਦੇ ਬੇਸਮੈਂਟ ਵਿੱਚੋਂ 104 ਪੌਂਡ ਤੋਂ ਵੱਧ ਸੁੱਕੇ ਬਿਨਾਂ ਧੋਤੇ (ਡੋਡੇ) ਭੁੱਕੀ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਇਹ ਓਪਟੀਨਾਰ ਦੇ ਤੌਰ 'ਤੇ ਪਾਸ ਕਰਨ ਵਾਲੇ ਟਰੱਕ ਡਰਾਈਵਰਾਂ ਨੂੰ ਵੇਚੀ ਵੀ ਜਾਂਦੀ ਸੀ। ਛਾਪੇਮਾਰੀ ਤੋਂ ਲਗਭਗ ਡੇਢ ਹਫ਼ਤਾ ਪਹਿਲਾਂ ਕਾਰਵਾਈ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਦੋਂ ਇੱਕ ਟਰੱਕ ਡਰਾਈਵਰ ਨੇ ਲੀਮਾ ਦੇ ਨੇੜੇ ਇੱਕ ਵਜ਼ਨ ਸਟੇਸ਼ਨ 'ਤੇ ਰੁਕਿਆ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਸੂਚਿਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
