ਯੇਰੂਸ਼ਲਮ ''ਚ ਪ੍ਰਾਚੀਨ ਸੋਨੇ ਦੀ ਵਾਲੀ ਮਿਲੀ

Monday, Aug 13, 2018 - 11:00 PM (IST)

ਯੇਰੂਸ਼ਲਮ— ਇਕ 2200 ਸਾਲ ਪੁਰਾਣੀ ਸੋਨੇ ਦੀ ਵਾਲੀ ਯੇਰੂਸ਼ਲਮ ਦੇ ਪੁਰਾਤਨ ਸ਼ਹਿਰ ਦੇ ਇਕ ਮੰਦਰ ਨੇੜਿਓਂ ਖੋਦਾਈ ਦੌਰਾਨ ਲੱਭਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਵਾਲੀ ਮੰਦਰ ਦੇ 200 ਮੀਟਰ ਦੇ ਘੇਰੇ ਵਿਚ ਮਿਲੀ ਹੈ। ਇਸ ਦੀ ਲੰਬਾਈ 4 ਸੈਂਟੀਮੀਟਰ ਹੈ। ਇਸ ਦੇ ਇਕ ਪਾਸੇ ਇਕ ਸਿੰਙ ਵਾਲੇ ਜਾਨਵਰ ਦਾ ਮੂੰਹ ਬਣਿਆ ਹੋਇਆ ਹੈ। ਅਜਿਹਾ ਲੱਗਦਾ ਹੈ ਜਿਵੇਂ ਇਹ ਮ੍ਰਿਗ ਜਾਂ ਹਿਰਨ ਦਾ ਮੂੰਹ ਹੋਵੇ। ਇਸ ਨੂੰ ਯੇਰੂਸ਼ਲਮ ਦੇ ਮਿਊਜ਼ੀਅਮ ਵਿਚ ਰੱਖਿਆ ਗਿਆ ਹੈ।


Related News