ਅਮਰੀਕਾ ''ਚ ਪੁਲਸ ਦੀ ਬੇਰਹਿਮੀ, ਬਜ਼ੁਰਗ ਪ੍ਰਦਰਸ਼ਨਕਾਰੀ ਦਾ ਪਾਟਿਆ ਸਿਰ (ਵੀਡੀਓ)

06/05/2020 6:31:49 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਗੈਰ ਗੋਰੇ ਨਾਗਰਿਕ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਜਾਰੀ ਵਿਰੋਧ ਪ੍ਰਦਰਸ਼ਨ ਸ਼ਾਂਤ ਹੋਣ ਦੀ ਬਜਾਏ ਹੋਰ ਭੜਕ ਚੁੱਕੇ ਹਨ। ਇਸ ਦੌਰਾਨ ਅਮਰੀਕੀ ਪੁਲਸ ਦਾ ਇਕ ਹੋਰ ਬੇਰਹਿਮੀ ਭਰਿਆ ਰਵੱਈਆ ਸਾਹਮਣੇ ਆਇਆ ਹੈ। ਨਿਊਯਾਰਕ ਪੁਲਸ ਨੇ ਇਕ ਨਿਹੱਥੇ ਬਜ਼ੁਰਗ ਪ੍ਰਦਰਸ਼ਨਕਾਰੀ ਨੂੰ ਧੱਕਾ ਮਾਰਿਆ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ। ਜ਼ਮੀਨ 'ਤੇ ਡਿੱਗਣ ਕਾਰਨ ਬਜ਼ੁਰਗ ਪ੍ਰਦਰਸ਼ਨਕਾਰੀ ਦਾ ਸਿਰ ਪਾਟ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਬਜ਼ੁਰਗ ਦੇ ਸਿਰੋਂ ਖੂਨ ਨਿਕਲਦਾ ਵੇਖਣ ਦੇ ਬਾਅਦ ਵੀ ਪੁਲਸ ਕਰਮੀ ਉਸ ਦੀ ਮਦਦ ਲਈ ਨਹੀਂ ਰੁਕੇ।

ਪ੍ਰਦਰਸ਼ਨਕਾਰੀ ਦੇ ਨਾਲ ਨਿਊਯਾਰਕ ਪੁਲਸ ਦੀ ਇਸ ਬੇਰਹਿਮੀ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ। ਹੁਣ ਤੱਕ 18 ਮਿਲੀਅਨ ਤੋਂ ਵਧੇਰੇ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਇਸ ਘਟਨਾ ਦੇ ਬਾਅਦ ਦੋਵੇਂ ਦੋਸ਼ੀ ਪੁਲਸ ਕਰਮੀਆਂ ਨੂੰ ਪੁਲਸ ਕਮਿਸ਼ਨਰ ਨੇ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਸਥਿਰ ਹੈ।

 

ਇੱਥੇ ਦੱਸ ਦਈਏ ਕਿ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹਿੰਸਕ ਪ੍ਰਦਰਸ਼ਨ ਜਾਰੀ ਹਨ। ਇਸ ਵਿਚ ਵੀਰਵਾਰ ਨੂੰ ਵਾਸ਼ਿੰਗਟਨ ਦੇ ਲਿੰਕਨ ਮੈਮੋਰੀਅਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਗੁੱਸਾ ਅਚਾਨਕ ਭੜਕ ਪਿਆ ਅਤੇ ਉਹਨਾਂ ਨੇ ਪੁਲਸ ਵਾਲਿਆਂ 'ਤੇ ਖਾਲੀ ਬੋਤਲਾਂ ਨਾਲ ਹਮਲਾ ਕਰ ਦਿੱਤਾ। ਦੇਸ਼ ਭਰ ਵਿਚ ਜਾਰੀ ਪ੍ਰਦਰਸ਼ਨਾਂ ਦੌਰਾਨ 10 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ 12 ਤੋਂ ਵਧੇਰੇ ਲੋਕਾਂ ਦੀਜਾਨ ਚਲੀ ਗਈ ਹੈ। ਸਿਰਫ ਕੈਲੀਫੋਰਨੀਆ ਵਿਚ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ।

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ : ਵਿਦਿਆਰਥੀ ਦੇ ਕੋਰੇਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਪ੍ਰਾਇਮਰੀ ਸਕੂਲ ਬੰਦ 

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੁਲਸ ਪ੍ਰਦਰਸ਼ਨਕਾਰੀਆਂ ਵਿਰੁੱਧ ਰਬੜ ਅਤੇ ਪਲਾਸਟਿਕ ਬੁਲੇਟ ਵੀ ਵਰਤ ਰਹੇ ਹਨ। ਪੁਲਸ ਭੀੜ 'ਤੇ ਫਲੈਸ਼ਬੈਂਗਗਸ ਦੇ ਗ੍ਰੇਨੇਡ ਵੀ ਛੱਡ ਰਹੀ ਹੈ। ਇਸ ਦੇ ਧਮਾਕੇ ਰੋਸ਼ਨੀ ਅਤੇ ਤੇਜ਼ ਆਵਾਜ਼ ਕੱਢਦੇ ਹਨ। ਪੁਲਸ ਮਿਰਚੀ ਸਪ੍ਰੇ ਦੀ ਵੀ ਵਰਤੋਂ ਕਰ ਰਹੀ ਹੈ। ਇਸ ਵਿਚ ਹੰਝੂ ਗੈਸ ਦੀ ਤਰ੍ਹਾਂ ਕੈਮੀਕਲ ਨਹੀਂ ਹੁੰਦਾ ਪਰ ਅਸਰ ਉਸੇ ਵਰਗਾ ਹੁੰਦਾ ਹੈ।


Vandana

Content Editor

Related News