ਪਾਕਿਸਤਾਨ ਪਹੁੰਚੀ ਅੰਜੂ ਬਣਨ ਜਾ ਰਹੀ ਮਾਡਲ, ਮਿਲਿਆ ਇਹ ਵੱਡਾ ਆਫ਼ਰ

Tuesday, Aug 29, 2023 - 05:03 PM (IST)

ਪਾਕਿਸਤਾਨ ਪਹੁੰਚੀ ਅੰਜੂ ਬਣਨ ਜਾ ਰਹੀ ਮਾਡਲ, ਮਿਲਿਆ ਇਹ ਵੱਡਾ ਆਫ਼ਰ

ਪਾਕਿਸਤਾਨ - ਪਾਕਿਸਤਾਨ ਦੀਆਂ ਕਈ ਪ੍ਰਾਈਵੇਟ ਕੰਪਨੀਆਂ ਭਾਰਤੀ ਅੰਜੂ ਨੂੰ ਆਪਣੀ ਬ੍ਰਾਂਡ ਅੰਬੈਸਡਰ ਬਣਾਉਣ ਲਈ ਸੱਦਾ ਦੇ ਰਹੀਆਂ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੀਆਂ ਕਈ ਹੋਰ ਕੰਪਨੀਆਂ ਅੰਜੂ ਨੂੰ ਆਪਣੇ ਇਸ਼ਤਿਹਾਰਾਂ 'ਚ ਲੈਣ ਲਈ ਅੰਜੂ ਨਾਲ ਸੰਪਰਕ ਕਰ ਰਹੀਆਂ ਹਨ। ਪਤਾ ਲੱਗਾ ਹੈ ਕਿ ਭਾਰਤ ਤੋਂ ਆਪਣੇ ਪਿਆਰ ਲਈ ਵੀਜ਼ਾ ਲੈ ਕੇ ਪਾਕਿਸਤਾਨ ਪਹੁੰਚੀ ਅੰਜੂ ਨੂੰ ਪਾਕਿਸਤਾਨੀ ਕੰਪਨੀਆਂ ਵੱਲੋਂ ਆਪਣੇ ਉਤਪਾਦਾਂ ਦੇ ਪ੍ਰਚਾਰ ਲਈ ਬੁਲਾਇਆ ਜਾ ਰਿਹਾ ਹੈ। ਅੰਜੂ ਦਾ ਪਤੀ ਨਸਰੁੱਲਾ ਇਸ ਵਿਸ਼ੇ 'ਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਪਰ ਪਾਕਿਸਤਾਨ ਦੀਆਂ ਅਖਬਾਰਾਂ 'ਚ ਅੰਜੂ ਨੂੰ ਇਸ ਪ੍ਰਕਿਰਿਆ 'ਚ ਖਾਸ ਥਾਂ ਦਿੱਤਾ ਜਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਵੀ ਉਹ ਬਾਜ਼ਾਰ 'ਚ ਖ਼ਰੀਦਦਾਰੀ ਕਰਨ ਜਾਂਦੀ ਹੈ ਤਾਂ ਲੋਕ ਉਸ ਤੋਂ ਖ਼ਰੀਦੀਆਂ ਚੀਜ਼ਾਂ ਦੇ ਪੈਸੇ ਵੀ ਨਹੀਂ ਲੈਂਦੇ। ਅੰਜੂ ਇਸ ਸਮੇਂ ਆਪਣੇ ਪਤੀ ਨਸਰੁੱਲਾ ਨਾਲ ਪਾਕਿਸਤਾਨ ਦੀਆਂ ਵੱਖ-ਵੱਖ ਥਾਵਾਂ 'ਤੇ ਘੁੰਮ ਰਹੀ ਹੈ।

ਇਹ ਵੀ ਪੜ੍ਹੋ-  ਕਾਰ ਚਾਲਕ ਦੀ ਗਲਤੀ ਨੇ ਉਜਾੜਿਆ ਪਰਿਵਾਰ, ਸਕੂਟਰੀ ਸਵਾਰ ਔਰਤ ਦੀ ਦਰਦਨਾਕ ਮੌਤ

ਅੰਜੂ ਦੀ ਨਵੀਂ-ਨਵੀਂ ਤਸਵੀਰਾਂ ਹੋ ਰਹੀਆਂ ਵਾਇਰਲ

ਅੰਜੂ ਦੀਆਂ ਸੋਸ਼ਲ ਮੀਡੀਆ 'ਤੇ ਨਵੀਆਂ-ਨਵੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਉਸ ਨੂੰ ਖੂਬ ਵਿਊਜ਼ ਮਿਲ ਰਹੇ ਹਨ। ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਉਤਪਾਦ ਮਾਲਕਾਂ ਵੱਲੋਂ ਅੰਜੂ ਨੂੰ ਆਪਣੇ ਉਤਪਾਦਾਂ ਦੇ ਪ੍ਰਚਾਰ ਲਈ ਇਸ਼ਤਿਹਾਰਾਂ ਵਿੱਚ ਆਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਸਰਹੱਦ ਪਾਰਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅੰਜੂ ਨਾਲ ਸੈਲਫ਼ੀ ਲੈਣ ਲਈ ਲੋਕ ਕਤਾਰਾਂ ਵਿਚ ਖੜ੍ਹੇ ਦਿਖਾਈ ਦੇ ਰਹੇ ਹਨ ਅਤੇ ਪਾਕਿਸਤਾਨ ਦੇ ਸਾਰੇ ਅਖਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਨਸਰੁੱਲਾ ਨਾਲ ਉਸ ਦੇ ਪ੍ਰੇਮ ਸਬੰਧਾਂ ਦੀ ਚਰਚਾ ਹੋ ਰਹੀ ਹੈ। ਜਿਸ ਹਾਲਤ ਵਿਚ ਉਹ ਉੱਥੇ ਰਹਿ ਰਹੀ ਹੈ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਕੋਲ ਇਸ ਸਮੇਂ ਕਾਫ਼ੀ ਪੈਸਾ ਇਕੱਠਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 3 ਦਿਨਾਂ ਤੱਕ ਛੁੱਟੀਆਂ ਦਾ ਐਲਾਨ

ਅੰਜੂ ਨੇ ਬਿਊਟੀ ਕਰੀਮ ਇਸ ਦੇ ਗੁਣ ਦੱਸ ਕੇ ਲੋਕਾਂ ਨੂੰ ਖਰੀਦਣ ਦੀ ਦਿੱਤੀ ਸਲਾਹ 

ਪਾਕਿਸਤਾਨ 'ਚ ਅੰਜੂ ਦੀ ਵਧਦੀ ਲੋਕਪ੍ਰਿਯਤਾ ਦੇ ਨਾਲ ਅੰਜੂ ਨੂੰ ਕਈ ਤਰ੍ਹਾਂ ਦੇ ਆਫ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਅੰਜੂ ਮੇਕਓਵਰ ਕਰਨ ਲਈ ਸਾਹਕੋਟ ਬਿਊਟੀ ਪਾਰਲਰ ਗਈ ਤਾਂ ਉਥੋਂ ਕੋਈ ਪੈਸਾ ਨਹੀਂ ਲਿਆ ਗਿਆ ਅਤੇ ਇਸੇ ਤਰ੍ਹਾਂ ਜਦੋਂ ਅੰਜੂ ਨਸਰੁੱਲਾ ਨਾਲ ਬਿਊਟੀ ਪ੍ਰੋਡਕਟ ਖਰੀਦਣ ਲਈ ਮਰਦਾਨ ਬਾਜ਼ਾਰ ਗਈ ਤਾਂ ਦੁਕਾਨਦਾਰਾਂ ਨੇ ਉਸ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਇਕ ਦੁਕਾਨਦਾਰ ਨੇ ਬਿਊਟੀ ਕ੍ਰੀਮ ਦੀ ਪ੍ਰਮੋਸ਼ਨਲ ਵੀਡੀਓ ਬਣਾਉਣ ਲਈ ਕਿਹਾ, ਜਿਸ 'ਤੇ ਅੰਜੂ ਨੇ ਲੋਕਾਂ ਨੂੰ ਬਿਊਟੀ ਕ੍ਰੀਮ ਦੇ ਗੁਣ ਦੱਸ ਕੇ ਇਸ ਨੂੰ ਖ਼ਰੀਦਣ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ- ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਡਿਊਟੀਆਂ ਦੇ ਚੱਕਰ ’ਚ ਢਾਈ ਮਹੀਨੇ ਦੇ ਬੱਚੇ ਦੀ ਹੋਈ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News