ਬੰਗਲਾਦੇਸ਼ ''ਚ ਵਾਪਰੀ ਇੱਕ ਹੋਰ ਵੱਡੀ ਘਟਨਾ, ਚਟਗਾਓਂ ''ਚ RAB ਅਧਿਕਾਰੀ ਨੂੰ ਭੀੜ ਨੇ ਕੁੱਟ-ਕੁੱਟ ਮਾਰ ''ਤਾ

Tuesday, Jan 20, 2026 - 09:39 AM (IST)

ਬੰਗਲਾਦੇਸ਼ ''ਚ ਵਾਪਰੀ ਇੱਕ ਹੋਰ ਵੱਡੀ ਘਟਨਾ, ਚਟਗਾਓਂ ''ਚ RAB ਅਧਿਕਾਰੀ ਨੂੰ ਭੀੜ ਨੇ ਕੁੱਟ-ਕੁੱਟ ਮਾਰ ''ਤਾ

ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਵਿੱਚ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਵਾਲੀਆਂ ਭੀੜ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਘਟਨਾ ਚਟਗਾਓਂ ਜ਼ਿਲ੍ਹੇ ਦੇ ਸਲੀਮਪੁਰ ਖੇਤਰ ਵਿੱਚ ਵਾਪਰੀ, ਜਿੱਥੇ ਰੈਪਿਡ ਐਕਸ਼ਨ ਬਟਾਲੀਅਨ (RAB) ਦੀ ਇੱਕ ਟੀਮ 'ਤੇ ਅਪਰਾਧੀਆਂ ਦੀ ਭੀੜ ਨੇ ਹਮਲਾ ਕਰ ਦਿੱਤਾ। ਇੱਕ RAB ਅਧਿਕਾਰੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਜਦੋਂਕਿ ਤਿੰਨ ਹੋਰ ਅਧਿਕਾਰੀ ਗੰਭੀਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਅਤੇ ਸੁਰੱਖਿਆ ਸੂਤਰਾਂ ਅਨੁਸਾਰ, RAB ਟੀਮ ਇੱਕ ਵਿਸ਼ੇਸ਼ ਕਾਰਵਾਈ ਲਈ ਸਲੀਮਪੁਰ ਖੇਤਰ ਵਿੱਚ ਪਹੁੰਚੀ ਸੀ, ਉੱਥੇ ਪਹਿਲਾਂ ਤੋਂ ਮੌਜੂਦ ਅਪਰਾਧੀਆਂ ਦੇ ਇੱਕ ਗਰੁੱਪ ਨੇ ਟੀਮ ਨੂੰ ਘੇਰ ਲਿਆ। ਸਥਿਤੀ ਤੇਜ਼ੀ ਨਾਲ ਵਿਗੜ ਗਈ ਅਤੇ ਭੀੜ ਨੇ RAB ਅਧਿਕਾਰੀਆਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਮੋਦੀ-ਨਾਹਯਾਨ ਸਮਿਟ 'ਚ ਵੱਡਾ ਫ਼ੈਸਲਾ, ਡਿਫੈਂਸ ਤੋਂ ਪੁਲਾੜ ਤੱਕ ਭਾਰਤ-ਯੂਏਈ ਰਿਸ਼ਤਿਆਂ ਨੂੰ ਮਿਲੀ ਨਵੀਂ ਰਫ਼ਤਾਰ

ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਕੁਝ ਅਧਿਕਾਰੀਆਂ ਨੂੰ ਬੰਧਕ ਵੀ ਬਣਾ ਲਿਆ ਸੀ। ਇਸ ਦੌਰਾਨ ਭੀੜ ਨੇ ਇੱਕ ਅਧਿਕਾਰੀ ਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਅਧਿਕਾਰੀਆਂ ਨੂੰ ਕਿਸੇ ਤਰ੍ਹਾਂ ਬਚਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਘਟਨਾ ਨੇ ਇੱਕ ਵਾਰ ਫਿਰ ਬੰਗਲਾਦੇਸ਼ ਵਿੱਚ ਵੱਧ ਰਹੀ ਹਿੰਸਾ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਸਵਾਲ ਖੜ੍ਹੇ ਕੀਤੇ ਹਨ, ਘੱਟ ਗਿਣਤੀਆਂ 'ਤੇ ਭੀੜ ਦੇ ਹਮਲੇ ਲਗਾਤਾਰ ਜਾਰੀ ਹਨ। ਇਹ ਘਟਨਾ ਅਜਿਹੇ ਸਮੇਂ ਆਈ ਹੈ, ਜਦੋਂ ਘੱਟ ਗਿਣਤੀਆਂ 'ਤੇ ਹਮਲਿਆਂ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ। ਹਾਲਾਂਕਿ, ਹਾਲ ਹੀ ਵਿੱਚ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਦਾਅਵਾ ਕੀਤਾ ਹੈ ਕਿ 2025 ਵਿੱਚ ਘੱਟ ਗਿਣਤੀਆਂ ਨਾਲ ਸਬੰਧਤ ਜ਼ਿਆਦਾਤਰ ਘਟਨਾਵਾਂ ਫਿਰਕੂ ਨਹੀਂ ਸਨ, ਸਗੋਂ ਅਪਰਾਧਿਕ ਪ੍ਰਕਿਰਤੀ ਦੀਆਂ ਸਨ।


author

Sandeep Kumar

Content Editor

Related News