ਅਮਰੀਕਾ ਵਿਚ ਇਕ ਭਾਰਤੀ ਨੇ ਅੱਤਵਾਦੀ ਸੰਗਠਨ ਨੂੰ ਵਿੱਤੀ ਸਮਰਥਨ ਦੇਣ ਦਾ ਗੁਨਾਹ ਕੀਤਾ ਸਵੀਕਾਰ

Tuesday, Jul 11, 2017 - 05:23 PM (IST)

ਵਾਸ਼ਿੰਗਟਨ— ਅਮਰੀਕਾ ਵਿਚ ਇਕ ਭਾਰਤੀ ਨੇ ਅਲ-ਕਾਯਦਾ ਦੇ ''ਮੁੱਖ ਨੇਤਾ'' ਅਨਵਰ ਅਲ-ਅਵਲਾਕੀ ਨੂੰ ਅਮਰੀਕੀ ਸੈਨਿਕਾਂ ਅਤੇ ਇਕ ਜੱਜ ਵਿਰੁੱਧ ''ਹਿੰਸਕ ਜਿਹਾਦ'' ਲਈ ਵਿੱਤੀ ਸਮਰਥਨ ਦੇ ਕੇ ਅੱਤਵਾਦ ਦਾ ਸਮਰਥਨ ਕਰਨ ਦਾ ਖੁਦ ਨੂੰ ਦੋਸ਼ੀ ਮੰਨਿਆ ਹੈ। ਨਿਆਂ ਵਿਭਾਗ ਨੇ ਦੱਸਿਆ ਕਿ ਯਾਹਯਾ ਫਾਰੂਕ ਮੁਹੰਮਦ (39) ਇਕ ਭਾਰਤੀ ਨਾਗਰਿਕ ਹੈ ਜਿਸ ਨੇ ਸਾਲ 2008 ਵਿਚ ਇਕ ਅਮਰੀਕੀ ਨਾਗਰਿਕ ਨਾਲ ਵਿਆਹ ਕੀਤਾ। ਦੋਸ਼ੀ ਕਰਾਰ ਦਿੱਤੇ ਜਾਣ 'ਤੇ ਉਸ ਨੂੰ 27 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਅਮਰੀਕਾ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਕਾਰਜਵਾਹਕ ਅਟਾਰਨੀ ਜਨਰਲ ਡਾਨਾ ਜੇ ਬੋਏਂਤੇ ਨੇ ਕਿਹਾ,'' ਦੋਸ਼ੀ ਨੇ ਹਿੰਸਕ ਜਿਹਾਦ ਦਾ ਸਮਰਥਨ ਕਰਨ ਦੀ ਅਨਵਰ ਅਲ-ਅਵਲਾਕੀ ਦੀ ਅਪੀਲ 'ਤੇ ਉਸ ਨੂੰ ਵਿੱਤੀ ਮਦਦ ਦੇਣ ਦੀ ਸਾਜਿਸ਼ ਰਚੀ ਅਚੇ ਉਸ ਨੂੰ ਸਮਰਥਨ ਦਿੱਤਾ।''
ਮੁਹੰਮਦ ਸਾਲ 2002 ਅਤੇ ਸਾਲ 2004 ਵਿਚ ਅੋਹਾਯੋ ਸਟੇਟ ਯੂਨੀਵਰਸਿਟੀ ਵਿਚ ਇੰਜਨੀਅਰਿੰਗ  ਦਾ ਵਿਦਿਆਰਥੀ ਸੀ। ਉਸ ਨੂੰ ਅਤੇ ਤਿੰਨ ਹੋਰ ਦੋਸ਼ੀਆਂ, ਉਸ ਦੇ ਭਰਾ ਇਬਰਾਹੀਮ ਮੁਹੰਮਦ ਅਤੇ ਦੋ ਅਮਰੀਕੀ ਨਾਗਰਿਕ-ਆਸਿਫ ਅਹਿਮਦ ਸਲੀਮ ਅਤੇ ਸੁਲਤਾਨ ਰੂਮ ਸਲੀਮ ਨੂੰ ਸਤੰਬਰ 2015 ਵਿਚ ਫੈਡਰਲ ਗ੍ਰੈਂਡ ਜੂਰੀ ਨੇ ਦੋਸ਼ੀ ਠਹਿਰਾਇਆ ਸੀ। ਬਾਕੀ ਤਿੰਨ ਦੋਸ਼ੀਆਂ, ਜਿਨ੍ਹਾਂ ਨੇ ਖੁਦ ਨੂੰ ਨਿਰਦੋਸ਼ ਕਰਾਰ ਦਿੱਤਾ, ਦੇ ਵਿਰੁੱਧ ਮਾਮਲਾ ਲੰਬਿਤ ਹੈ।


Related News