ਅਮਰੀਕਾ 8 ਅਫਰੀਕੀ ਦੇਸ਼ਾਂ ਤੋਂ ਹਟਾਏਗਾ ਯਾਤਰਾ ਪਾਬੰਦੀ
Saturday, Dec 25, 2021 - 02:04 AM (IST)
ਵਾਸ਼ਿੰਗਟਨ-ਅਮਰੀਕਾ 31 ਦਸੰਬਰ ਤੋਂ 8 ਅਫਰੀਕੀ ਦੇਸ਼ਾਂ ਤੋਂ ਯਾਤਰਾ 'ਤੇ ਲੱਗੀ ਪਾਬੰਦੀ ਹਟਾ ਦੇਵੇਗਾ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਕਹਿਰ ਨੂੰ ਰੋਕਣ ਲਈ ਅਮਰੀਕਾ ਨੇ ਪਿਛਲੇ ਮਹੀਨੇ ਇਨ੍ਹਾਂ ਦੇਸ਼ਾਂ ਤੋਂ ਯਾਤਰਾ 'ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਰੂਸੀ ਅਦਾਲਤ ਨੇ ਪਾਬੰਦੀਸ਼ੁਦਾ ਸਮੱਗਰੀ ਨੂੰ ਲੈ ਕੇ ਗੂਗਲ 'ਤੇ ਲਗਭਗ 10 ਕਰੋੜ ਡਾਲਰ ਦਾ ਲਾਇਆ ਜੁਰਮਾਨਾ
ਪਾਬੰਦੀ ਲਾਉਣ ਦਾ ਐਲਾਨ 29 ਨਵੰਬਰ ਨੂੰ ਕੀਤਾ ਗਿਆ ਸੀ। ਇਸ ਦੇ ਤਹਿਤ ਲਗਭਗ ਸਾਰੇ ਗੈਰ-ਅਮਰੀਕੀ ਨਾਗਰਿਕਾਂ ਦੀ ਯਾਤਰਾ ਪਾਬੰਦੀਸ਼ੁਦਾ ਕਰ ਦਿੱਤਾ ਜੋ ਹਾਲ 'ਚ ਦੱਖਣੀ ਅਫਰੀਕਾ, ਬੋਤਸਵਾਨਾ, ਜ਼ਿੰਬਾਵੇ, ਨਾਮੀਬੀਆ, ਲੇਸੋਥੋ, ਇਸਵਾਤਿਨੀ, ਮੋਜਾਬਿੰਕ ਅਤੇ ਮਲਾਵੀ 'ਚ ਸਨ। ਵ੍ਹਾਈਟ ਹਾਊਸ ਦੇ ਬੁਲਾਰੇ ਕੇਵਿਨ ਮੁਨੋਜ ਨੇ ਟਵਿਟਰ 'ਤੇ ਕਿਹਾ ਕਿ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਇਸ ਫੈਸਲੇ ਦੀ ਸਿਫ਼ਾਰਿਸ਼ ਕੀਤੀ ਸੀ।
ਇਹ ਵੀ ਪੜ੍ਹੋ : ਓਮੀਕ੍ਰੋਨ ਕਾਰਨ ਕਈ ਜਹਾਜ਼ ਕੰਪਨੀਆਂ ਨੇ ਉਡਾਣਾਂ ਕੀਤੀਆਂ ਰੱਦ
ਮੁਨੋਜ ਨੇ ਕਿਹਾ ਕਿ ਅਸਥਾਈ ਯਾਤਰਾ ਪਾਬੰਦੀਆਂ ਨੇ ਵਿਗਿਆਨੀਆਂ ਨੂੰ ਵਾਇਰਸ ਦੇ ਨਵੇਂ ਵੇਰੀਐਂਟ ਦਾ ਅਧਿਐਨ ਕਰਨ ਲਈ ਲੋੜੀਂਦਾ ਸਮਾਂ ਦਿੱਤਾ ਹੈ ਅਤੇ ਸਿੱਟਾ ਕੱਢਿਆ ਹੈ ਕਿ ਮੌਜੂਦਾ ਟੀਕਾਕਰਨ ਇਸ ਦੇ ਅਸਰ ਨੂੰ ਰੋਕਣ 'ਚ ਪ੍ਰਭਾਵੀ ਹੈ। ਅਮਰੀਕਾ 'ਚ ਓਮੀਕ੍ਰੋਨ ਵੇਰੀਐਂਟ ਦਾ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਟੀਕਾ ਲਵਾ ਚੁੱਕੇ ਲੋਕ ਵੀ ਇਨਫੈਕਟਿਡ ਹੋ ਰਹੇ ਹਨ। ਹਾਲਾਂਕਿ, ਹਸਪਤਾਲਾਂ 'ਚ ਜ਼ਿਆਦਾ ਅਜਿਹੇ ਲੋਕ ਹਨ ਜਿਨ੍ਹਾਂ ਨੇ ਟੀਕੇ ਦੀ ਖੁਰਾਕ ਨਹੀਂ ਲਈ ਸੀ।
ਇਹ ਵੀ ਪੜ੍ਹੋ :ਕਾਂਗਰਸ ਆਪਣੀਆਂ ਅਸਫਲਤਾਵਾਂ ਛੁਪਾਉਣ ਲਈ ਸਿਆਸੀ ਬਦਲਾਖੋਰੀ ’ਤੇ ਉਤਰੀ : ਪਰਮਬੰਸ ਸਿੰਘ ਰੋਮਾਣਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।