ਸਾਊਦੀ ''ਚ ਸਮੂਹਿਕ ਮੌਤ ਦੀ ਸਜ਼ਾ ''ਤੇ US ਸਾਂਸਦਾ ਨੇ ਜ਼ਾਹਰ ਕੀਤੀ ਚਿੰਤਾ

04/25/2019 12:12:22 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਪ੍ਰਮੁੱਖ ਡੈਮੋਕ੍ਰੇਟਸ ਸਾਂਸਦਾ ਨੇ ਸਾਊਦੀ ਅਰਬ ਵਿਚ ਸਮੂਹਿਕ ਮੌਤ ਦੀ ਸਜ਼ਾ ਦਿੱਤੇ ਜਾਣ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਸਾਊਦੀ ਨਾਲ ਅਮਰੀਕੀ ਸੰਬੰਧਾਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਭਾਵੇਂਕਿ ਟਰੰਪ ਪ੍ਰਸ਼ਾਸਨ ਨੇ ਇਸ ਮੁੱਦੇ 'ਤੇ ਸਿਰਫ ਅਸਿੱਧੇ ਤੌਰ 'ਤੇ ਚਿੰਤਾ ਜ਼ਾਹਰ ਕੀਤੀ ਹੈ। ਸਾਊਦੀ ਨੇ ਮੰਗਲਵਾਰ ਨੂੰ 37 ਨਾਗਰਿਕਾਂ ਦਾ ਸਿਰ ਕਲਮ ਕਰ ਦਿੱਤਾ ਸੀ ਜਿਸ ਵਿਚ ਸ਼ਾਮਲ ਕਰੀਬ ਸਾਰੇ ਲੋਕ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਸਨ। 

ਮੌਤ ਦੇ ਬਾਅਦ ਇਕ ਵਿਅਕਤੀ ਨੂੰ ਫਾਂਸੀ 'ਤੇ ਚੜ੍ਹਾਇਆ ਗਿਆ ਅਤੇ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਜਦੋਂ ਦੋਸ਼ ਲਗਾਇਆ ਗਿਆ ਸੀ ਉਦੋਂ ਇਨ੍ਹਾਂ ਵਿਚੋਂ ਘੱਟੋ-ਘੱਟ ਤਿੰਨ ਵਿਅਕਤੀ ਨਾਬਾਲਗ ਸਨ। ਡੈਮੋਕ੍ਰੇਟਿਕ ਪਾਰਟੀ ਵੱਲੋਂ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਦਾਅਵੇਦਾਰ ਸੈਨੇਟਰ ਬਰਨੀ ਸੈਂਡਰਸ ਨੇ ਕਿਹਾ ਕਿ ਸਮਿਹਕ ਮੌਤ ਦੀ ਸਜ਼ਾ ਇਹ ਰੇਖਾਂਕਿਤ ਕਰਦੀ ਹੈ ਕਿ ਅਮਰੀਕਾ ਲਈ ਸਾਊਦੀ ਅਰਬ ਵਿਚ ਤਾਨਾਸ਼ਾਹੀ ਸ਼ਾਸਨ ਦੇ ਨਾਲ ਸਬੰਧਾਂ ਨੂੰ ਮੁੜ ਪਰਿਭਾਸ਼ਿਤ ਕਰਨਾ ਕਿੰਨਾ ਜ਼ਰੂਰੀ ਹੋ ਗਿਆ ਹੈ। ਸੈਂਡਰਸ ਨੇ ਕਿਹਾ ਕਿ ਅਮਰੀਕਾ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਸਾਊਦੀ ਅਰਬ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਰੀ ਨਹੀਂ ਰੱਖ ਸਕਦਾ। 

ਸੀਨੀਅਰ ਡੈਮੋਕ੍ਰੈਟਿਕ ਸੈਨੇਟਰ ਡਾਇਨੇ ਫੀਨਸਟੀਨ ਨੇ ਕਿਹਾ ਕਿ ਉਨ੍ਹਾਂ ਨੇ ਅਕਤਬੂਰ ਵਿਚ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਬਾਅਦ ਪਹਿਲਾਂ ਹੀ ਅਮਰੀਕਾ ਨੂੰ ਸਾਊਦੀ ਅਰਬ ਨਾਲ ਆਪਣੇ ਸੰਬੰਧਾਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ।


Vandana

Content Editor

Related News