ਐਨੀ ਹੇਚੇ ਦੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਬੁਰੀ ਤਰ੍ਹਾਂ 'ਝੁਲਸੀ' ਅਮਰੀਕੀ ਅਦਾਕਾਰਾ

Saturday, Aug 06, 2022 - 04:12 PM (IST)

ਐਨੀ ਹੇਚੇ ਦੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਬੁਰੀ ਤਰ੍ਹਾਂ 'ਝੁਲਸੀ' ਅਮਰੀਕੀ ਅਦਾਕਾਰਾ

ਲਾਸ ਏਂਜਲਸ (ਏਜੰਸੀ)- ਹਾਲੀਵੁੱਡ ਅਦਾਕਾਰਾ ਐਨੀ ਹੇਚੇ ਦੀ ਕਾਰ ਇੱਥੇ ਇੱਕ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। 'ਲਾਸ ਏਂਜਲਸ ਟਾਈਮਜ਼' ਦੀ ਇੱਕ ਰਿਪੋਰਟ ਅਨੁਸਾਰ ਲਾਸ ਏਂਜਲਸ ਦੇ ਮਾਰ ਵਿਸਟਾ ਦੇ ਵਾਲਗਰੋਵ ਐਵੀਨਿਊ ਸਥਿਤ ਇੱਕ ਇਮਾਰਤ ਵਿੱਚ ਅੱਗ ਲੱਗ ਗਈ ਅਤੇ ਹੇਚੇ ਦੀ ਕਾਰ ਨੂੰ ਵੀ ਅੱਗ ਦੀ ਲਪੇਟ ਵਿਚ ਆ ਗਈ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ ਵਿਚ ਕਿਹਾ, "ਵਾਹਨ ਦੇ ਅੰਦਰ ਮਿਲੀ ਇਕ ਬਾਲਗ ਔਰਤ ਨੂੰ ਐੱਲ.ਏ.ਐੱਫ.ਡੀ. ਪੈਰਾਮੈਡਿਕਸ ਵੱਲੋਂ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ।"

ਇਹ ਵੀ ਪੜ੍ਹੋ: ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਵੇਗੀ ਅਮਰੀਕੀ ਗਾਇਕਾ ਮੈਰੀ ਮਿਲਬੇਨ

ਬਿਆਨ ਮੁਤਾਬਕ ਅੱਗ ਬੁਝਾਉਣ ਵਾਲਿਆਂ ਨੂੰ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ 'ਚ 65 ਮਿੰਟ ਲੱਗੇ। ਵਾਹਨ ਦੇ ਅੰਦਰ ਮਿਲੀ ਇੱਕ ਬਾਲਗ ਔਰਤ ਨੂੰ ਬਚਾਇਆ ਗਿਆ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਐੱਲ.ਏ.ਐੱਫ.ਡੀ. ਪੈਰਾਮੈਡਿਕਸ ਵੱਲੋਂ ਇੱਕ ਖੇਤਰੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇੱਕ ਸੂਤਰ ਨੇ ਬਾਅਦ ਵਿੱਚ ਦੱਸਿਆ ਕਿ ਕਾਰ ਡਰਾਈਵਰ ਅਦਾਕਾਰਾ ਹੇਚੇ (53) ਸੀ। ਐਂਟਰਟੇਨਮੈਂਟ ਨਿਊਜ਼ ਪਬਲੀਕੇਸ਼ਨ 'ਟੀ.ਐੱਮ.ਜ਼ੈੱਡ.' ਦੇ ਅਨੁਸਾਰ, ਹੇਚੇ ਦੀ ਕਾਰ ਵਾਲਗ੍ਰੋਵ ਐਵੇਨਿਊ 'ਤੇ ਅੱਗ ਲੱਗਣ ਤੋਂ ਕੁਝ ਮਿੰਟ ਪਹਿਲਾਂ ਹਾਦਸਾਗ੍ਰਸਤ ਹੋ ਗਈ ਸੀ। ਟੀ.ਐੱਮ.ਜ਼ੈੱਡ. ਨੇ ਇੱਕ ਵੀਡੀਓ ਪੋਸਟ ਕੀਤੀ ਅਤੇ ਦਾਅਵਾ ਕੀਤਾ ਕਿ ਉਸ ਵਿਚ ਅਦਾਕਾਰਾ ਆਪਣੀ ਕਾਰ ਵਿੱਚ ਇੱਕ ਸੜਕ 'ਤੇ ਤੇਜ਼ ਰਫ਼ਤਾਰ ਨਾਲ ਜਾਂਦੀ ਵੇਖੀ ਗਈ ਸੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਅਮਰੀਕਾ 'ਚ ਦਾਖ਼ਲ ਹੋਣ ਸਮੇਂ 6 ਗੁਜਰਾਤੀ ਨੌਜਵਾਨ ਗ੍ਰਿਫ਼ਤਾਰ, 7 ਬੈਂਡ ਵਾਲਿਆਂ ਨਾਲ ਹੋਈ ਜੱਗੋਂ ਤੇਰ੍ਹਵੀਂ

 


author

cherry

Content Editor

Related News