ਐਂਜਿਲਾ ਮਰਕੇਲ ਯੂਰਪੀ ਕਮਿਸ਼ਨ ਮੁਖੀ ਦੇ ਅਹੁਦੇ ''ਤੇ ਸਮਝੌਤੇ ਲਈ ਰਾਜ਼ੀ
Wednesday, Jun 26, 2019 - 10:03 PM (IST)

ਬਰਲਿਨ— ਜਰਮਨ ਚਾਂਸਲਰ ਐਂਜਿਲਾ ਮਰਕੇਲ ਨੇ ਬੁੱਧਵਾਰ ਨੂੰ ਮੰਨਿਆ ਕਿ ਸੁਲਾਹ ਦੀ ਭਾਵਨਾ ਦੇ ਤਹਿਤ ਉਹ ਯੂਰਪੀ ਕਮਿਸ਼ਨ ਦੇ ਅਗਲੇ ਨੇਤਾ ਲਈ ਆਪਣੀ ਪਸੰਦ ਛੱਡ ਸਕਦੀ ਹੈ। ਆਉਣ ਵਾਲੇ ਸਾਲਾਂ 'ਚ ਯੂਰਪੀ ਸੰਘ 'ਚ ਸੁਧਾਰ ਲਈ ਨਵੀਂ ਟੀਮ ਦੇ ਵਿਸ਼ੇ 'ਤੇ ਪਿਛਲੇ ਹਫਤੇ ਅਸਫਲ ਕੋਸ਼ਿਸ਼ ਦੇ ਬਾਰੇ 'ਚ ਜਰਮਨ ਸੰਸਦ ਨੂੰ ਜਾਣਕਾਰੀ ਦਿੰਦੇ ਹੋਏ ਮਰਕੇਲ ਨੇ ਕਿਹਾ ਕਿ ਐਤਵਾਰ ਦੀ ਨਵੀਂ ਬੈਠਕ ਵੀ ਰੌਲੇ-ਗੌਲੇ ਵਾਲੀ ਸਾਬਿਤ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਯੂਰਪੀ ਕਮਿਸ਼ਨ ਦੇ ਪ੍ਰਧਾਨ ਦੇ ਅਹੁਦੇ 'ਤੇ ਚੋਣ ਲਈ ਯੂਰਪੀ ਪ੍ਰੀਸ਼ਦ ਵਲੋਂ ਰੱਖੇ ਗਏ ਨਾਂ ਹੀ ਟਿਕ ਸਕਦੇ ਹਨ ਤੇ ਮੈਂ ਇਕੱਲੀ ਇਸ ਸਿਫਾਰਿਸ਼ 'ਤੇ ਫੈਸਲਾ ਨਹੀਂ ਕਰਦੀ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਪ੍ਰਕਿਰਿਆ 'ਚ ਅਜੇ ਵੀ ਚੋਟੀ ਦੇ ਉਮੀਦਵਾਰ ਸਿਧਾਂਤ ਦਾ ਸਨਮਾਨ ਕੀਤਾ ਜਾਵੇਗਾ, ਜਿਸ ਦੇ ਤਹਿਤ ਯੂਰਪੀ ਚੋਣ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਪਾਰਟੀ ਨੂੰ ਇਸ ਜ਼ਿੰਮੇਦਾਰੀ ਦਾ ਪਹਿਲਾ ਮੌਕਾ ਮਿਲੇਗਾ। ਮਰਕੇਲ ਨੇ ਕਿਹਾ ਕਿ ਪਰ ਅਜਿਹਾ ਹੋ ਸਕੇਗਾ, ਮੈਂ ਕਹਿ ਨਹੀਂ ਸਕਦੀ।