ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ 4 ਸਾਲਾ ਬੱਚੀ ਨੂੰ ਪੋਤੀ ਵਜੋਂ ਕੀਤਾ ਸਵੀਕਾਰ, ਜਾਣੋ ਕੀ ਹੈ ਪੂਰਾ ਮਾਮਲਾ
Tuesday, Aug 01, 2023 - 03:35 AM (IST)
ਵਾਸ਼ਿੰਗਟਨ (ਰਾਜ ਗੋਗਨਾ)-ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਪਹਿਲੀ ਵਾਰ ਇਕ 4 ਸਾਲ ਦੀ ਉਮਰ ਦੀ ਬੱਚੀ ਨੂੰ ਆਪਣੀ ਪੋਤੀ ਵਜੋਂ ਸਵੀਕਾਰ ਕੀਤਾ ਹੈ। ਇਹ ਦੱਸਣਯੋਗ ਹੈ ਕਿ ਬੱਚੀ ਰਾਸ਼ਟਰਪਤੀ ਜੋ ਬਾਈਡੇਨ ਦੇ ਪੁੱਤ ਹੰਟਰ ਅਤੇ ਅਰਕਨਸਾਸ ਸੂਬੇ ਦੀ ਰਹਿਣ ਵਾਲੀ ਔਰਤ ਲੁਡਨ ਰੌਬਰਟਸ ਦੀ ਧੀ ਹੈ ਅਤੇ ਪਹਿਲੀ ਵਾਰ ਬਾਈਡੇਨ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਇਹ ਬੱਚੀ ਉਸ ਦੀ ਪੋਤੀ ਹੈ। ਉਨ੍ਹਾਂ ਕਿਹਾ ਕਿ ਹੰਟਰ ਬਾਈਡੇਨ ਅਤੇ ਲੁਡਨ ਰੌਬਰਟਸ ਆਪਣੀ ਧੀ ਨੇਵੀ ਦੇ ਹਿੱਤ ਲਈ ਇਕੱਠੇ ਕੰਮ ਕਰ ਰਹੇ ਹਨ ਅਤੇ ਲੜਕੀ ਦੀ ਪਛਾਣ ਨੂੰ ਜਿੰਨਾ ਸੰਭਵ ਹੋ ਸਕੇ, ਗੁਪਤ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਬਾਈਡੇਨ ਦੇ 6 ਪੋਤੇ ਅਤੇ ਪੋਤੀਆਂ ਵੀ ਹਨ।
ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ, ਕੀਤੀ ਇਹ ਮੰਗ
ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਮਾਮਲਾ ਨਹੀਂ ਸਗੋਂ ਪਰਿਵਾਰ ਦਾ ਇਕ ਮਾਮਲਾ ਹੈ ਅਤੇ ਮੇਰੀ ਪਤਨੀ ਜਿਲ ਅਤੇ ਮੈਂ ਆਪਣੇ ਪੋਤੇ-ਪੋਤੀਆਂ ਲਈ ਸਭ ਤੋਂ ਵਧੀਆ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ 4 ਸਾਲ ਦੀ ਬੱਚੀ ਦੀ ਮਾਂ ਰੌਬਰਟਸ ਨੇ ਬੱਚੀ ਦੀ ਕਸਟਡੀ ਲਈ ਅਦਾਲਤ ’ਚ ਦਾਅਵਾ ਦਾਇਰ ਕੀਤਾ ਸੀ ਅਤੇ ਡੀ.ਐੱਨ.ਏ. ਟੈਸਟ ਤੋਂ ਸਾਬਤ ਹੋਇਆ ਸੀ ਕਿ ਕੁੜੀ ਦਾ ਪਿਤਾ ਹੰਟਰ ਹੀ ਹੈ। ਉਸ ਤੋਂ ਬਾਅਦ ਹੰਟਰ ਅਤੇ ਰੌਬਰਟਸ ਨੇ ਅਦਾਲਤ ਦੇ ਬਾਹਰ ਇਹ ਮਾਮਲਾ ਸੁਲਝਾਇਆ। ਹੰਟਰ ਬਾਈਡੇਨ ਨੇ ਸੰਨ 2021 ਵਿਚ ਕਿਹਾ, "ਜਦੋਂ ਮੈਂ ਰੌਬਰਟਸ ਨੂੰ ਮਿਲਿਆ, ਮੈਂ ਸ਼ਰਾਬ ਅਤੇ ਨਸ਼ਿਆਂ ਦੇ ਪ੍ਰਭਾਵ ਵਿਚ ਸੀ।" ਮੈਨੂੰ ਇਸ ਮੁਲਾਕਾਤ ਬਾਰੇ ਹੋਰ ਕੁਝ ਯਾਦ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸੈਲਾਨੀਆਂ ਲਈ ਭਲਕੇ ਤੋਂ ਮੁੜ ਖੁੱਲ੍ਹ ਜਾਣਗੇ ਇਹ ਅਜਾਇਬਘਰ
ਮੈਂ ਗੜਬੜ ਕੀਤੀ ਪਰ ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ। ਹੰਟਰ ਬਾਈਡੇਨ ਦੇ ਪਹਿਲਾਂ ਹੀ 4 ਬੱਚੇ ਹਨ, ਪੁੱਤ ਹੰਟਰ ਦੇ ਉਸ ਦੀ ਸਾਬਕਾ ਪਤਨੀ ਕੈਥਲੀਨ ਤੋਂ ਤਿੰਨ ਧੀਆਂ ਹਨ ਅਤੇ ਮੌਜੂਦਾ ਪਤਨੀ ਮੇਲਿਸਾ ਕੋਹੇਨ ਤੋਂ 3 ਸਾਲ ਦਾ ਇਕ ਪੁੱਤ ਹੈ। ਵਿਰੋਧੀਆਂ ਨੇ ਹੁਣ ਤੱਕ ਰੌਬਰਟਸ ਦੀ ਧੀ ਨੇਵੀ ਨੂੰ ਪੋਤੀ ਵਜੋਂ ਸਵੀਕਾਰ ਨਾ ਕਰਨ ਲਈ ਬਾਈਡੇਨ ਦਾ ਮਜ਼ਾਕ ਉਡਾਇਆ ਸੀ।
ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਵਿਰੁੱਧ ਲੜਾਈ ’ਚ ਪੰਜਾਬ ਪੁਲਸ ਨੂੰ ਮਿਲੀ ਸਫ਼ਲਤਾ, 14 ਪਿੰਡਾਂ ਨੇ ਪਾਸ ਕੀਤੇ ਇਹ ਮਤੇ