ਅਮਰੀਕਾ ''ਚ 2 ਦਹਾਕੇ ਬਾਅਦ ਮੌਤ ਦੀ ਸਜ਼ਾ ਬਹਾਲ ਕਰਨ ਦਾ ਕੀਤਾ ਗਿਆ ਐਲਾਨ

Friday, Jul 26, 2019 - 02:04 AM (IST)

ਅਮਰੀਕਾ ''ਚ 2 ਦਹਾਕੇ ਬਾਅਦ ਮੌਤ ਦੀ ਸਜ਼ਾ ਬਹਾਲ ਕਰਨ ਦਾ ਕੀਤਾ ਗਿਆ ਐਲਾਨ

ਵਾਸ਼ਿੰਗਟਨ - ਇਕ ਵੱਡੇ ਫੈਸਲੇ 'ਚ ਟਰੰਪ ਪ੍ਰਸ਼ਾਸਨ ਨੇ ਕਰੀਬ 2 ਦਹਾਕਿਆਂ ਤੋਂ ਬਾਅਦ ਮੌਤ ਦੀ ਸਜ਼ਾ ਨੂੰ ਬਹਾਲ ਕਰਨ ਲਈ ਵੀਰਵਾਰ ਨੂੰ ਐਲਾਨ ਕੀਤਾ। ਨਾਲ ਹੀ ਹੱਤਿਆ ਦੇ ਦੋਸ਼ੀ ਠਹਿਰਾਏ ਗਏ 5 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਤਰੀਕ ਵੀ ਤੈਅ ਕੀਤੀ।

ਅਮਰੀਕੀ ਅਟਾਰਨੀ ਜਨਰਲ ਵਿਲੀਅਮ ਬਰਰ ਨੇ ਇਕ ਬਿਆਨ 'ਚ ਆਖਿਆ ਕਿ ਨਿਆਂ ਮੰਤਰਾਲੇ ਨੇ ਇਨਾਂ 5 ਹੱਤਿਆਰਿਆਂ ਸਮੇਤ ਸਭ ਤੋਂ ਬੁਰੇ ਅਪਰਾਧੀਆਂ ਖਿਲਾਫ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਉਨ੍ਹਾਂ 'ਚੋਂ ਹਰੇਕ ਨੂੰ ਪੂਰੀ ਅਤੇ ਨਿਰਪੱਖ ਸੁਣਵਾਈ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ਨਿਆਂ ਮੰਤਰਾਲੇ ਵਿਧੀ ਦੇ ਸ਼ਾਸ਼ਨ ਨੂੰ ਕਾਇਮ ਰੱਖਦਾ ਹੈ ਅਤੇ ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਜੁਡੀਸ਼ੀਅਲ ਵਿਵਸਥਾ ਵੱਲੋਂ ਦਿੱਤੀ ਗਈ ਸਜ਼ਾ 'ਤੇ ਅਮਲ ਕਰਦੇ ਹਾਂ।

ਬਰਰ ਨੇ ਫੈਡਰਲ ਕਾਰਾ ਬਿਊਰੋ ਨੂੰ ਫੈਡਰਲ ਮੌਤ ਦੀ ਸਜ਼ਾ ਪ੍ਰੋਟੋਕਾਲ 'ਚ ਪ੍ਰਸਤਾਵਿਤ ਅੰਤਿਕਾ ਅਪਣਾਉਣ ਦਾ ਨਿਰਦੇਸ਼ ਦਿੱਤਾ, ਜੋ ਫੈਡਰਲ ਸਰਕਾਰ ਵੱਲੋਂ ਲਗਭਗ 2 ਦਹਾਕਿਆਂ ਤੋਂ ਬਾਅਦ ਮੌਤ ਦੀ ਸਜ਼ਾ ਨੂੰ ਫਿਰ ਤੋਂ ਸ਼ੁਰੂ ਕਰਨ ਅਤੇ ਸਭ ਤੋਂ ਭਿਆਨਕ ਅਪਰਾਧਾਂ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਦਾ ਰਾਸਤਾ ਸਾਫ ਕਰੇਗਾ। ਜਿਨ੍ਹਾਂ 5 ਕੈਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ, ਉਨ੍ਹਾਂ 'ਚ ਡੈਨੀਅਲ ਲੇਵਿਸ ਲੀ, ਲੇਜਮੰਡ ਮਿਚੇਲ, ਵੇਸਲੀ ਇਰਾ ਪੁਰਕੇ, ਅਲਫ੍ਰੇਡ ਬਰੁਜ਼ੁਆ ਅਤੇ ਡਸਟਿਨ ਲੀ ਹਾਨਕੇਨ ਸ਼ਾਮਲ ਹਨ। ਇਨ੍ਹਾਂ ਨੂੰ ਇਹ ਸਜ਼ਾ 9 ਦਸੰਬਰ, 11 ਦਸੰਬਰ, 13 ਦਸੰਬਰ, 13 ਜਨਵਰੀ 2020 ਅਤੇ 15 ਜਨਵਰੀ 2020 ਨੂੰ ਦਿੱਤੀ ਜਾਵੇਗੀ।


author

Khushdeep Jassi

Content Editor

Related News