ਸਕਾਟਲੈਂਡ: ਵਿਸਾਖੀ ਮੌਕੇ ਇਤਿਹਾਸਕ ਪੁਲ ਅਤੇ ਚਰਚ ਨੂੰ ਰੁਸ਼ਨਾਉਣ ਦਾ ਐਲਾਨ

04/14/2022 2:29:19 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਵਿਸ਼ਵ ਭਰ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੋਵਿਡ ਦੀ ਮਾਰ ਝੱਲਣ ਤੋਂ ਬਾਅਦ ਤਿਉਹਾਰਾਂ ਪ੍ਰਤੀ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਯੂਕੇ ਭਰ ਦੇ ਗੁਰਦੁਆਰਾ ਸਾਹਿਬਾਨਾਂ ਵਿਖੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਸੰਬੰਧੀ ਭਾਰੀ ਇਕੱਠ ਦੇਖਣ ਨੂੰ ਮਿਲੇ। ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਮੌਕੇ ਪਹੁੰਚ ਕੇ ਇਤਿਹਾਸਕ ਪਲਾਂ ਦੇ ਗਵਾਹ ਬਣਿਆ ਗਿਆ।

PunjabKesari

ਵਿਸਾਖੀ ਨਾਲ ਹੀ ਜੁੜੀ ਖੁਸ਼ੀ ਭਰੀ ਖ਼ਬਰ ਇਹ ਹੈ ਕਿ ਸਕਾਟਲੈਂਡ ਦੀ ਪਰਥ ਐਂਡ ਕਿਨਰੌਸ ਕੌਂਸਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਵਿਸਾਖੀ ਦੇ ਤਿਉਹਾਰ ਦੀਆਂ ਭਾਰਤੀ ਸਿੱਖ ਭਾਈਚਾਰੇ ਨੂੰ ਵਧਾਈਆਂ ਦੇਣ ਲਈ ਅੱਜ ਸ਼ਾਮ ਨੂੰ ਸਮੀਟਨਜ਼ ਬਰਿੱਜ ਅਤੇ ਸੇਂਟ ਪੌਲਜ਼ ਚਰਚ ਨੂੰ ਰੰਗ ਬਰੰਗੀ ਰੌਸ਼ਨੀ ਨਾਲ ਰੁਸ਼ਨਾਇਆ ਜਾਵੇਗਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਚੰਗੀ ਖ਼ਬਰ: ਕੋਰੋਨਾ ਦੌਰ 'ਚ ਏਅਰ ਨਿਊਜ਼ੀਲੈਂਡ ਨੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ

ਕੌਂਸਲ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਸਾਧਨਾਂ 'ਤੇ ਜਾਣਕਾਰੀ ਨਸ਼ਰ ਕਰਦਿਆਂ ਲਿਖਿਆ ਗਿਆ ਹੈ ਕਿ ਸਿੱਖ ਭਾਈਚਾਰੇ ਲਈ ਖਾਸ ਮਹੱਤਵ ਰੱਖਦੇ ਵਿਸਾਖੀ ਦੇ ਤਿਉਹਾਰ ਨੂੰ ਯਾਦਗਾਰੀ ਬਣਾਉਣ ਅਤੇ ਸਿੱਖ ਭਾਈਚਾਰੇ ਦੀਆਂ ਖੁਸ਼ੀਆਂ 'ਚ ਸ਼ਰੀਕ ਹੋਣ ਲਈ ਇਹਨਾਂ ਦੋਹਾਂ ਸਥਾਨਾਂ ਨੂੰ ਕੇਸਰੀ ਤੇ ਨੀਲੇ ਰੰਗ ਦੀ ਰੌਸ਼ਨੀ ਨਾਲ ਦੋ ਦਿਨ ਰੁਸ਼ਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਕੌਂਸਲ ਵੱਲੋਂ ਵੱਖ ਵੱਖ ਦਿਹਾੜਿਆਂ 'ਤੇ ਇਹਨਾਂ ਸਥਾਨਾਂ ਨੂੰ ਰੁਸ਼ਨਾ ਕੇ ਆਪਣੀ ਭਰਵੀਂ ਸ਼ਮੂਲੀਅਤ ਦਾ ਅਹਿਸਾਸ ਕਰਵਾਇਆ ਜਾਂਦਾ ਹੈ।


Vandana

Content Editor

Related News