ਕੋਵਿਡ-19 : ਭਾਰਤ ਦੀ ਮਦਦ ਲਈ ''ਅਮੇਰਿਕਨ ਇੰਡੀਆ ਫਾਊਂਡੇਸ਼ਨ'' ਨੇ ਜੁਟਾਏ 2.5 ਕਰੋੜ
Thursday, May 13, 2021 - 12:46 PM (IST)
ਵਾਸ਼ਿੰਗਟਨ (ਭਾਸ਼ਾ): ਕੋਵਿਡ-19 ਗਲੋਬਲ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਇਕ ਭਾਰਤੀ-ਅਮਰੀਕੀ ਗੈਰ ਲਾਭਕਾਰੀ ਸੰਗਠਨ ਨੇ 2.5 ਕਰੋੜ ਡਾਲਰ ਦੀ ਰਾਸ਼ੀ ਜੁਟਾਈ ਹੈ। ਸੰਗਠਨ ਦੇ ਅਧਿਕਾਰੀਆਂ ਨੇ ਇਸ ਬਾਰੇ ਵਿਚ ਦੱਸਿਆ। ਅਮੇਰਿਕਨ ਇੰਡੀਆ ਫਾਊਂਡੇਸ਼ਨ (ਏ.ਆਈ.ਐੱਫ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਸ਼ਾਂਤ ਪਾਂਡੇ ਨੇ ਪੀ.ਟੀ.ਆਈ ਨੂੰ ਬੁੱਧਵਾਰ ਨੂੰ ਦੱਸਿਆ,''ਅਸੀਂ 5500 ਆਕਸੀਜਨ ਕੰਸਨਟ੍ਰੇਟਰ, 2300 ਬੈੱਡ, 25 ਆਕਸੀਜਨ ਪਲਾਂਟ ਅਤੇ 30,000 ਵੈਂਟੀਲੇਟਰ ਭੇਜਣਾ ਚਾਹੁੰਦੇ ਹਾਂ ਅਤੇ ਇਸ ਲਈ ਅਸੀਂ ਆਰਡਰ ਵੀ ਦੇ ਦਿੱਤਾ ਹੈ।''
ਏ.ਆਈ.ਐੱਫ. ਦੀ ਸਥਾਪਨਾ ਗੁਜਰਾਤ ਵਿਚ ਭੂਚਾਲ ਦੇ ਬਾਅਦ ਸਾਬਕਾ ਰਾਸ਼ਟਰਤੀ ਬਿਲ ਕਲਿੰਟਨ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪੇਈ ਦੀ ਪਹਿਲ ਨਾਲ ਹੋਈ ਸੀ। ਸੰਸਥਾ ਨੇ ਹੁਣ ਤੱਕ 2.5 ਕਰੋੜ ਡਾਲਰ ਦਾ ਰਾਸ਼ੀ ਜੁਟਾਈ ਹੈ ਜੋ ਕਿਸੇ ਭਾਰਤੀ-ਅਮਰੀਕੀ ਸੰਸਥਾ ਵੱਲੋਂ ਜੁਟਾਈ ਗਈ ਸਭ ਤੋਂ ਵੱਧ ਰਾਸ਼ੀ ਹੈ। ਸੇਵਾ ਇੰਟਰਨੈਸ਼ਨਲ ਯੂ.ਐੱਸ.ਏ. ਨੇ ਹੁਣ ਤੱਕ 1.7 ਕਰੋੜ ਡਾਲਰ ਦੀ ਰਾਸ਼ੀ ਜੁਟਾਈ ਹੈ। ਪਾਂਡੇ ਨੇ ਕਿਹਾ,''ਏ.ਆਈ.ਐੱਫ. ਦੇ ਦ੍ਰਿਸ਼ਟੀਕੋਣ ਤੋਂ ਲੋਕਾਂ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਅਸੀਂ ਲੋਕ ਹਮੇਸ਼ਾ ਤੋਂ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਦੇ ਨਾਲ ਕਰੀਬ ਨਾਲ ਕੰਮ ਕਰਦੇ ਰਹੇ ਹਾਂ ਪਰ ਅਸੀਂ ਸੋਚਿਆ ਕਿ ਸਾਨੂੰ ਇਸ ਤੋਂ ਇਲਾਵਾ ਲੋਕਾਂ ਨੂੰ ਵੀ ਭਾਈਚਾਰੇ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਹਨਾਂ ਲਈ ਕੁਝ ਕਰਨਾ ਚਾਹੀਦਾ ਹੈ।''
ਪੜ੍ਹੋ ਇਹ ਅਹਿਮ ਖਬਰ - ਯੂਕੇ: ਭਾਰਤੀ ਕੋਰੋਨਾ ਵਾਇਰਸ ਦੇ ਰੂਪਾਂ ਕਾਰਨ ਤਾਲਾਬੰਦੀ ਖਾਤਮੇ 'ਚ ਹੋ ਸਕਦੀ ਹੈ ਦੇਰੀ
ਉਹਨਾਂ ਨੇ ਕਿਹਾ,''ਭਾਰਤ ਵਿਚ ਲੋਕਾਂ ਦੀ ਮਦਦ ਲਈ ਅਮਰੀਕੀ ਲੋਕ ਅੱਗੇ ਆਏ ਹਨ।ਉਹਨਾਂ ਨੇ ਪੰਜ ਡਾਲਰ ਤੋਂ ਲੈ ਕੇ ਪੰਜ ਲੱਖ ਡਾਲਰ ਤੱਕ ਦਾਨ ਦਿੱਤਾ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਨੂੰ ਮਜ਼ਬੂਤੀ ਦਿੱਤੀ ਹੈ। ਅਮਰੀਕਾ ਦੇ ਕਾਰਪੋਰੇਟ ਖੇਤਰ ਨੇ ਵੀ ਆਪਣੀ ਸਮਰੱਥਾ ਤੋਂ ਵੱਧ ਚੜ੍ਹ ਕੇ ਕੰਮ ਕੀਤਾ ਹੈ।'' ਪਾਂਡੇ ਨੇ ਸੰਕਟ ਦੇ ਇਸ ਸਮੇਂ ਵਿਚ ਭਰਪੂਰ ਸਮਰਥਨ ਕਰਨ ਲਈ ਅਮਰੀਕੀ ਲੋਕਾਂ ਅਤੇ ਬਾਈਡੇਨ ਪ੍ਰਸ਼ਾਸਨ ਦਾ ਸ਼ੁਕਰੀਆ ਅਦਾ ਕੀਤਾ।
ਨੋਟ- ਭਾਰਤ ਦੀ ਮਦਦ ਲਈ 'ਅਮੇਰਿਕਨ ਇੰਡੀਆ ਫਾਊਂਡੇਸ਼ਨ' ਨੇ ਜੁਟਾਏ 2.5 ਕਰੋੜ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।