ਯੂਕ੍ਰੇਨ ਨੇ ਰੂਸ ''ਤੇ ਇਕ ਹੋਰ ਮੇਅਰ ਨੂੰ ਅਗਵਾ ਕਰਨ ਦਾ ਲਗਾਇਆ ਦੋਸ਼

Sunday, Mar 13, 2022 - 06:05 PM (IST)

ਯੂਕ੍ਰੇਨ ਨੇ ਰੂਸ ''ਤੇ ਇਕ ਹੋਰ ਮੇਅਰ ਨੂੰ ਅਗਵਾ ਕਰਨ ਦਾ ਲਗਾਇਆ ਦੋਸ਼

ਕੀਵ (ਵਾਰਤਾ) ਯੂਕ੍ਰੇਨ ਨੇ ਐਤਵਾਰ ਨੂੰ ਰੂਸ 'ਤੇ ਨੀਪ੍ਰੋਰੁਡਨੇ ਦੇ ਮੇਅਰ ਯੇਵਗੇਨ ਮਾਤਵੇਯੇਵ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ। ਯੂਕ੍ਰੇਨ ਵਿਚ ਮੇਲੀਟੋਪੋਲ ਦੇ ਮੇਅਰ ਦੇ ਕਥਿਤ ਅਗਵਾ ਤੋਂ ਬਾਅਦ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਕਿ ਰੂਸ ਨੇ ਇੱਕ ਹੋਰ ਮੇਅਰ ਨੂੰ ਅਗਵਾ ਕਰ ਲਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਦੀ ਘਿਣਾਉਣੀ ਸਾਜਿਸ਼, ਫ੍ਰੀਜ਼ਰ 'ਚ ਰੱਖੀਆਂ ਫ਼ੌਜੀਆਂ ਦੀਆਂ ਲਾਸ਼ਾਂ, ਚੇਰਨੋਬਿਲ ਪਰਮਾਣੂ ਪਲਾਂਟ 'ਤੇ ਕਰੇਗਾ ਹਮਲਾ

ਕੁਲੇਬਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਅੱਜ ਰੂਸੀ ਯੁੱਧ ਅਪਰਾਧੀਆਂ ਨੇ ਇੱਕ ਹੋਰ ਜਮਹੂਰੀ ਤੌਰ 'ਤੇ ਚੁਣੇ ਗਏ ਯੂਕ੍ਰੇਨੀ ਮੇਅਰ ਨੀਪ੍ਰੋਰੁਡਨੇ ਯੇਵਗੇਨੀ ਮਾਤਵੇਯੇਵ ਦੇ ਮੁਖੀ ਨੂੰ ਅਗਵਾ ਕਰ ਲਿਆ। ਉਹਨਾਂ ਨੇ ਗਲੋਬਲ ਸੰਗਠਨਾਂ ਤੋਂ ਯੂਕ੍ਰੇਨ ਖ਼ਿਲਾਫ਼ ਰੂਸੀ ਹਮਲੇ ਨੂੰ ਰੋਕਣ ਦੀ ਵੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਜਦੋਂ ਕਿਧਰੇ ਵੀ ਸਮਰਥਨ ਨਹੀਂ ਮਿਲਦਾ, ਉਦੋਂ ਹਮਲਾਵਰ ਦਹਿਸ਼ਤ ਵਿੱਚ ਬਦਲ ਜਾਂਦੇ ਹਨ। ਮੈਂ ਸਾਰੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਯੂਕ੍ਰੇਨ ਅਤੇ ਜਮਹੂਰੀਅਤ ਖ਼ਿਲਾਫ਼ ਰੂਸੀ ਅੱਤਵਾਦ ਨੂੰ ਰੋਕਣ ਦਾ ਸੱਦਾ ਦਿੰਦਾ ਹਾਂ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੇਲੀਟੋਪੋਲ ਦੇ ਮੇਅਰ ਇਵਾਨ ਫੇਡੋਰੋਵ ਨੂੰ ਵੀ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਨੇ ਅਸਥਾਈ ਤੌਰ 'ਤੇ ਆਪਣੇ ਦੂਤਘਰ ਨੂੰ ਯੂਕ੍ਰੇਨ ਤੋਂ ਪੋਲੈਂਡ ਲਿਜਾਣ ਦਾ ਲਿਆ ਫ਼ੈਸਲਾ


author

Vandana

Content Editor

Related News