ਅਮਰੀਕੀ ਏਅਰਲਾਈਨਜ਼ ਨੇ 737 ਮੈਕਸ ਜਹਾਜ਼ਾਂ ਦੀਆਂ ਰੋਜ਼ਾਨਾ 115 ਉਡਾਣਾਂ ਕੀਤੀਆਂ ਰੱਦ
Monday, Apr 15, 2019 - 11:55 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੀ ਸੀਨੀਅਰ ਹਵਾਬਾਜ਼ੀ ਕੰਪਨੀ ਅਮੇਰਿਕਨ ਏਅਰਲਾਈਨਜ਼ ਨੇ ਐਤਵਾਰ ਨੂੰ ਬੋਇੰਗ 737 ਮੈਕਸ ਜਹਾਜ਼ਾਂ ਨੂੰ ਉਡਾਣ ਤੋਂ ਬਾਹਰ ਕੀਤੇ ਜਾਣ ਕਾਰਨ 19 ਅਗਸਤ ਤੱਕ ਰੋਜ਼ਾਨਾ 115 ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ। ਕੰਪਨੀ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਗ ਪਾਰਕਰ ਨੇ ਇਕ ਬਿਆਨ ਵਿਚ ਕਿਹਾ,''ਇਹ 115 ਉਡਾਣਾਂ ਇਸ ਗਰਮੀ ਦੀ ਰੁੱਤ ਵਿਚ ਕੰਪਨੀ ਦੀਆਂ ਕੁੱਲ ਉਡਾਣਾਂ ਦਾ ਕਰੀਬ 1.50 ਫੀਸਦੀ ਹਨ।''
ਬੀਤੇ ਕੁਝ ਮਹੀਨਿਆਂ ਵਿਚ ਬੋਇੰਗ ਦੇ 737 ਮੈਕਸ ਜਹਾਜ਼ਾਂ ਨੂੰ ਉਡਾਣ ਤੋਂ ਬਾਹਰ ਕਰ ਦਿੱਤਾ ਗਿਆ ਹੈ। ਭਾਵੇਂਕਿ ਪਾਰਕਰ ਨੇ 737 ਮੈਕਸ ਜਹਾਜ਼ਾਂ ਨੂੰ ਲੈ ਕੇ ਭਰੋਸਾ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ,''ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਬੋਇੰਗ ਦੇ ਨਾਲ ਸਾਡੇ ਜਾਰੀ ਕੰਮ ਦੇ ਆਧਾਰ 'ਤੇ ਸਾਨੂੰ ਪੂਰਾ ਭਰੋਸਾ ਹੈ ਕਿ 19 ਅਗਸਤ ਤੋਂ ਪਹਿਲਾਂ ਮੈਕਸ ਜਹਾਜ਼ਾਂ ਦੀ ਸਮੱਸਿਆ ਦੂਰ ਕਰ ਲਈ ਜਾਵੇਗੀ।''