ਚੀਨ ''ਚ ਮਿਲਿਆ ਸਦੀਆਂ ਪੁਰਾਣਾ ਕਾਂਸੇ ਦਾ ਖੰਡਰ

01/27/2018 1:54:07 PM

ਬੀਜਿੰਗ— ਚੀਨ ਦੇ ਹੇਨਾਨ ਸੂਬੇ 'ਚ ਖੋਦਾਈ ਦੌਰਾਨ ਕਾਂਸੇ ਨਾਲ ਢਲਿਆ ਹੋਇਆ ਬਹੁਤ ਵੱਡਾ ਖੰਡਰ ਮਿਲਿਆ ਹੈ। ਇਸ ਦਾ ਨਿਰਮਾਣ ਸ਼ਾਂਗ ਸ਼ਾਸਨ ਕਾਲ (1600-1046 ਈਸਾ ਪੂਰਵ) 'ਚ ਹੋਇਆ ਸੀ। 5,000 ਵਰਗ ਮੀਟਰ 'ਚ ਫੈਲਿਆ ਹੋਇਆ ਖੰਡਰ ਅਨਿਯਾਂਗ ਦੇ ਕੋਲ ਯਿਨਕਸ਼ੂ ਪੁਰਾਤੱਤਵ ਸਥਾਨ 'ਤੇ ਸਥਿਤ ਹੈ। 
ਸ਼ਾਂਗ ਸ਼ਾਸਨ ਦੇ ਆਖਰੀ ਦਿਨਾਂ 'ਚ ਉਨ੍ਹਾਂ ਦੀ ਰਾਜਧਾਨੀ ਅਨਿਯਾਂਗ ਹੀ ਸੀ। 'ਅਨਿਯਾਂਗ ਆਰਕੀਲਾਜੀਕਲ ਇੰਸਚਿਊਟ' ਦੇ ਮੁਖੀ ਕੋਂਗ ਡੇਮਿੰਗ ਨੇ ਦੱਸਿਆ ਕਿ ਖੰਡਰ ਦੀ ਖੋਜ ਨਾਲ ਉਸ ਸਮੇਂ ਕਾਂਸੇ ਦੀ ਢਲਾਈ ਦੀ ਤਕਨੀਕ ਅਤੇ ਸਮਾਜ ਦੇ ਅਧਿਐਨ ਸੰਬੰਧੀ ਮਹੱਤਵਪੂਰਣ ਗੱਲਾਂ ਦੱਸੇਗੀ। ਸੂਤਰਾਂ ਮੁਤਾਬਕ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਢਲਾਈ ਦੇ ਅਵਸ਼ੇਸ਼ਾਂ ਨਾਲ ਮੁੱਖ ਕਾਂਸੇ ਦੇ ਖਾਣਾ ਪਕਾਉਣ ਦੇ ਬਰਤਨਾਂ ਦੇ ਨਾਲ-ਨਾਲ ਰਥ ਦੇ ਉਪਕਰਣ ਬਣਾਏ ਜਾਂਦੇ ਰਹੇ ਹੋਣਗੇ। ਇਲਾਕੇ ਦੀ ਅਜੇ ਖੁਦਾਈ ਕੀਤੀ ਜਾ ਰਹੀ ਹੈ। ਕੁੱਝ ਦਿਨ ਪਹਿਲਾਂ ਚੀਨ 'ਚ ਚਾਰ ਸਾਲ ਦੀ ਖੋਦਾਈ ਦੇ ਬਾਅਦ ਸਭ ਤੋਂ ਵੱਡੇ ਤਾਓਵਾਦੀ ਮੰਦਰ ਦੇ ਖੰਡਰ ਨੂੰ ਖੋਜਿਆ ਗਿਆ ਸੀ।


Related News