ਭਾਰਤੀ ਮੂਲ ਦੀ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਾਲੀ ਟੀਮ ''ਚ ਸ਼ਾਮਲ, ਕਿਹਾ-''ਮਾਣ ਦੀ ਗੱਲ''

05/31/2020 6:02:52 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਮਹਾਮਾਰੀ ਦੇ ਇਲਾਜ ਦਾ ਟੀਕਾ ਜਾਂ ਦਵਾਈ ਲੱਭਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਕੋਰੋਨਾਵਾਇਰਸ ਤੋਂ ਬਚਾਅ ਲਈ ਵੈਕਸੀਨ ਲੱਭਣ ਦੇ ਪ੍ਰਾਜੈਕਟ ਵਿਚ ਆਕਸਫੋਰਡ ਯੂਨੀਵਰਸਿਟੀ ਦੇ ਪੇਸ਼ੇਵਰਾਂ ਦੀ ਇਕ ਟੀਮ ਵਿਚ ਭਾਰਤੀ ਮੂਲ ਦੀ ਇਕ ਵਿਗਿਆਨੀ ਵੀ ਸ਼ਾਮਲ ਹੈ। ਭਾਰਤੀ ਮੂਲ ਦੀ ਵਿਗਿਆਨੀ ਚੰਦਰਬਲੀ ਦੱਤਾ ਦਾ ਕਹਿਣਾ ਹੈ ਕਿ ਉਹ ਇਸ ਮਨੁੱਖਤਾਵਾਦੀ ਕੰਮ ਨਾਲ ਜੁੜ ਕੇ ਸਨਮਾਨਿਤ ਮਹਿਸੂਸ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੀਆਂ ਉਮੀਦਾਂ ਇਸ ਵੈਕਸੀਨ ਦੇ ਨਤੀਜੇ ਨਾਲ ਜੁੜੀਆਂ ਹੋਈਆਂ ਹਨ।

ਕੋਲਕਾਤਾ ਵਿਚ ਪੈਦਾ ਹੋਈ ਚੰਦਰਾਬਲੀ ਦੱਤਾ ਯੂਨੀਵਰਸਿਟੀ ਦੇ ਜੇਨਰ ਇੰਸਟੀਚਿਊਟ ਵਿਚ ਕਲੀਨਿਕਲ ਬਾਇਓਮੇਨੋਫੈਕਚਰਿੰਗ ਫੈਸਿਲਟੀ ਵਿਚ ਕੰਮ ਕਰਦੀ ਹੈ। ਇੱਥੇ 'ਸੀ.ਐੱਚ.ਏ.ਡੀ.ਓ.ਐਕਸ1, ਐੱਨ.ਸੀ.ਓ.ਵੀ-19' (ChAdOx1 nCoV-19) ਨਾਮ ਦੇ ਵੈਕਸੀਨ ਦੇ ਮਨੁੱਖੀ ਪਰੀਖਣਾਂ ਦੇ ਦੂਜੇ ਅਤੇ ਤੀਜੇ ਪੜਾਅ ਦਾ ਪਰੀਖਣ ਕੀਤਾ ਜਾ ਰਿਹਾ ਹੈ। ਇਸ ਵੈਕਸੀਨ ਨੂੰ ਖਤਰਨਾਕ ਵਾਇਰਸ ਨਾਲ ਲੜਨ ਲਈ ਇਕ ਸੰਭਾਵਿਤ ਹਥਿਆਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ Nasa SpaceX ਰਾਕੇਟ ਲਾਂਚ ਕਰ ਰਚਿਆ ਇਤਿਹਾਸ, ਟਰੰਪ ਨੇ ਕਹੀ ਖਾਸ ਗੱਲ

34 ਸਾਲਾ ਦੱਤਾ ਇੱਥੇ ਗੁਣਵੱਤਾ ਅਸ਼ੋਰੈਂਸ ਪ੍ਰਬੰਧਕ ਦੇ ਰੂਪ ਵਿਚ ਕੰਮ ਕਰਦੀ ਹੈ। ਉਸ ਦਾ ਕੰਮ ਇਹ ਯਕੀਨੀ ਕਰਨਾ ਹੈ ਕਿ ਵੈਕਸੀਨ ਦੇ ਪਰੀਖਣ ਪੜਾਅ ਵਿਚ ਅੱਗੇ ਵਧਣ ਤੋਂ ਪਹਿਲਾਂ ਅਨੁਪਾਲਨ ਦੇ ਸਾਰੇ ਪੱਧਰ ਯਕੀਨੀ ਕੀਤੇ ਜਾਣ। ਦੱਤਾ ਨੇ ਕਿਹਾ ਕਿ ਅਸੀਂ ਸਾਰੇ ਲੋਕ ਆਸ ਕਰ ਰਹੇ ਹਾਂ ਕਿ ਇਹ ਅਗਲੇ ਪੜਾਅ ਵਿਚ ਸਹੀ ਢੰਗ ਨਾਲ ਕੰਮ ਕਰੇ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਵੈਕਸੀਨ 'ਤੇ ਟਿਕੀਆਂ ਹੋਈਆਂ ਹਨ। ਉਹਨਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਜੁੜਨਾ ਮਨੁੱਖਤਾਵਾਦੀ ਕੰਮ ਨਾਲ ਜੁੜਨ ਵਾਂਗ ਹੈ। ਅਸੀਂ ਇਕ ਗੈਰ-ਲਾਭਕਾਰੀ ਸੰਗਠਨ ਹਾਂ ਅਤੇ ਇਸ ਵੈਕਸੀਨ ਨੂੰ ਸਫਲ ਬਣਾਉਣ ਲਈ ਰੋਜ਼ਾਨਾ ਕਈ ਘੰਟੇ ਮਿਹਨਤ ਕਰਦੇ ਹਾਂ।

ਵਿਗਿਆਨੀ ਦੱਤਾ ਨੇ ਕਿਹਾ ਕਿ ਇਹ ਟੀਮ ਦੀ ਇਕ ਵੱਡੀ ਕੋਸ਼ਿਸ਼ ਹੈ ਕਿ ਅਤੇ ਸਾਰਿਆਂ ਨੇ ਇਸ ਦੀ ਸਫਲਤਾ ਲਈ 24 ਘੰਟੇ ਕੰਮ ਕੀਤਾ ਹੈ। ਮੈਂ ਇਸ ਪ੍ਰਾਜੈਕਟ ਦਾ ਹਿੱਸਾ ਬਣ ਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਵੈਕਸੀਨ ਦੇ ਉਤਪਾਦਨ ਵਿਚ ਲੱਗੀ ਦੱਤਾ ਦੀ 25 ਮਾਹਰਾਂ ਵਾਲੀ ਟੀਮ ਬਿਹਤਰ ਢੰਗ ਨਾਲ ਲਿੰਗ ਸੰਤੁਲਿਤ ਹੈ। ਦੱਤਾ ਭਾਰਤ ਵਿਚ ਨੌਜਨਾਨ ਕੁੜੀਆਂ ਨੂੰ ਬਾਇਓਸਾਈਂਸ ਦੇ ਖੇਤਰ ਵਿਚ ਕਥਿਤ ਪੁਰਸ਼ ਪ੍ਰਧਾਨ ਸਮਾਜ ਨੂੰ ਚੁਣੌਤੀ ਦੇਣ ਲਈ ਉਤਸ਼ਾਹਿਤ ਕਰਨ ਲਈ ਉਤਸੁਕ ਹੈ। ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇਸ ਕੰਮ ਨੂੰ ਕਰਨ ਲਈ ਪ੍ਰੇਰਿਤ ਹੋ ਅਤੇ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹੋ ਤਾਂ ਇਹ ਤੁਹਾਡਾ ਖੇਤਰ ਹੈ। ਅੱਜ-ਕਲ੍ਹ ਬਾਇਓਟੇਕ ਅਤੇ ਫਾਰਮਾਂ ਦੇ ਖੇਤਰ ਵਿਚ ਇਕ ਸਮਾਨ ਪੁਰਸ਼-ਮਹਿਲਾ ਅਨੁਪਾਤ ਮਿਲ ਰਿਹਾ ਹੈ, ਇਸ ਲਈ ਬਹੁਤ ਸਾਰੇ ਮੌਕੇ ਹਨ।


Vandana

Content Editor

Related News