ਸਕਾਟਲੈਂਡ ''ਚ ਓਮੀਕਰੋਨ ਦੇ 71 ਹੋਰ ਮਾਮਲੇ ਮਿਲੇ, ਇਕ ਪ੍ਰਾਇਮਰੀ ਸਕੂਲ ਕੀਤਾ ਗਿਆ ਬੰਦ

12/07/2021 4:22:56 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਰੇਨਫਰਿਊਸ਼ਾਇਰ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਫੈਲਣ ਕਾਰਨ ਇਕ ਪ੍ਰਾਇਮਰੀ ਸਕੂਲ ਨੂੰ ਬੰਦ ਕਰਨਾ ਪਿਆ ਹੈ। ਨਵੇਂ ਕੋਵਿਡ-19 ਓਮੀਕਰੋਨ ਵੇਰੀਐਂਟ ਦੇ ਫੈਲਣ ਤੋਂ ਬਾਅਦ ਸਕੂਲ ਦੇ ਬਹੁਤ ਸਾਰੇ ਸਟਾਫ਼ ਨੂੰ ਇਕਾਂਤਵਾਸ ਵੀ ਕੀਤਾ ਗਿਆ ਹੈ। ਪੇਜ਼ਲੀ ਵਿਚ ਟੋਡਹੋਲਮ ਪ੍ਰਾਇਮਰੀ ਸਕੂਲ ਨੂੰ ਐੱਨ. ਐੱਚ. ਐੱਸ. ਟੈਸਟ ਅਤੇ ਪ੍ਰੋਟੈਕਟ ਦੁਆਰਾ ਸਕੂਲ ਕਮਿਊਨਿਟੀ ਵਿਚ ਕਈ ਨਜ਼ਦੀਕੀ ਸੰਪਰਕਾਂ ਦੀ ਪਛਾਣ ਕਰਨ ਤੋਂ ਬਾਅਦ ਸੋਮਵਾਰ ਤੋਂ 5 ਦਿਨਾਂ ਲਈ ਬੰਦ ਕੀਤਾ ਗਿਆ।

ਸਕੂਲ ਵਿਚ ਪ੍ਰਭਾਵਿਤ ਸਟਾਫ਼ ਦੀ ਸੰਖਿਆ ਕਾਰਨ ਰੇਨਫਰਿਊਸ਼ਾਇਰ ਕੌਂਸਲ ਨੇ ਮਾਪਿਆਂ ਤੋਂ ਮੁਆਫੀ ਮੰਗਣ ਦੇ ਨਾਲ ਭਰੋਸਾ ਦਿਵਾਇਆ ਹੈ ਕਿ ਇਹ ਜਨਤਕ ਸਿਹਤ ਦਾ ਮਾਮਲਾ ਨਹੀਂ ਹੈ ਅਤੇ ਨਾਲ ਹੀ ਕਲਾਸਾਂ ਨੂੰ ਰਿਮੋਟ ਲਰਨਿੰਗ ਲਈ ਭੇਜਿਆ ਗਿਆ ਹੈ। ਸੋਮਵਾਰ ਤੱਕ ਸਕਾਟਲੈਂਡ ਵਿਚ ਓਮੀਕਰੋਨ ਦੇ 71 ਮਾਮਲੇ ਸਾਹਮਣੇ ਆਏ ਹਨ। ਸਕਾਟਲੈਂਡ ਵਿਚ ਪਹਿਲੇ 9 ਪਛਾਣੇ ਗਏ ਕੇਸ ਇਕ ਜਨਮਦਿਨ ਦੀ ਪਾਰਟੀ ਨਾਲ ਜੁੜੇ ਹੋਏ ਸਨ, ਜਦੋਂ ਕਿ ਪਿਛਲੇ ਹਫ਼ਤੇ ਪੁਸ਼ਟੀ ਕੀਤੇ ਗਏ 6 ਹੋਰ ਕੇਸ ਗਲਾਸਗੋ ਦੇ ਹਾਈਡਰੋ ਵਿਖੇ ਇਕ ਸੰਗੀਤ ਸੰਮੇਲਨ ਨਾਲ ਜੁੜੇ ਹੋਏ ਸਨ। ਇਸ ਸਕੂਲ ਦੇ ਸਬੰਧ ਵਿਚ ਰੇਨਫਰਿਊਸ਼ਾਇਰ ਕੌਂਸਲ ਅਨੁਸਾਰ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਢੁਕਵੇਂ ਸਿਹਤ ਅਤੇ ਸੁਰੱਖਿਆ ਉਪਾਅ ਕੀਤੇ ਗਏ ਹਨ।


cherry

Content Editor

Related News