ਚੀਨੀ ਫ਼ੌਜ ਨੂੰ ਸਿਖਲਾਈ ਦੇ ਰਿਹਾ ਸੀ ਅਮਰੀਕੀ ਪਾਇਲਟ, ਆਸਟ੍ਰੇਲੀਆ ''ਚ ਗ੍ਰਿਫ਼ਤਾਰ

Wednesday, Oct 26, 2022 - 11:16 AM (IST)

ਚੀਨੀ ਫ਼ੌਜ ਨੂੰ ਸਿਖਲਾਈ ਦੇ ਰਿਹਾ ਸੀ ਅਮਰੀਕੀ ਪਾਇਲਟ, ਆਸਟ੍ਰੇਲੀਆ ''ਚ ਗ੍ਰਿਫ਼ਤਾਰ

ਇੰਟਰਨੈਸ਼ਨਲ ਡੈਸਕ (ਬਿਊਰੋ): ਚੀਨ ਲਈ ਕੰਮ ਕਰਨ ਵਾਲੇ ਸਾਬਕਾ ਅਮਰੀਕੀ ਲੜਾਕੂ ਪਾਇਲਟ ਨੂੰ ਆਸਟ੍ਰੇਲੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅਮਰੀਕੀ ਪਾਇਲਟ ਚੀਨੀ ਹਵਾਈ ਸੈਨਾ ਦੇ ਪਾਇਲਟਾਂ ਨੂੰ ਫਲਾਈਟ ਇੰਸਟ੍ਰਕਟਰ ਵਜੋਂ ਸਿਖਲਾਈ ਦਿੰਦਾ ਸੀ। ਆਸਟ੍ਰੇਲੀਆ ਨੇ ਦੱਸਿਆ ਕਿ ਇਸ ਸਾਬਕਾ ਪਾਇਲਟ ਨੂੰ ਅਮਰੀਕਾ ਦੀ ਬੇਨਤੀ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਇਸ ਨੂੰ ਅਮਰੀਕਾ ਦੇ ਹਵਾਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਆਸਟ੍ਰੇਲੀਅਨ ਪੁਲਸ ਮੁਤਾਬਕ ਡੇਨੀਅਲ ਐਡਮੰਡ ਡੁੱਗਨ ਨਾਮ ਦੇ ਇਸ ਪਾਇਲਟ ਨੂੰ ਸ਼ੁੱਕਰਵਾਰ ਨੂੰ ਨਿਊ ਸਾਊਥ ਵੇਲਜ਼ ਦੇ ਔਰੇਂਜ ਤੋਂ ਗ੍ਰਿਫ਼ਤਾਰ ਕੀਤਾ ਗਿਆ। ਐਡਮੰਡ ਨੂੰ ਗ੍ਰਿਫ਼ਤਾਰ ਕਰਨ ਤੋਂ ਤੁਰੰਤ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਡੇਨੀਅਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ। ਆਸਟ੍ਰੇਲੀਆਈ ਪੁਲਸ ਹੁਣ ਰਸਮੀ ਹਵਾਲਗੀ ਦੀ ਕਾਰਵਾਈ ਪੂਰੀ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕਿੰਗ ਚਾਰਲਸ III ਤੋਂ ਦੁੱਗਣੀ ਦੌਲਤ ਦੇ ਨਾਲ ਬ੍ਰਿਟੇਨ ਦੇ ਸਭ ਤੋਂ ਅਮੀਰ PM ਨੇ ਰਿਸ਼ੀ ਸੁਨਕ

ਐਫਬੀਆਈ ਨੇ ਕੀਤੀ ਸੀ ਬੇਨਤੀ 

ਫੈਡਰਲ ਅਟਾਰਨੀ-ਜਨਰਲ ਵਿਭਾਗ ਨੇ ਕਿਹਾ ਕਿ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਪਾਇਲਟ ਦੀ ਗ੍ਰਿਫ਼ਤਾਰੀ ਦੀ ਬੇਨਤੀ ਕੀਤੀ ਸੀ। ਜਦੋਂ ਬ੍ਰਿਟੇਨ ਨੇ ਚੀਨ ਵਿੱਚ ਕੰਮ ਕਰ ਰਹੇ ਦਰਜਨਾਂ ਸਾਬਕਾ ਫ਼ੌਜੀ ਪਾਇਲਟਾਂ ਦਾ ਪਰਦਾਫਾਸ਼ ਕੀਤਾ। ਬ੍ਰਿਟੇਨ ਨੇ ਕਿਹਾ ਸੀ ਕਿ ਜੇਕਰ ਇਹ ਲੋਕ ਚੀਨ ਲਈ ਕੰਮ ਕਰਨਾ ਬੰਦ ਨਹੀਂ ਕਰਦੇ ਹਨ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਸਟ੍ਰੇਲੀਆ ਵੀ ਉਨ੍ਹਾਂ ਰਿਪੋਰਟਾਂ ਦੀ ਜਾਂਚ ਕਰ ਰਿਹਾ ਹੈ ਕਿ ਕੁਝ ਸਾਬਕਾ ਲੜਾਕੂ ਪਾਇਲਟਾਂ ਨੂੰ ਚੀਨ ਵਿਚ ਕੰਮ ਕਰਨ ਲਈ ਸੰਪਰਕ ਕੀਤਾ ਗਿਆ ਸੀ।ਐਫਬੀਆਈ ਲੰਬੇ ਸਮੇਂ ਤੋਂ ਡੁੱਗਨ ਦੀ ਤਲਾਸ਼ ਕਰ ਰਹੀ ਸੀ। ਜਦੋਂ ਪਾਇਲਟ ਦੇ ਆਸਟ੍ਰੇਲੀਆ ਵਿਚ ਮੌਜੂਦ ਹੋਣ ਦਾ ਪਤਾ ਲੱਗਾ ਤਾਂ ਤੁਰੰਤ ਗ੍ਰਿਫ਼ਤਾਰੀ ਦੀ ਬੇਨਤੀ ਕੀਤੀ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News