ਅਮਰੀਕੀ ਵਾਈਨ ਹੈ ਸਭ ਤੋਂ ਵਧੀਆ ਤਾਂ ਫਰਾਂਸ ਦੀ ਵਾਈਨ ''ਤੇ ਲਾਵਾਂਗੇ ਟੈਕਸ : ਟਰੰਪ

Sunday, Jul 28, 2019 - 02:56 AM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਉਹ ਫਰਾਂਸ ਦੇ ਡਿਜ਼ੀਟਲ ਟੈਕਸ ਦੇ ਬਦਲੇ 'ਚ ਉਸ ਦੀ ਫ੍ਰੈਂਚ ਵਾਈਨ 'ਤੇ ਸ਼ੁਲਕ ਲਾਉਣਗੇ। ਟਰੰਪ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਸਾਫ ਕਿਹਾ ਹੈ ਕਿ ਉਹ ਡਿਜ਼ੀਟਲ ਟੈਕਸ ਨਾ ਲਗਾਉਣ। ਟਰੰਪ ਨੇ ਆਖਿਆ ਕਿ ਜੇਕਰ ਫਰਾਂਸ ਵੱਲੋਂ ਟੈਕਸ ਲਾਇਆ ਜਾਂਦਾ ਹੈ ਤਾਂ ਉਹ ਵੀ ਵਾਈਨ 'ਤੇ ਟੈਕਸ ਲਾ ਸਕਦੇ ਹਨ।

ਫਰਾਂਸ ਦੀ ਵਾਈਨ 'ਤੇ ਟਰੰਪ ਨੇ ਦਿੱਤੀ ਟੈਕਸ ਲਾਉਣ ਦੀ ਧਮਕੀ
ਅਮਰੀਕੀ ਰਾਸ਼ਟਰਪਤੀ ਨੇ ਅੱਗੇ ਆਖਿਆ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਅਜਿਹਾ ਨਾ ਕਰਨ ਜੇਕਰ ਤੁਸੀਂ ਅਜਿਹਾ ਕਰਨਗੇ ਤਾਂ ਮੈਂ ਤੁਹਾਡੀ ਵਾਈਨ 'ਤੇ ਟੈਕਸ ਲਾਉਣ ਵਾਲਾ ਹਾਂ। ਤੁਸੀਂ ਚਾਹੋਂ ਇਸ ਨੂੰ ਟੈਰਿਫ (ਡਿਊਟੀ) ਕਹੋਂ ਜਾਂ ਟੈਕਸ। ਅਸੀਂ ਇਸ ਨੂੰ ਅਜੇ ਤੈਅ ਕਰ ਰਹੇ ਹਾਂ। ਵ੍ਹਾਈਟ ਹਾਊਸ ਦੇ ਬੁਲਾਰੇ ਜੁਡ ਡੀਰੇ ਮੁਤਾਬਕ, ਟਰੰਪ ਨੇ ਇਸ ਤੋਂ ਪਹਿਲਾਂ ਮੈਕਰੋਨ ਨਾਲ ਫੋਨ 'ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਹਾਰਮੂਜ਼ ਜਲਡਮਰੂ ਮੱਧ ਦੇ ਰਾਸਤੇ ਵਣਜ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ 'ਤੇ ਈਰਾਨ ਦੇ ਨਿੰਰਤਰ ਖਤਰਾ, ਡਿਜ਼ੀਟਲ ਟੈਕਸ ਲਾਉਣ ਦੇ ਫਰਾਂਸ ਦੇ ਫੈਸਲੇ ਅਤੇ ਆਉਣ ਵਾਲੇ ਜੀ-7 ਸ਼ਿਖਰ ਸੰਮੇਲਨ ਸਮੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।

ਮੈਕਰੋਨ ਦੇ ਫੈਸਲੇ ਨੂੰ ਦੱਸਿਆ ਟਰੰਪ ਨੇ ਪਾਗਲਪਨ
ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਉਹ ਉਥੇ ਦੀ ਵਾਈਨ 'ਤੇ ਅਮਰੀਕਾ 'ਚ ਟੈਕਸ ਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਫਰਾਂਸ ਨੇ ਅਮਰੀਕੀ ਤਕਨੀਕੀ ਕੰਪਨੀਆਂ 'ਤੇ ਹਾਲ ਹੀ 'ਚ ਟੈਕਸ ਲਗਾਇਆ ਹੈ। ਅਸੀਂ ਮੈਕਰੋਨ ਦੀ ਪਾਗਲਪਨ ਦੇ ਜਵਾਬ 'ਚ ਉਨ੍ਹਾਂ ਦੇ ਉਪਰ ਕੁਝ ਟੈਕਸ ਲਾਉਣ ਜਾ ਰਹੇ ਹਨ। ਮੈਂ ਹਮੇਸ਼ਾ ਕਿਹਾ ਹੈ ਕਿ ਫਰਾਂਸ ਦੀ ਵਾਈਨ ਤੋਂ ਬਿਹਤਰ ਅਮਰੀਕਾ ਦੀ ਵਾਈਨ ਹੈ।

ਟਰੰਪ ਬੋਲ, ਅਮਰੀਕਾ ਦੀ ਵਾਈਨ ਜ਼ਿਆਦਾ ਬਿਹਤਰ
ਟਰੰਪ ਨੇ ਆਖਿਆ ਕਿ ਮੈਂ ਉਂਝ ਤਾਂ ਵਾਈਨ ਪੀਂਦਾ ਨਹੀਂ ਮੈਂ ਹਮੇਸ਼ਾ ਅਮਰੀਕੀ ਵਾਈਨ ਨੂੰ ਫਰਾਂਸ ਦੀ ਵਾਈਨ ਦੇ ਮੁਕਾਬਲੇ ਜ਼ਿਆਦਾ ਪਸੰਦ ਕੀਤਾ ਹੈ। ਉਹ ਜਿਵੇਂ ਦਿਖਦੀ ਹੈ, ਮੈਂ ਬਸ ਉਸ ਆਧਾਰ 'ਤੇ ਪਸੰਦ ਕਰਦਾ ਹਾਂ। ਠੀਕ? ਪਰ ਅਮਰੀਕੀ ਵਾਈਨ ਸ਼ਾਨਦਾਰ ਹੁੰਦੀ ਹੈ। ਹੁਣ ਉਨ੍ਹਾਂ ਨੇ ਸਾਡੀਆਂ ਕੰਪਨੀਆਂ 'ਤੇ ਟੈਕਸ ਲਾਉਣ ਦੀ ਸ਼ੁਰੂਆਤ ਕਰ ਠੀਕ ਕੰਮ ਨਹੀਂ ਕੀਤਾ ਹੈ। ਮੈਕਰੋਨ ਦੇ ਨਾਲ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਆਖਿਆ ਕਿ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਹ ਨਹੀਂ ਕਰਨਾ ਚਾਹੀਦਾ ਸੀ। ਉਹ ਹਮੇਸ਼ਾ ਅਮਰੀਕਾ ਦਾ ਫਾਇਦਾ ਚੁੱਕਦੇ ਰਹੇ ਹਨ ਪਰ ਮੇਰੇ ਰਾਸ਼ਟਰਪਤੀ ਰਹਿੰਦੇ ਹੋਏ ਇਹ ਨਹੀਂ ਚੱਲਣ ਵਾਲਾ।


Khushdeep Jassi

Content Editor

Related News