ਪਾਕਿ ’ਚ ਇਕ ਹੋਰ ਹਿੰਦੂ ਵਪਾਰੀ ਅਗਵਾ, ਵੀਡੀਓ ਭੇਜ ਅਗਵਾਕਾਰਾਂ ਨੇ ਪਰਿਵਾਰ ਕੋਲੋਂ ਮੰਗੀ 10 ਕਰੋੜ ਦੀ ਫਿਰੌਤੀ

Tuesday, Aug 29, 2023 - 03:11 PM (IST)

ਪਾਕਿ ’ਚ ਇਕ ਹੋਰ ਹਿੰਦੂ ਵਪਾਰੀ ਅਗਵਾ, ਵੀਡੀਓ ਭੇਜ ਅਗਵਾਕਾਰਾਂ ਨੇ ਪਰਿਵਾਰ ਕੋਲੋਂ ਮੰਗੀ 10 ਕਰੋੜ ਦੀ ਫਿਰੌਤੀ

ਕਸ਼ਮੋਰ - ਪਾਕਿਸਤਾਨ ਵਿਚ ਹਿੰਦੂ ਘੱਟ-ਗਿਣਤੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਆਏ ਦਿਨ ਉਨ੍ਹਾਂ ਨੂੰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿਚ ਹੁਣ ਇਕ ਹੋਰ ਹਿੰਦੂ ਵਪਾਰੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ ਹੈ, ਹੁਣ ਉਸ ਦੇ ਪਰਿਵਾਰਕ ਮੈਂਬਰਾਂ ਕੋਲੋਂ ਉਸ ਨੂੰ ਛੱਡਣ ਦੇ ਬਦਲੇ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਸੂਬਾ ਸਿੰਧ ਦੇ ਕਸ਼ਮੋਰ ਜ਼ਿਲ੍ਹੇ ਦੇ ਵਾਸੀ ਸਾਗਰ ਕੁਮਾਰ ਪੁੱਤਰ ਇੰਦਰ ਲਾਲ ਨੂੰ ਪਿਛਲੇ 19 ਦਿਨਾਂ ਤੋਂ ਹਥਿਆਰ ਬੰਦ ਅਣਪਛਾਤੇ ਲੁਟੇਰਿਆਂ ਨੇ ਅਗਵਾ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ: OMG! ਔਰਤ ਦੇ ਦਿਮਾਗ 'ਚ ਮਿਲਿਆ 8 ਸੈਂਟੀਮੀਟਰ ਜ਼ਿੰਦਾ ਕੀੜਾ, ਡਾਕਟਰ ਬੋਲੇ- ਕਰੀਅਰ ਦਾ ਇਹ ਪਹਿਲਾ ਹੈਰਾਨੀਜਨਕ ਮਾਮਲਾ

ਅਗਵਾਕਾਰਾਂ ਨੇ ਬੰਧਕ ਬਣਾਏ ਗਏ ਵਪਾਰੀ ਸਾਗਰ ਕੁਮਾਰ ਦੀ ਇਕ ਵੀਡੀਓ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭੇਜੀ ਹੈ, ਜਿਸ ਵਿਚ ਉਹ ਗੰਨ ਪੁਆਇੰਟ ’ਤੇ ਦਿਖਾਈ ਦੇ ਰਿਹਾ ਹੈ ਅਤੇ ਉਸ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ, ਜਦਕਿ ਇਕ ਹੋਰ ਲੁਟੇਰਾ ਉਸ 'ਤੇ ਬੰਦੂਕ ਤਾਣੀ ਖੜ੍ਹਾ ਹੈ। ਵੀਡੀਓ 'ਚ ਪੀੜਤ ਐਸ. ਐਸ. ਪੀ. ਕਾਸ਼ਮੋਰ ਅਮਜਦ ਅਹਿਮਦ ਸ਼ੇਖ਼ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਉਸ ਦੀ ਰਿਹਾਈ ਲਈ ਜਲਦੀ 10 ਕਰੋੜ ਰੁਪਏ ਦੇਣ ਦੀ ਅਪੀਲ ਕਰ ਰਿਹਾ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਿੰਧ ਦੇ ਕਾਸ਼ਮੋਰ ਜ਼ਿਲੇ ਦੇ ਬਕਸ਼ਪੁਰ ਇਲਾਕੇ ਤੋਂ ਹਿੰਦੂ ਵਪਾਰੀ ਜਗਦੀਸ਼ ਕੁਮਾਰ ਮੁੱਕੀ ਨੂੰ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ ਅਤੇ ਛੱਡਣ ਦੇ ਬਦਲੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ਗਈ ਭਾਰਤ ਦੀ ਅੰਜੂ ਦਾ ਨਵਾਂ ਬਿਆਨ ਆਇਆ ਸਾਹਮਣੇ, ਹੁਣ ਨਸਰੁੱਲਾ ਨਾਲ ਵਿਆਹ ਤੋਂ ਮੁਕਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News