ਘੁੰਮਣ ਗਿਆ ਸੀ 8ਵੀਂ ਕਲਾਸ ਦਾ ਬੱਚਾ, ਲੱਭਿਆ ਕਰੋੜਾਂ ਸਾਲ ਪੁਰਾਣੇ ਡਾਇਨਾਸੋਰ ਦਾ ਦੰਦ

04/05/2021 11:31:40 PM

ਕੋਲੋਰਾਡੋ - ਅਮਰੀਕਾ ਦੇ ਕੋਲੋਰਾਡੋ ਸ਼ਹਿਰ ਇਕ ਬੱਚੇ ਨੇ Tyrannosaurus rex ਦੇ ਦੰਦ ਖੋਜਿਆ ਹੈ। ਬੋਲਡਨ ਕਾਉਂਟੀ ਵਿਚ ਹਾਈਕ (ਘੁੰਮਣ ਗਏ) ਦੌਰਾਨ 8ਵੀਂ ਕਲਾਸ ਵਿਚ ਪੜ੍ਹਣ ਵਾਲੇ ਜੋਨਾਥਨ ਸ਼ਾਰਪੇਟੀਅਰ ਨੂੰ ਡਾਇਨਾਸੋਰ ਦਾ ਇਹ ਅਹਿਮ ਸੁਰਾਗ ਮਿਲਿਆ। ਸ਼ਾਰਪੇਟੀਅਰ ਨੇ ਕਿਹਾ ਕਿ ਉਸ ਨੇ ਸੋਚਿਆ ਨਹੀਂ ਸੀ ਕਿ ਜੋ ਉਸ ਨੂੰ ਮਿਲਿਆ ਹੈ ਉਹ ਇੰਨਾ ਦਿਲਚਸਪ ਹੋਵੇਗਾ ਪਰ ਉਸ ਨੇ ਇਸ ਬਾਰੇ ਡੈਨਵਰ ਮਿਊਜ਼ੀਅਮ ਆਫ ਨੇਚਰ ਐਂਡ ਸਾਇੰਸ ਨੂੰ ਈ-ਮੇਲ ਭੇਜਿਆ।

ਇਹ ਵੀ ਪੜੋ ਮਿਆਂਮਾਰ ਫੌਜ ਦੀ ਗੋਲੀਬਾਰੀ ਤੋਂ ਡਰੇ ਥਾਈਲੈਂਡ ਦੇ ਭਿਕਸ਼ੂ, ਪਹਾੜ ਪੁੱਟ ਕੇ ਬਣਾ ਰਹੇ 'ਬੰਕਰ'

ਜੋਨਾਥਨ ਨੇ ਕੇ. ਸੀ. ਐੱਨ. ਸੀ. ਨੂੰ ਦੱਸਿਆ ਕਿ ਮੈਂ ਅਜਿਹਾ ਕੁਝ ਕਦੇ ਨਹੀਂ ਸੋਚਿਆ ਸੀ। ਇਹ ਚਮਕ ਰਿਹਾ ਸੀ ਅਤੇ ਮੇਰੀ ਨਜ਼ਰ ਵਿਚ ਆਇਆ। ਮੈਂ ਉਸ ਨੂੰ ਚੁੱਕਿਆ ਤਾਂ ਮੈਨੂੰ ਪਤਾ ਲੱਗਾ ਸੀ ਕਿ ਇਹ ਪੱਥਰ ਹੈ। ਜਦ ਮੈਂ ਘਰ ਗਿਆ ਤਾਂ ਮੈਂ ਇਸ ਨੂੰ ਧੋਤਾ, ਉਦੋਂ ਮੈਨੂੰ ਪਤਾ ਸੀ ਕਿ ਇਹ ਪੱਥਰ ਨਹੀਂ ਹੈ ਬਲਕਿ ਕੁਝ ਹੋਰ ਹੈ। ਜੋਨਾਥਨ ਨੇ ਇਹ ਦੰਦ ਮਿਊਜ਼ੀਅਮ ਨੂੰ ਦੇ ਦਿੱਤਾ ਹੈ ਜਿਸ ਨੇ ਇਸ ਦੇ T-rex ਦਾ ਹੋਣ ਦੀ ਪੁਸ਼ਟੀ ਕੀਤੀ।

ਇਹ ਵੀ ਪੜੋ ਨਸ਼ੇ 'ਚ ਟੱਲੀ ਵਿਅਕਤੀ ਨੂੰ ਬਚਾਉਣ ਗਈ ਪੁਲਸ 'ਤੇ ਹੀ ਹੋਇਆ ਹਮਲਾ, 2 ਦੀ ਮੌਤ ਤੇ 1 ਜ਼ਖਮੀ

PunjabKesari

ਲੱਭੇ ਜਾਣਗੇ ਹੋਰ ਵੀ ਨਿਸ਼ਾਨ
ਇਹ ਅਜਿਹੀ ਪ੍ਰਜਾਤੀ ਹੈ ਜੋ 6 ਕਰੋੜ ਸਾਲ ਪਹਿਲਾਂ ਇਥੇ ਰਹਿੰਦੀ ਸੀ। ਡਾਇਨਾਸੋਰ ਕਿਊਰੇਟਰ ਜੋ ਸਰਟੀਸ਼ਨ ਨੇ ਕੇ. ਸੀ. ਐੱਨ. ਸੀ. ਨੂੰ ਦੱਸਿਆ ਕਿ ਇਹ ਖੇਤਰ T-rex ਦਾ ਅਹਿਮ ਖੇਤਰ ਸੀ ਅਤੇ ਇਸ ਦੰਦ ਦੀ ਖੋਜ ਨਾਲ ਰਿਸਰਚ ਦੇ ਖੇਤਰ ਵਿਚ ਵੱਡੀ ਮਦਦ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਟੀਮ ਇਸ ਇਲਾਕੇ ਵਿਚ ਫਿਰ ਤੋਂ ਆਵੇਗੀ, ਹੋ ਸਕਦਾ ਹੈ ਜੋਨਾਥਨ ਨਾਲ । ਇਥੇ ਹੋਰ ਹੱਡੀਆਂ ਲੱਭੀਆਂ ਜਾਣਗੀਆਂ ਅਤੇ ਉਮੀਦ ਕੀਤੀ ਜਾਵੇਗੀ ਕਿ T-rex ਦੇ ਹੋਰ ਸਬੂਤ ਮਿਲਣ।

ਇਹ ਵੀ ਪੜੋ ਟਰੰਪ ਦੇ 'ਬਾਡੀਗਾਰਡ' ਨੇ ਕੀਤਾ ਨਵਾਂ ਖੁਲਾਸਾ, ਅਜੇ ਤੱਕ ਨਹੀਂ ਦਿੱਤੇ 'Cheese Burgers' ਦੇ ਪੈਸੇ

PunjabKesari

ਬੱਚਿਆਂ ਨੇ ਪਹਿਲਾਂ ਵੀ ਕੀਤੀ ਹੈ ਖੋਜ
ਇਸ ਤੋਂ ਪਹਿਲਾਂ ਬ੍ਰਿਟੇਨ ਦੀ ਇਕ 4 ਸਾਲਾਂ ਬੱਚੀ ਨੇ ਡਾਇਨਾਸੋਰ ਦੇ ਪੈਰਾਂ ਦੇ ਨਿਸ਼ਾਨ ਖੋਜੇ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਖੋਜ ਦੇ ਆਧਾਰ 'ਤੇ ਇਹ ਸਮਝਿਆ ਜਾ ਸਕੇਗਾ ਕਿ ਇਹ ਡਾਇਨਾਸੋਰ ਤੁਰਦੇ ਕਿਵੇਂ ਸਨ। ਬੈਰੀ ਦੇ ਬੈਂਡ੍ਰਿਕਸ ਬੇ ਵਿਚ ਮਿਲੀ ਵਾਇਲਡਰ ਨੇ ਜਿਹੜੇ ਨਿਸ਼ਾਨ ਖੋਜੇ ਸਨ, ਉਹ 22 ਕਰੋੜ ਸਾਲ ਪੁਰਾਣੇ ਹਨ ਅਤੇ ਹੁਣ ਤੱਕ ਸੁਰੱਖਿਅਤ ਹਨ। ਉਥੇ ਚੀਨ ਵਿਚ ਇਕ 5 ਸਾਲਾਂ ਮੁੰਡੇ ਨੇ 13 ਕਰੋੜ ਸਾਲ ਪੁਰਾਣੇ ਡਾਇਨਾਸੋਰ ਦੇ ਪੰਜੇ ਦੇ ਨਿਸ਼ਾਨ ਦੀ ਖੋਜ ਕੀਤੀ ਹੈ।

ਇਹ ਵੀ ਪੜੋ ਅਮਰੀਕਾ 'ਚ 400 ਸਾਲ ਪੁਰਾਣੇ ਆਈਲੈਂਡ 'ਤੇ ਬਣਿਆ ਪਹਿਲਾ ਹੋਟਲ, ਜੂਨ 'ਚ ਮਿਲੇਗੀ ਐਂਟਰੀ


Khushdeep Jassi

Content Editor

Related News