ਅਮਰੀਕਾ 'ਚ ਪੁਲਸ ਮੁਲਾਜ਼ਮ ਦੀ ਕਰਤੂਤ, ਕਿਰਪਾਨ ਪਾਈ ਵੇਖ ਸਿੱਖ ਨੌਜਵਾਨ ਨੂੰ ਲਾਈ ਹੱਥਕੜੀ (ਵੀਡੀਓ)
Saturday, Sep 24, 2022 - 01:12 PM (IST)
ਇੰਟਰਨੈਸ਼ਨਲ ਡੈਸਕ - ਅਮਰੀਕਾ ਵਿਚ ਪੁਲਸ ਮੁਲਾਜ਼ਮ ਵੱਲੋਂ ਇਕ ਸਿੱਖ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਿੱਖ ਨੌਜਵਾਨ ਨੂੰ ਪੁਲਸ ਮੁਲਾਜ਼ਮ ਨੇ ਸਿਰਫ਼ ਇਸ ਕਰਕੇ ਹੱਥਕੜੀ ਲਗਾਈ, ਕਿਉਂਕਿ ਉਸ ਨੇ ਸ੍ਰੀ ਸਾਹਿਬ ਪਾਇਆ ਹੋਇਆ ਸੀ। ਇਹ ਵੀਡੀਓ ਅਮਰੀਕਾ ਦੀ ਯੂਨੀਵਰਸਿਟੀ ਆਫ ਨੌਰਥ ਕੈਲੀਫੋਰਨੀਆ ਐਟ ਚੈਪਲ ਹਿੱਲ ਦੀ ਹੈ। ਵਾਇਰਲ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਨੌਜਵਾਨ ਆਪਣੇ ਦੋਸਤਾਂ ਨਾਲ ਇਕ ਕੈਫੇ ਵਿਚ ਬੈਠਾ ਹੋਇਆ ਹੈ। ਇਸ ਦੌਰਾਨ ਇਕ ਪੁਲਸ ਮੁਲਾਜ਼ਮ ਆਉਂਦਾ ਹੈ ਅਤੇ ਉਸ ਨੂੰ ਹੱਥਕੜੀ ਲਗਾ ਦਿੰਦਾ ਹੈ।
ਇਹ ਵੀ ਪੜ੍ਹੋ: ਦੁਨੀਆ ਦੀ ਸਭ ਤੋਂ ਬਜ਼ੁਰਗ ਏਅਰ ਹੋਸਟੈੱਸ, 65 ਸਾਲ ਦੀ ਨੌਕਰੀ ਨਾਲ ਬਣਾਇਆ ਵਰਲਡ ਰਿਕਾਰਡ
ਉਥੇ ਹੀ ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਪਰ ਪੁਲਸ ਮੁਲਾਜ਼ਮ ਵੱਲੋਂ ਇਸ ਤਰ੍ਹਾਂ ਕਰਨਾ ਮੰਦਭਾਗਾ ਹੈ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਇਥੇ ਇਸ ਗੱਲ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਪੁਲਸ ਮੁਲਾਜ਼ਮ ਨੂੰ ਸਿੱਖਾਂ ਦੇ ਪੰਜ ਕਕਾਰਾਂ ਬਾਰੇ ਜਾਣਕਾਰੀ ਨਾ ਹੋਵੇ। ਫ਼ਿਲਹਾਲ ਪੁਲਸ ਅਧਿਕਾਰੀਆਂ ਵੱਲੋਂ ਇਸ ਮਾਮਲੇ 'ਤੇ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਟਰੂਡੋ ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।