ਚੀਨ ''ਚ ਐਨਬੈਂਗ ਬੀਮਾ ਗਰੁੱਪ ਨੂੰ ਸਰਕਾਰ ਨੇ ਕੀਤਾ ਜ਼ਬਤ

02/23/2018 3:04:30 PM

ਬੀਜਿੰਗ (ਬਿਊਰੋ)— ਚੀਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਸਾਲ ਲਈ ਐਨਬੈਂਗ ਬੀਮਾ ਗਰੁੱਪ ਦਾ ਕੰਟਰੋਲ ਲੈ ਲਿਆ ਅਤੇ ਕਿਹਾ ਕਿ ਉਸ ਦੇ ਸਾਬਕਾ ਚੇਅਰਮੈਨ 'ਤੇ ਆਰਥਿਕ ਅਪਰਾਧਾਂ ਦੇ ਮਾਮਲੇ ਹਨ। ਦੱਸਣਯੋਗ ਹੈ ਕਿ ਚੀਨ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਬਹੁਤ ਜ਼ਿਆਦਾ ਕਾਰਪੋਰੇਟ ਕਰਜ਼ਿਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ। ਚੀਨੀ ਬੀਮਾ ਰੇਗੂਲੇਟਰੀ ਕਮਿਸ਼ਨ ਨੇ ਕਿਹਾ ਕਿ ਐਨਬੈਂਗ ਨੇ ਬੀਮਾ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਲਈ 23 ਫਰਵਰੀ ਨੂੰ ਇਸ ਦਾ ਕੰਟਰੋਲ ਲੈ ਲਿਆ ਜਾਵੇਗਾ। 
ਸਾਬਕਾ ਐਨਬੈਂਗ ਚੇਅਰਮੈਨ ਵੂ ਸ਼ਿਅੋਹੁਈ 'ਤੇ ਆਰਥਿਕ ਅਪਰਾਧ ਕੇਸ ਚਲਾਇਆ ਜਾ ਰਿਹਾ ਹੈ। ਚਾਈਨਾ ਬੀਮਾ ਰੇਗੂਲੇਟਰੀ ਕਮਿਸ਼ਨ (ਸੀ. ਆਈ. ਆਰ. ਸੀ.) ਨੇ ਆਪਣੀ ਵੈਬਸਾਈਟ 'ਤੇ ਕਿਹਾ ਕਿ ਇਹ ਕਦਮ ਖਪਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਚੁੱਕਿਆ ਜਾ ਰਿਹਾ ਹੈ। ਸੀ. ਆਈ. ਆਰ. ਸੀ. ਨੇ ਕਿਹਾ ਕਿ ਕੰਪਨੀ ਦਾ ਕੰਟਰੋਲ ਆਪਣੇ ਹੱਥ ਵਿਚ ਲੈਣ ਮਗਰੋਂ ਇਕੁਇਟੀ ਦੇ ਪੁਨਰ ਨਿਰਮਾਣ ਦੇ ਵਿਚਕਾਰ ਇਸ ਨੂੰ ਨਿੱਜੀ ਉਦਯੋਗ ਵੱਜੋਂ ਚਲਾਇਆ ਜਾਵੇਗਾ ਅਤੇ ਇਸ 'ਤੇ ਐਨਬੈਂਗ ਦੇ ਕਰਜ਼ ਦਾ ਪ੍ਰਭਾਵ ਨਹੀਂ ਹੋਵੇਗਾ।


Related News