ਅਮਰੀਕਾ ਦਾ ਇਕ ਹੋਰ ਡਿਪਲੋਮੈਟ ਕਿਊਬਾ ''ਚ ਰਹੱਸਮਈ ਬੀਮਾਰੀ ਨਾਲ ਪੀੜਤ

Friday, Jun 22, 2018 - 11:20 AM (IST)

ਵਾਸ਼ਿੰਗਟਨ— ਅਮਰੀਕਾ ਨੇ ਕਿਹਾ ਹੈ ਕਿ ਉਸ ਦਾ ਇਕ ਹੋਰ ਡਿਪਲੋਮੈਟ ਕਿਊਬਾ ਵਿਚ ਰਹੱਸਮਈ ਬੀਮਾਰੀ ਨਾਲ ਪੀੜਤ ਹੋ ਗਿਆ ਹੈ। ਇਸ ਨਾਲ ਬੀਮਾਰ ਪੈਣ ਵਾਲੇ ਡਿਪਲੋਮੈਟਾਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੀਥਰ ਨੋਰਟ ਨੇ ਕੱਲ ਕਿਹਾ, 'ਅਗਸਤ 2017 ਤੋਂ ਬਾਅਦ ਡਾਕਟਰੀ ਤੌਰ 'ਤੇ ਸਾਬਤ ਹੋਇਆ, ਇਹ ਹਵਾਨਾ ਦਾ ਪਹਿਲਾ ਮਾਮਲਾ ਹੈ। ਪ੍ਰਭਾਵਿਤ ਅਮਰੀਕੀਆਂ ਦੀ ਗਿਣਤੀ ਹੁਣ 25 ਹੋ ਗਈ ਹੈ।'
ਉਥੇ ਹੀ ਚੀਨ ਵਿਚ ਅਮਰੀਕਾ ਦਾ ਇਕ ਅਧਿਕਾਰੀ ਵੀ ਇਸ ਤਰ੍ਹਾਂ ਦੀ ਸ਼ੱਕੀ ਬੀਮਾਰੀ ਦੀ ਲਪੇਟ ਵਿਚ ਆ ਗਿਆ ਹੈ। ਵੱਡੀ ਗਿਣਤੀ ਵਿਚ ਡਿਪਲੋਮੈਟਾਂ ਦੇ ਬੀਮਾਰੀ ਦੀ ਲਪੇਟ ਵਿਚ ਆਉਣ ਨਾਲ ਇਸ ਬੀਮਾਰੀ ਦਾ ਰਹੱਸ ਵਧ ਗਿਆ ਹੈ। ਅਮਰੀਕਾ ਨੇ ਪਹਿਲਾਂ ਕਿਹਾ ਸੀ ਕਿ ਇਹ ਕਿਸੇ ਤਰ੍ਹਾਂ ਦਾ ਹਮਲਾ ਹੈ। ਹੀਥਰ ਨੇ ਕਿਹਾ ਕਿ ਅਮਰੀਕਾ ਨੇ ਇਸ ਨਵੇਂ ਹਮਲੇ ਦੀ ਜਾਣਕਾਰੀ ਹਵਾਨਾ ਨੂੰ 29 ਮਈ ਨੂੰ ਦੇ ਦਿੱਤੀ ਸੀ। ਨਾਲ ਹੀ ਕਿਊਬਾ ਨੂੰ ਵੀ ਆਪਣੀ ਧਰਤੀ 'ਤੇ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਕਰਨ ਨੂੰ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਡਿਪਲੋਮੈਟ ਨੂੰ ਹਵਾਨਾ ਤੋਂ ਸੱਦ ਲਿਆ ਗਿਆ ਹੈ ਪਰ ਉਨ੍ਹਾਂ ਦੀ ਸਿਹਤ ਸਬੰਧੀ ਜਾਂਚਾਂ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


Related News