ਭਾਰਤੀ-ਅਮਰੀਕੀ ਸਾਂਸਦ ਨੇ ਭਾਰਤ ''ਚ ਕੋਵਿਡ-19 ਸੰਕਟ ''ਤੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ

Thursday, May 13, 2021 - 09:53 AM (IST)

ਵਾਸ਼ਿੰਗਟਨ (ਭਾਸ਼ਾ): ਕਾਂਗਰਸ ਵਿਚ ਸਭ ਤੋਂ ਲੰਬੇ ਸਮੇਂ ਤੋਂ ਮੈਂਬਰ ਰਹੇ ਭਾਰਤੀ-ਅਮਰੀਕੀ ਅਮੀ ਬੇਰਾ ਨੇ ਭਾਰਤ ਵਿਚ ਕੋਵਿਡ-19 ਸੰਕਟ 'ਤੇ ਚਰਚਾ ਕਰਨ ਲਈ ਇੱਥੇ ਵ੍ਹਾਈਟ ਹਾਊਸ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਵ੍ਹਾਈਟ ਹਾਊਸ ਵਿਚ ਹੈਰਿਸ ਨਾਲ ਕਾਂਗਰੇਸਨਲ ਏਸ਼ੀਅਨ ਪੈਸੀਫਿਕ ਅਮਰੇਕਿਨ ਕੌਕਸ (ਸੀ.ਏ.ਪੀ.ਏ.ਸੀ.) ਦੀ 11 ਮਈ ਨੂੰ ਹੋਈ ਬੈਠਕ ਵਿਚ ਭਾਗ ਲੈਣ ਦੇ ਇਕ ਦਿਨ ਬਾਅਦ ਬੇਰਾ ਨੇ ਕਿਹਾ,''ਮੈਂ ਭਾਰਤ ਵਿਚ ਚੱਲ ਰਹੇ ਕੋਵਿਡ-19 ਸੰਕਟ ਦੇ ਬਾਰੇ ਵਿਚ ਉਪ ਰਾਸ਼ਟਰਪਤੀ ਨਾਲ ਸਿੱਧੇ ਗੱਲ ਕਰਨ ਦਾ ਮੌਕਾ ਦਿੱਤੇ ਜਾਣ ਦੀ ਪ੍ਰਸ਼ੰਸਾ ਕਰਦਾ ਹਾਂ।'' 

ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ-ਫਿਲਸਤੀਨ ਸੰਘਰਸ਼ : ਬਾਗੀਆਂ ਨੇ ਦਾਗੇ 1050 ਰਾਕੇਟ, ਪੀ.ਐੱਮ, ਨੇਤਨਯਾਹੂ ਨੇ ਦਿੱਤੀ ਚਿਤਾਵਨੀ

ਉਹਨਾਂ ਨੇ ਕਿਹਾ,''ਬੈਠਕ ਵਿਚ ਮੈਂ ਭਾਰਤੀ ਲੋਕਾਂ ਨੂੰ ਫੰਡ, ਤਕਨੀਕੀ ਮੁਹਾਹਤ ਅਤੇ ਟੀਕੇ ਸਮੇਤ ਤੁਰੰਤ ਲੋੜੀਂਦੇ ਸੰਸਾਦਧਨ ਭੇਜਣ ਲਈ ਬਾਈਡੇਨ ਪ੍ਰਸ਼ਾਸਨ ਦਾ ਧੰਨਵਾਦ ਕੀਤਾ।'' ਬੇਰਾ ਨੇ ਕਿਹਾ ਕਿ ਉਹ ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਭਾਰਤ ਵਿਚ ਆਪਣੇ ਪਰਿਵਾਰਾਂ ਅਤੇ ਦੋਸਤਾਂ ਦੀ ਮਦ ਕਰਨ ਲਈ ਸੰਸਾਧਨ ਜੁਟਾਉਣ ਵਿਚ ਮਦਦ ਵਿਚ ਹੈਰਿਸ ਦੀ ਅਗਵਾਈ ਦੀ ਵੀ ਪ੍ਰਸ਼ੰਸਾ ਕਰਦੇ ਹਨ। ਉਹਨਾਂ ਨੇ ਕਿਹਾ,''ਮੈਂ ਆਸ ਕਰਦਾ ਹਾਂ ਕਿ ਭਾਰਤ ਅਤੇ ਦੁਨੀਆ ਭਰ ਵਿਚ ਮਹਾਮਾਰੀ ਨੂੰ ਰੋਕਣ ਲਈ ਮਦਦ ਕਰਨ ਵਿਚ ਅਮਰੀਕਾ ਇਕ ਸਰਗਰਮ ਗਲੋਬਲ ਨੇਤਾ ਦੀ ਭੂਮਿਕਾ ਨਿਭਾਉਂਦਾ ਰਹੇਗਾ। ਇਸ ਮਹਾਮਾਰੀ ਨੂੰ ਖ਼ਤਮ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਅਮਰੀਕੀ ਲੀਡਰਸ਼ਿਪ ਮਹੱਤਵਪੂਰਨ ਹੈ।''

ਨੋਟ- ਅਮੀ ਬੇਰਾ ਨੇ ਭਾਰਤ 'ਚ ਕੋਵਿਡ-19 ਸੰਕਟ 'ਤੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News