ਅਮਰੀਕੀ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਪ੍ਰੋਫੈਸਰ ''ਚ ਮੁਕੱਦਮੇ ਦਾ ਨਿਪਟਾਰਾ

Wednesday, Dec 30, 2020 - 06:03 PM (IST)

ਅਮਰੀਕੀ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਪ੍ਰੋਫੈਸਰ ''ਚ ਮੁਕੱਦਮੇ ਦਾ ਨਿਪਟਾਰਾ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਪ੍ਰੋਫੈਸਰ ਦੇ ਵਿਚ ਉਸ ਮਾਮਲੇ ਵਿਚ ਗੁਪਤ ਸਮਝੌਤਾ ਹੋ ਗਿਆ ਹੈ ਜਿਸ ਵਿਚ ਪ੍ਰੋਫੈਸਰ 'ਤੇ ਇਕ ਵਿਦਿਆਰਥੀ ਦੀ ਖੋਜ ਨੂੰ ਚੋਰੀ ਕਰਨ ਅਤੇ ਉਸ ਨੂੰ ਇਕ ਦਵਾਈ ਕੰਪਨੀ ਨੂੰ ਵੇਚਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਨਾਲ ਯੂਨੀਵਰਸਿਟੀ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਹੋਇਆ ਸੀ। ਮੀਡੀਆ ਖ਼ਬਰਾਂ ਮੁਤਾਬਕ, 'ਯੂਨੀਵਰਸਿਟੀ ਆਫ ਮਿਸੌਰੀ ਸਿਸਟਮ' ਅਤੇ ਫਾਰਮੇਸੀ ਦੇ ਸਾਬਕਾ ਪ੍ਰੋਫੈਸਰ ਅਸ਼ੀਮ ਮਿਤਰਾ ਦੇ ਵਿਚ ਦੋ ਸਾਲ ਪੁਰਾਣੇ ਮੁਕੱਦਮੇ ਨੂੰ ਲੈਕੇ ਸਮਝੌਤਾ ਹੋ ਗਿਆ ਹੈ। 

'ਕੰਸਾਸ ਸਿਟੀ ਸਟਾਰ' ਦੀ ਇਕ ਖ਼ਬਰ ਦੇ ਮੁਤਾਬਕ, ਉਸ ਖੋਜ ਨੇ 'ਡ੍ਰਾਈ-ਆਈ' ਦੇ ਇਲਾਜ ਦੇ ਲਈ ਇਕ ਦਵਾਈ ਬਣਾਉਣ ਵਿਚ ਮਦਦ ਕੀਤੀ, ਜੋ ਬਹੁਤ ਲਾਭਕਾਰੀ ਸਿੱਧ ਹੋ ਸਕਦੀ ਹੈ। ਖ਼ਬਰ ਦੇ ਮੁਤਾਬਕ, ਯੂਨੀਵਰਸਿਟੀ ਨੇ ਦੋਸ਼ ਲਗਾਇਆ ਕਿ ਦਵਾਈ ਦਾ ਪੇਟੇਂਟ ਸਕੂਲ ਦੇ ਨਾਮ 'ਤੇ ਸੀ, ਪ੍ਰੋਫੈਸਰ ਮਿਤਰਾ ਦੇ ਨਹੀਂ। ਮੁਕੱਦਮੇ ਵਿਚ ਦੋਸ਼ ਲਗਾਇਆ ਗਿਆ ਕਿ ਮਿਤਰਾ ਨੇ ਇਸ ਨੂੰ 15 ਲੱਖ ਡਾਲਰ ਵਿਚ ਵੇਚਿਆ ਅਤੇ ਇਸ ਦੀ 'ਰੋਇਲਟੀ' ਨਾਲ ਇਕ ਕਰੋੜ ਡਾਲਰ ਤੱਕ ਕਮਾਏ ਜਾ ਸਕਦੇ ਹਨ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਸ ਦਵਾਈ ਦੀ ਕੀਮਤ ਇਕ ਅਰਬ ਡਾਲਰ ਤੱਕ ਹੋ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਸ਼ਾਪਿੰਗ ਸੈਂਟਰ ਨੇੜੇ ਮਿਲੀ ਵਿਅਕਤੀ ਦੀ ਲਾਸ਼, ਜਾਂਚ ਜਾਰੀ

ਯੂਨੀਵਰਸਿਟੀ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਮਿਤਰਾ ਦੇ ਨਾਲ ਆਪਣੇ ਮੁਕੱਦਮੇ ਦਾ ਨਿਪਟਾਰਾ ਕਰ ਲਿਆ ਹੈ। ਬਿਆਨ ਵਿਚ ਕਿਹਾ ਗਿਆ,''ਯੂਨੀਵਰਸਿਟੀ ਨੇ ਖੋਜ ਦੇ ਬਾਰੇ ਵਿਚ ਆਪਣੇ ਦਾਅਵਿਆਂ ਨੂੰ ਵਾਪਸ ਲੈ ਲਿਆ ਅਤੇ ਖਾਰਿਜ ਕਰ ਦਿੱਤਾ। ਇਸ ਦੇ ਨਾਲ ਹੀ ਸਵੀਕਾਰ ਕੀਤਾ ਹੈ ਕਿ ਖੋਜ ਨੂੰ ਸਹੀ ਢੰਗ ਨਾਲ ਨਾਮ ਦਿੱਤਾ ਗਿਆ ਹੈ ਅਤੇ ਪੇਟੇਂਟ ਜਾਂ ਪੇਟੇਂਟ ਅਰਜ਼ੀਆਂ 'ਤੇ ਕਿਸੇ ਵੀ ਵਾਧੂ ਦਲਾਂ ਨੂੰ ਖੋਜੀ ਦੇ ਰੂਪ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ।'' ਖ਼ਬਰ ਦੇ ਮੁਤਾਬਕ ਦੋਹਾਂ ਪੱਖਾਂ ਵਿਚ ਹੋਏ ਸਮਝੌਤੇ ਦੀਆਂ ਸ਼ਰਤਾਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News