ਗੁੰਮਨਾਮ ਵਿਅਕਤੀ ਨੇ ਟੈਕਸਾਸ ਗੋਲੀਬਾਰੀ ਪੀੜਤਾਂ ਦੇ ਅੰਤਿਮ ਸੰਸਕਾਰ ਲਈ ਦਾਨ ਕੀਤੇ ਪੌਣੇ 2 ਲੱਖ ਡਾਲਰ

Saturday, May 28, 2022 - 10:20 AM (IST)

ਗੁੰਮਨਾਮ ਵਿਅਕਤੀ ਨੇ ਟੈਕਸਾਸ ਗੋਲੀਬਾਰੀ ਪੀੜਤਾਂ ਦੇ ਅੰਤਿਮ ਸੰਸਕਾਰ ਲਈ ਦਾਨ ਕੀਤੇ ਪੌਣੇ 2 ਲੱਖ ਡਾਲਰ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਇਕ ਗੁੰਮਨਾਮ ਵਿਅਕਤੀ ਨੇ ਟੈਕਸਾਸ ਸੂਬੇ ਦੇ ਉਵਾਲਡੇ ਦੇ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਮਾਰੇ ਗਏ ਸਾਰੇ ਪੀੜਤਾਂ ਦੇ ਅੰਤਿਮ ਸੰਸਕਾਰ ਲਈ 1 ਲੱਖ 75 ਹਜ਼ਾਰ ਡਾਲਰ ਦਾਨ ਕੀਤੇ ਹਨ।

ਇਹ ਵੀ ਪੜ੍ਹੋ: ਮਿਸਰ 'ਚ ਬੱਸ ਅਤੇ ਕਾਰ ਵਿਚਾਲੇ ਟੱਕਰ ਤੋਂ ਬਾਅਦ ਹੋਇਆ ਧਮਾਕਾ, ਜ਼ਿੰਦਾ ਸੜੇ 7 ਲੋਕ

ਗਵਰਨਰ ਗ੍ਰੇਗ ਏਬੌਟ ਨੇ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਕ ਗੁੰਮਨਾਮ ਵਿਅਕਤੀ ਨੇ 175,000 ਡਾਲਰ ਪ੍ਰਦਾਨ ਕੀਤੇ ਹਨ, ਜਿਸ ਨੂੰ ਹਰੇਕ ਪੀੜਤ ਪਰਿਵਾਰ ਲਈ ਅੰਤਿਮ ਸੰਸਕਾਰ ਸੇਵਾਵਾਂ ਲਈ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, 'ਕੋਈ ਵੀ ਪਰਿਵਾਰ ਜੋ ਇਸ ਸਮੇਂ ਪੀੜਤ ਹੈ, ਉਸ ਨੂੰ ਇਸ ਤ੍ਰਾਸਦੀ ਨਾਲ ਸਬੰਧਤ ਕਿਸੇ ਵੀ ਚੀਜ਼ 'ਤੇ ਹੋਣ ਵਾਲੇ ਖ਼ਰਚ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ।'

ਇਹ ਵੀ ਪੜ੍ਹੋ: ਟੈਕਸਾਸ ਸਕੂਲ 'ਚ ਗੋਲੀਬਾਰੀ 'ਚ ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਤੀ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਉਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿਚ 18 ਸਾਲਾ ਬੰਦੂਕਧਾਰੀ ਸਲਵਾਡੋਰ ਰਾਮੋਸ ਨੇ 19 ਬੱਚਿਆਂ ਅਤੇ 2 ਅਧਿਆਪਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, 'ਟੌਂਬ ਆਫ਼ ਸੈਂਡ' ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਣ ਵਾਲਾ ਪਹਿਲਾ ਹਿੰਦੀ ਨਾਵਲ ਬਣਿਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News