ਇਟਲੀ ਦੇ ਫੌਂਦੀ ਵਿਖੇ 11 ਦਸੰਬਰ ਨੂੰ ਕਰਵਾਇਆ ਜਾਵੇਗਾ ਅੰਮ੍ਰਿਤ ਸੰਚਾਰ

Friday, Dec 03, 2021 - 06:25 PM (IST)

ਇਟਲੀ ਦੇ ਫੌਂਦੀ ਵਿਖੇ 11 ਦਸੰਬਰ ਨੂੰ ਕਰਵਾਇਆ ਜਾਵੇਗਾ ਅੰਮ੍ਰਿਤ ਸੰਚਾਰ

ਮਿਲਾਨ/ਇਟਲੀ (ਸਾਬੀ ਚੀਨੀਆ)-ਵਿਦੇਸ਼ਾਂ ’ਚ ਵਸਦੇ ਸਿੱਖਾਂ ਵੱਲੋਂ ਗੁਰੂ ਗੋਬਿੰਦ ਸਿੰਘ ਵੱਲੋਂ ਸਜਾਏ ਖ਼ਾਲਸਾ ਪੰਥ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ, ਠੀਕ ਇਸੇ ਤਰ੍ਹਾਂ ਇਟਲੀ ’ਚ ਵਸਦੇ ਸਿੱਖਾਂ ਵੱਲੋਂ ਵੀ ਨਗਰ ਕੀਰਤਨ, ਧਾਰਮਿਕ ਸਮਾਗਮ ਤੇ ਦਸਤਾਰ ਮੁਕਾਬਲੇ ਕਰਵਾ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਬਣਦਾ ਯੋਗਦਾਨ ਪਾਇਆ ਪਾਇਆ ਗਿਆ ਹੈ। ਇਨ੍ਹਾਂ ਧਾਰਮਿਕ ਸੇਵਾਵਾਂ ਨੂੰ ਜਾਰੀ ਰੱਖਦਿਆਂ ਗੁਰਦੁਆਰਾ ਸਿੰਘ ਸਭਾ ਫੌਂਦੀ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਵੱਲੋਂ 11 ਦਸੰਬਰ ਨੂੰ ਅੰਮ੍ਰਿਤ ਸੰਚਾਰ ਸਮਾਗਮ ਉਲੀਕ ਕੇ ਸਲਾਉਣਯੋਗ ਓੁਪਰਾਲਾ ਕੀਤਾ ਗਿਆ ਹੈ।

ਅੰਮ੍ਰਿਤ ਸੰਚਾਰ ਸਮਾਗਮਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਤੀਨਾ ਅਤੇ ਹੋਰ ਆਸ-ਪਾਸ ਦੇ ਇਲਾਕੇ ਵਿਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਅੰਮ੍ਰਿਤ ਸੰਚਾਰ ਸਮਾਗਮਾਂ ’ਚ ਹਿੱਸਾ ਲੈ ਕੇ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਸਜ ਕੇ ਆਪਣਾ ਜੀਵਨ ਸਫਲਾ ਬਣਾਉਣ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਦਾ ਬਾਣਾ ਪਾਉਣਾ, ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਫੌਂਦੀ ਜਾਂ ਫਿਰ ਹੋਰਨਾਂ ਨੇੜੇਲੇ ਗੁਰਦੁਆਰਾ ਸਾਹਿਬ ਵਿਚ ਨਾਂ ਦਰਜ ਕਰਵਾਉਣ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਅੰਮ੍ਰਿਤ ਸੰਚਾਰ ਸਮਾਗਮਾਂ ਦਾ ਲਾਹਾ ਲਿਆ ਜਾ ਸਕੇ। 
 


author

Manoj

Content Editor

Related News