ਸਪੇਨ ''ਚ ਮੰਕੀਪਾਕਸ ਕਾਰਨ ਇਕ ਹੋਰ ਵਿਅਕਤੀ ਦੀ ਹੋਈ ਮੌਤ
Sunday, Jul 31, 2022 - 02:12 AM (IST)
ਬਾਰਸੀਲੋਨਾ-ਸਪੇਨ 'ਚ ਸ਼ਨੀਵਾਰ ਨੂੰ ਮੰਕੀਪਾਕਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪਿਛਲੇ ਦੋ ਦਿਨਾਂ 'ਚ ਮੰਕੀਪਾਕਸ ਨਾਲ ਮੌਤ ਦਾ ਇਹ ਦੂਜਾ ਮਾਮਲਾ ਹੈ। ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਇਨਫੈਕਸ਼ਨ ਨਾਲ ਜਾਨ ਗੁਆਉਣ ਵਾਲੇ ਦੋਵੇਂ ਨੌਜਵਾਨ ਸਨ। ਇਸ ਵਾਇਰਸ ਨਾਲ ਮੌਤ ਦਾ ਪਹਿਲਾ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਸੀ। ਸ਼ੁੱਕਰਵਾਰ ਨੂੰ ਬ੍ਰਾਜ਼ੀਲ 'ਚ ਵੀ ਮੰਕੀਪਾਕਸ ਨਾਲ ਪਹਿਲੀ ਮੌਤ ਹੋਈ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਫੁੱਟਬਾਲ ਸਟੇਡੀਅਮ ਦੇ ਬਾਹਰ ਧਮਾਕਾ, 3 ਦੀ ਮੌਤ
ਮਈ ਤੋਂ ਦੁਨੀਆ ਦੇ ਕਰੀਬ 80 ਦੇਸ਼ਾਂ 'ਚ ਮੰਕੀਪਾਕਸ ਦੇ 22,000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਅਫਰੀਕਾ 'ਚ ਇਸ ਵਾਇਰਸ ਨਾਲ 75 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਆਦਾਤਰ ਮਰੀਜ਼ਾਂ ਦੀ ਮੌਤ ਨਾਈਜੀਰੀਆ ਅਤੇ ਕਾਂਗੋ 'ਚ ਹੋਈ ਹੈ। ਅਫਰੀਕਾ ਦੇ ਬਾਹਰ ਮੌਤਾਂ ਸਾਹਮਣੇ ਆਉਣ ਕਾਰਨ ਇਕ ਹਫ਼ਤੇ ਪਹਿਲਾਂ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਮੰਕੀਪਾਕਸ ਨੂੰ 'ਵਿਸ਼ਵ ਸਿਹਤ ਐਮਰਜੈਂਸੀ' ਐਲਾਨ ਕੀਤਾ ਸੀ।
ਸਪੇਨ ਦੇ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ 'ਚ ਇਸ ਵਾਇਰਸ ਨਾਲ ਹੁਣ ਤੱਕ 4,298 ਲੋਕ ਇਨਫੈਕਟਿਡ ਹੋ ਚੁੱਕੇ ਹਨ ਜਿਨ੍ਹਾਂ 'ਚੋਂ ਕਰੀਬ 3,500 ਪੁਰਸ਼ ਅਜਿਹੇ ਹਨ ਜਿਨ੍ਹਾਂ ਨੇ ਹੋਰਾਂ ਪੁਰਸ਼ਾਂ ਨਾਲ ਯੌਨ ਸਬੰਧ ਬਣਾਏ। ਇਨਫੈਕਟਿਡਾਂ 'ਚ ਸਿਰਫ 64 ਮਹਿਲਾਵਾਂ ਹਨ। ਮੰਤਰਾਲਾ ਮੁਤਾਬਕ, ਮੰਕੀਪਾਕਸ ਨਾਲ ਇਨਫੈਕਟਿਡ 120 ਲੋਕਾਂ ਨੂੰ ਹੁਣ ਤੱਕ ਹਸਪਤਾਲ 'ਚ ਦਾਖਲ ਕਰਵਾਇਆ ਜਾ ਚੁੱਕਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਯੂਰਪੀਅਨ ਯੂਨੀਅਨ ਦੇ ਸੰਯੁਕਤ ਟੀਕਾ ਪ੍ਰੋਗਰਾਮ ਤਹਿਤ ਦੇਸ਼ ਨੂੰ ਟੀਕੇ ਦੀਆਂ 5300 ਖੁਰਾਕਾਂ ਮਿਲ ਚੁੱਕੀਆਂ ਹਨ।
ਇਹ ਵੀ ਪੜ੍ਹੋ : CWG 2022: ਗੁਰੂਰਾਜਾ ਪੁਜਾਰੀ ਨੇ ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ