ਸੁਲੇਮਾਨੀ ਸਣੇ ਇਕ ਹੋਰ ਈਰਾਨੀ ਕਮਾਂਡਰ ਸੀ ਅਮਰੀਕੀ ਡਰੋਨ ਦੇ ਨਿਸ਼ਾਨੇ 'ਤੇ

01/12/2020 1:12:35 AM

ਬਗਦਾਦ (ਏਜੰਸੀ)- ਜਿਵੇਂ-ਜਿਵੇਂ ਈਰਾਨੀ ਸੁਪਰੀਮ ਕਮਾਂਡਰ ਦੀ ਮੌਤ ਦੇ ਦਿਨ ਬੀਤ ਰਹੇ ਹਨ। ਉਵੇਂ-ਉਵੇਂ ਇਸ ਨਾਲ ਜੁੜੀ ਹੋਰ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਇਸ ਮਾਮਲੇ ਵਿਚ ਹੁਣ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਉਹ ਇਹ ਹੈ ਕਿ ਅਮਰੀਕਾ ਨੇ ਉਸੇ ਦਿਨ ਯਮਨ ਵਿਚ ਈਰਾਨੀ ਕਮਾਂਡਰ ਅਬਦੁਲ ਰਜ਼ਾ ਸ਼ਹਿਲਾਈ ਨੂੰ ਵੀ ਨਿਸ਼ਾਨਾ ਬਣਾਇਆ ਹੋਇਆ ਸੀ ਪਰ ਸ਼ਹਿਲਾਈ ਕਿਸੇ ਕਾਰਨ ਬੱਚ ਗਿਆ। ਪੈਂਟਾਗਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਡਰੋਨਾਂ ਨੂੰ ਉਸ ਦਿਨ ਦੋ ਟਾਰਗੇਟ ਦਿੱਤੇ ਗਏ ਸਨ, ਜਿਸ ਵਿਚ ਇਕ ਵਿਚ ਉਹ ਕਾਮਯਾਬ ਰਹੇ ਪਰ ਦੂਜਾ ਪਲਾਨ ਉਸ ਹਿਸਾਬ ਨਾਲ ਨਹੀਂ ਚਲ ਸਕਿਆ। ਜਿਸ ਕਾਰਨ ਅਬਦੁਲ ਰਜ਼ਾ ਬੱਚ ਗਿਆ। ਅਬਦੁਲ ਰਜ਼ਾ ਇਸ ਖੇਤਰ ਵਿਚ ਅੱਤਵਾਦੀਆਂ ਦੇ ਵਿੱਤੀਪੋਸ਼ਣ ਲਈ ਕਵਾਡ ਫੋਰਸਿਜ਼ ਦਾ ਚੋਟੀ ਦਾ ਫਾਈਨਾਂਸਰ ਹੈ। ਇਸ ਖੁਲਾਸੇ ਤੋਂ ਬਾਅਦ ਈਰਾਨ ਵਿਚ ਤੜਥੱਲੀ ਮਚੀ ਹੋਈ ਹੈ।

ਪੈਂਟਾਗਨ ਦੇ ਅਧਿਕਾਰੀਆਂ ਨੇ ਦੱਸਿਆ ਅਮਰੀਕੀ ਫੌਜ ਈਰਾਨ ਵਿਚ ਦੋ ਥਾਵਾਂ 'ਤੇ ਗੁਪਤ ਫੌਜੀ ਮੁਹਿੰਮ ਚੱਲ ਰਹੀ ਸੀ। ਇਕ ਡਰੋਨ ਤੋਂ ਸੁਲੇਮਾਨੀ ਦੀ ਮੂਵਮੈਂਟ 'ਤੇ ਨਜ਼ਰ ਰੱਖੀ ਜਾ ਰਹੀ ਸੀ ਜਦੋਂ ਕਿ ਦੂਜੇ ਤੋਂ ਯਮਨ ਵਿਚ ਇਕ ਦੂਜੇ ਅਧਿਕਾਰੀ 'ਤੇ ਨਜ਼ਰ ਸੀ। ਇਹ ਗੁਪਤ ਮਿਸ਼ਨ ਸੀ ਜਿਸ ਵਿਚੋਂ ਇਕ ਵਿਚ ਕਾਮਯਾਬੀ ਮਿਲੀ ਪਰ ਦੂਜਾ ਮਿਸ਼ਨ ਟਾਰਗੇਟ ਲਾਈਨ 'ਤੇ ਨਾ ਆਉਣ ਕਾਰਨ ਕਾਮਯਾਬ ਨਹੀਂ ਹੋ ਸਕਿਆ। ਜੇਕਰ ਦੂਜਾ ਮਿਸ਼ਨ ਵੀ ਕਾਮਯਾਬ ਹੋ ਜਾਂਦਾ ਹੈ ਈਰਾਨ ਦਾ ਮੁਖੀ ਕਮਾਂਡਰ ਅਤੇ ਫਾਈਨਾਂਸਰ ਦੋਵੇਂ ਇਕੱਠੇ ਕੰਮ ਖਤਮ ਹੋ ਜਾਂਦੇ।

ਅਬਦੁਲ ਰਜ਼ਾ ਸ਼ਹਿਲਾਈ ਦਾ ਜਨਮ 1957 ਵਿਚ ਹੋਇਆ ਹੈ। ਉਸ ਨੂੰ ਸ਼ੁਰੂ ਤੋਂ ਹੀ ਅਮਰੀਕਾ ਦੇ ਖਿਲਾਫ ਮੰਨਿਆ ਜਾਂਦਾ ਹੈ। ਦੱਸਿਆ ਗਿਆ ਹੈ ਕਿ ਸਾਲ 2007 ਵਿਚ ਇਕ ਹਮਲੇ ਦੌਰਾਨ 5 ਅਮਰੀਕੀ ਫੌਜੀਆਂ ਨੂੰ ਅਗਵਾ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਮਾਰ ਦਿੱਤਾ ਸੀ। ਇਸੇ ਵਜ੍ਹਾ ਕਾਰਨ ਵਿਦੇਸ਼ ਵਿਭਾਗ ਨੇ ਸ਼ਹਿਲਾਈ ਬਾਰੇ ਵਿਚ ਸੂਚਨਾ ਦੇਣ ਲਈ 15 ਮਿਲੀਅਨ ਡਾਲਰ ਦਾ ਇਨਾਮ ਦੇਣ ਦਾ ਐਲਾਨ ਦਿੱਤੀ ਸੀ। ਐਲਾਨ ਵਿਚ ਕਿਹਾ ਗਿਆ ਹੈ ਕਿ ਅਬਦੁਲ ਰਜ਼ਾ ਸ਼ਹਿਲਾਈ ਯਮਨ ਵਿਚ ਹੈ ਅਤੇ ਇਸ ਦਾ ਅਮਰੀਕੀ ਫੌਜੀਆਂ ਅਤੇ ਅਮਰੀਕੀ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਵਿਚ ਸ਼ਾਮਲ ਹੈ। ਉਸ ਦਾ ਇਸ ਵਿਚ ਲੰਬਾ ਇਤਿਹਾਸ ਹੈ।

ਇਸ ਤੋਂ ਇਲਾਵਾ ਉਹ 2011 ਵਿਚ ਵਾਸ਼ਿੰਗਟਨ ਵਿਚ ਇਕ ਇਤਾਲਵੀ ਰੈਸਟੋਰੈਂਟ ਵਿਚ ਸਾਊਦੀ ਰਾਜਦੂਤ ਦੇ ਖਿਲਾਫ ਸਾਜ਼ਿਸ਼ ਵਿਚ ਵੀ ਸ਼ਾਮਲ ਰਿਹਾ ਹੈ। ਸ਼ਹਿਲਾਈ ਦਾ ਆਪਰੇਸ਼ਨ ਦਾ ਆਧਾਰ ਸਨਾ, ਯਮਨ ਵਿਚ ਹੈ। ਉਥੇ ਉਹ ਈਰਾਨ ਦੇ ਸ਼ੀਆ ਦਸਤਿਆਂ ਦੀ ਹਮਾਇਤ ਦੇ ਨਾਲ-ਨਾਲ ਕਵਾਡ ਫੋਰਸਿਜ਼ ਦੇ ਮੁਖੀ ਫਾਈਨਾਂਸਰ ਦੇ ਰੂਪ ਵਿਚ ਕੰਮ ਕਰਦਾ ਹੈ।ਟਰੰਪ ਨੇ ਇਕ ਕਾਰਜਕਾਰੀ ਹੁਕਮ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਦੇ ਪ੍ਰਸ਼ਾਸਨ ਵਲੋਂ ਪਹਿਲਾਂ ਤੋਂ ਤੈਅ ਕੀਤੀ ਗਈ ਲੰਬੀ ਸੂਚੀ ਵਿਚ ਹੋਰ ਅਮਰੀਕੀ ਪਾਬੰਦੀਆਂ ਨੂੰ ਜੋੜਦੇ ਹੋਏ, ਈਰਾਨ ਨੂੰ ਇਕ ਨਵੇਂ ਸਮਝੌਤੇ ਨੂੰ ਕਬੂਲ ਕਰਨ ਲਈ ਮਜਬੂਰ ਕਰਨ ਦਾ ਟੀਚਾ ਰੱਖਿਆ ਗਿਆ, ਜੋ ਉਸ ਦੇ ਪ੍ਰਮਾਣੂੰ ਪ੍ਰੋਗਰਾਮ 'ਤੇ ਰੋਕ ਲਗਾਏਗਾ ਅਤੇ ਪੂਰੇ ਮੱਧ ਪੂਰਬ ਵਿਚ ਅੱਤਵਾਦੀ ਸਮੂਹਾਂ ਦੇ ਹਮਾਇਤੀ ਨੂੰ ਰੋਕ ਦੇਵੇਗਾ।


Sunny Mehra

Content Editor

Related News