ਅਮਰੀਕੀ ਚੋਣਾਂ: ਟਰੰਪ ਜਾਂ ਬਿਡੇਨ! ਜਾਣੋ ਸੱਟੇਬਾਜ਼ਾਂ ਦੀ ਨਜ਼ਰ ''ਚ ਕੌਣ ਬਣੇਗਾ ਰਾਸ਼ਟਰਪਤੀ?
Tuesday, Nov 03, 2020 - 06:00 PM (IST)
ਵਾਸ਼ਿੰਗਟਨ (ਬਿਊਰੋ) ਅਮਰੀਕਾ ਵਿਚ ਅੱਜ ਮਤਲਬ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹਨ। ਅਮਰੀਕੀ ਚੋਣਾਂ ਨੂੰ ਲੈ ਕੇ ਦੁਨੀਆ ਭਰ ਵਿਚ ਸੱਟੇਬਾਜ਼ੀ ਕਰ ਰਹੇ ਲੋਕਾਂ ਵਿਚ ਵੀ ਜ਼ਬਰਦਸਤ ਉਤਸ਼ਾਹ ਹੈ। ਇਕ ਰਿਪੋਰਟ ਦੇ ਮੁਤਾਬਕ, ਇਹਨਾਂ ਚੋਣਾਂ ਦੇ ਲਈ ਕਰੀਬ 1 ਅਰਬ ਡਾਲਰ (ਕਰੀਬ 7450 ਕਰੋੜ ਰੁਪਏ) ਦਾ ਸੱਟਾ ਲੱਗਾ ਹੈ ਜੋ ਸਾਲ 2016 ਦੇ ਮੁਕਾਬਲੇ ਦੁੱਗਣਾ ਹੈ। ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ 'ਤੇ ਜਿਆਦਾ ਲੋਕ ਦਾਅ ਲਗਾ ਰਹੇ ਹਨ। ਉਹ ਸੱਟੇਬਾਜ਼ਾਂ ਦੇ ਪਸੰਦੀਦਾ ਹਨ ਮਤਲਬ ਜ਼ਿਆਦਾਤਰ ਸੱਟੇਬਾਜ਼ਾਂ ਨੂੰ ਲੱਗ ਰਿਹਾ ਹੈ ਕਿ ਬਿਡੇਨ ਚੋਣਾਂ ਜਿੱਤਣਗੇ।
ਅੱਜ ਹੋਣ ਚੋਣਾਂ
ਗੌਰਤਲਬ ਹੈ ਕਿ ਅਮਰੀਕਾ ਵਿਚ ਅੱਜ ਰਾਸ਼ਟਰਪਤੀ ਚੋਣਾਂ ਹਨ। ਭਾਵੇਂਕਿ ਮੁਕਾਬਲਾ ਕਾਫੀ ਹੱਦ ਤੱਕ ਟੱਕਰ ਦਾ ਹੈ। ਅੱਜ ਇੱਥੇ ਆਖਰੀ ਵੋਟਿੰਗ ਹੈ। ਇਹਨਾਂ ਚੋਣਾਂ ਵਿਚ ਇਕ ਪਾਸੇ ਰੀਪਬਲਿਕਨ ਪਾਰਟੀ ਵੱਲੋਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਹਨ ਤਾਂ ਉੱਥੇ ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਉਹਨਾਂ ਨੂੰ ਸਖਤ ਟੱਕਰ ਦੇ ਰਹੇ ਹਨ। ਸੱਟੇਬਾਜ਼ ਜੋ ਬਿਡੇਨ ਦੀ ਜਿੱਤ 'ਤੇ ਜ਼ਿਆਦਾ ਦਾਅ ਲਗਾ ਰਹੇ ਹਨ। ਇੰਟਰਨੈਸ਼ਨਲ ਮੀਡੀਆ ਰਿਪੋਰਟਾਂ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਡਾਸੱਟਾ ਹੋ ਸਕਦਾ ਹੈ।
ਰਿਕਾਰਡ ਸੱਟੇਬਾਜ਼ੀ
ਚੋਣਾਂ ਸ਼ੁਰੂ ਹੋਣ ਤੱਕ ਸੱਟੇਬਾਜ਼ੀ ਦੀ ਰਾਸ਼ੀ 1.3 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਹਾਲੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਸੱਟਾ ਫੁੱਟਬਾਲ ਮੈਚਾਂ ਲਈ ਲੱਗਦਾ ਰਿਹਾ ਹੈ। ਪਰ ਇਸ ਵਾਰ ਦੀਆਂ ਅਮਰੀਕੀ ਚੋਣਾਂ ਇਸ ਨੂੰ ਪਿੱਛੇ ਛੱਡ ਸਕਦੀਆਂ ਹਨ। ਉੱਥੇ ਕਈ ਅਜਿਹੀਆਂ ਵੈਬਸਾਈਟਾਂ ਹਨ ਜਿੱਥੇ ਲੋਕ ਇਹਨਾਂ ਚੋਣਾਂ ਦੇ ਲਈ ਦਾਅ ਲਗਾ ਰਹੇ ਹਨ।ਇਸ ਦੇ ਇਲਾਵਾ ਬ੍ਰਿਟੇਨ, ਨਿਊਜ਼ੀਲੈਂਡ, ਕੈਨੇਡਾ ਦੀਆਂ ਕਈ ਵੈਬਸਾਈਟਾਂ ਤੋਂ ਵੀ ਲੋਕ ਅਮਰੀਕੀ ਚੋਣਾਂ ਲਈ ਸੱਟਾ ਲਗਾ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਸੰਬੰਧਾਂ 'ਚ ਤਣਾਅ ਦੇ ਬਾਵਜੂਦ ਚੀਨ ਵੱਲੋਂ ਆਸਟ੍ਰੇਲੀਆਈ ਤਾਂਬਾ, ਖੰਡ ਨੂੰ ਮਨਜ਼ੂਰੀ ਦੇਣ ਦੀ ਆਸ
ਨਿਊਜ਼ ਏਜੰਸੀ ਰਾਇਟਰਜ਼ ਦੇ ਮੁਤਾਬਕ, ਨਿਊਡਜ਼ੀਲੈਂਡ ਦੀ ਵੈਬਸਾਈਟ PredictIt 'ਤੇ ਬਿਡੇਨ 'ਤੇ 68 ਸੈਂਟ ਤਾਂ ਟਰੰਪ 'ਤੇ ਸਿਰਫ 39 ਸੈਂਟ ਦਾਅ ਲਗਾਇਆ ਜਾ ਰਿਹਾ ਹੈ। ਬ੍ਰਿਟੇਨ ਦੀ ਕੰਪਨੀ Betfair ਐਕਸਚੇਂਜ 'ਤੇ ਵੀ ਹੋ ਰਹੀ ਸੱਟੇਬਾਜ਼ੀ ਦੇ ਮੁਤਾਬਕ, ਬਿਡੇਨ ਦੇ ਜਿੱਤਣ ਦੀ ਸੰਭਾਵਨਾ 65 ਫੀਸਦੀ ਹੈ ਅਤੇ ਟਰੰਪ ਦੇ ਜਿੱਤਣ ਦੀ ਸਿਰਫ 35 ਫੀਸਦੀ। PredictIt ਦੇ ਪਬਲਿਕ ਇੰਗੇਜਮੈਂਟ ਦੇ ਪ੍ਰਮੁੱਖ ਵਿਲ ਜੇਨਿੰਗਸ ਦੇਮੁਤਾਬਕ, 14 ਸਵਿੰਗ ਵਾਲੇ ਰਾਜਾਂ ਵਿਚੋਂ 10 ਵਿਚ ਬਿਡੇਨ ਦੇ ਪੱਖ ਵਿਚ ਜ਼ਿਆਦਾ ਲੋਕ ਦਾਅ ਲਗਾ ਰਹੇ ਹਨ। ਇਸੇ ਤਰ੍ਹਾਂ BC bettors ਨਾਮਕ ਵੈਬਸਾਈਟ 'ਤੇ 44 ਫੀਸਦੀ ਲੋਕ ਰਾਸ਼ਟਰਪਤੀ ਟਰੰਪ ਦੇ ਮੁੜ ਜਿੱਤਣ 'ਤੇ ਦਾਅ ਲਗਾ ਰਹੇ ਹਨ ਜਦਕਿ ਸਿਰਫ 27 ਫੀਸਦੀ ਲੋਕ ਬਿਡੇਨ ਦੇ ਜਿੱਤਣ ਦੇ ਦਾਅ ਲਗਾ ਰਹੇ ਹਨ।
ਗੌਰਤਲਬ ਹੈ ਕਿ ਕਈ ਓਪੀਨੀਅਨ ਪੋਲ ਵਿਚ ਵੀ ਬਿਡੇਨ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਦਿਸ ਰਹੇ ਹਨ। ਗੌਰਤਲਬ ਹੈ ਕਿ ਅਮਰੀਕਾ ਵਿਚ ਇਹਨਾਂ ਸੱਟੇਬਾਜ਼ਾਂ ਦੇ ਦਾਅ ਨੂੰ ਕਾਫੀ ਮਜ਼ਬੂਤ ਸੰਕੇਤ ਮੰਨਿਆ ਜਾਂਦਾ ਹੈ। ਉੱਥੋਂ ਦੇ ਪਿਛਲੇ 50 ਸਾਲ ਦੇ ਸੱਟੇਬਾਜ਼ੀ ਦੇ ਇਤਿਹਾਸ ਵਿਚ ਸੱਟੇਬਾਜ਼ਾਂ ਨੇ ਜਿਹੜੇ ਉਮੀਦਵਾਰ ਨੂੰ ਜੇਤੂ ਦੱਸਿਆ ਹੈ ਉਹਨਾਂ ਵਿਚੋਂ ਹਰ ਚਾਰ ਵਿਚੋਂ ਤਿੰਨ ਨੂੰ ਅਸਲ ਵਿਚ ਜਿੱਤ ਮਿਲੀ ਹੈ ਮਤਲਬ ਇਹ ਦਾਅ ਕਰੀਬ 75 ਫੀਸਦੀ ਮਾਮਲਿਆਂ ਵਿਚ ਸਹੀ ਹੋਇਆ ਹੈ।