ਯੂਕ੍ਰੇਨ ਨੂੰ ਹਥਿਆਰ ਤੇ ਮਦਦ ਪਹੁੰਚਾਉਣ ਦਾ ਪੂਰਾ ਸਮਰਥਨ ਕਰਾਂਗੇ : ਅਮਰੀਕਾ
Monday, Apr 04, 2022 - 02:18 AM (IST)

ਵਾਸ਼ਿੰਗਟਨ-ਵ੍ਹਾਈਟ ਹਾਊਸ ਦੇ ਚੀਫ਼ ਸਟਾਫ਼ ਰਾਲ ਕਲੇਨ ਨੇ ਕਿਹਾ ਕਿ ਰੂਸ ਵਿਰੁੱਧ ਯੁੱਧ 'ਚ ਯੂਕ੍ਰੇਨ ਦੀ ਆਰਥਿਕ ਅਤੇ ਫੌਜੀ ਸਹਾਇਤਾ ਨੂੰ ਲੈ ਕੇ ਅਮਰੀਕਾ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਉਨ੍ਹਾਂ ਨੇ ਇਸ ਯੁੱਧ ਨੂੰ 'ਖ਼ਤਮ ਹੋਣ ਤੋਂ ਦੂਰ' ਕਰਾਰ ਦਿੱਤਾ। ਕਲੇਨ ਨੇ ਯੂਕ੍ਰੇਨ ਦੇ ਉੱਤਰੀ ਹਿੱਸੇ 'ਚ ਰੂਸੀ ਫੌਜੀਆਂ ਨਾਲ ਲੜਨ ਦਾ ਸਿਹਰਾ ਯੂਕ੍ਰੇਨੀ ਲੋਕਾਂ ਨੂੰ ਦਿੱਤਾ ਅਤੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਾਂਝੇਦਾਰ ਉਸ ਦੇਸ਼ 'ਚ ਲਗਭਗ ਰੋਜ਼ਾਨਾ ਹਥਿਆਰ ਭੇਜ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਏ.ਬੀ.ਸੀ. ਦੇ 'ਦਿਸ ਵੀਕ' ਤੋਂ ਇਹ ਵੀ ਕਿਹਾ ਕਿ ਅਜਿਹੇ ਸੰਕੇਤ ਹਨ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕ੍ਰੇਨ ਦੇ ਪੂਰਬੀ ਹਿੱਸਿਆਂ 'ਚ ਰੂਸੀ ਫੌਜੀਆਂ ਦੀ ਨਵੇਂ ਸਿਰੇ ਤੋਂ ਤਾਇਨਾਤੀ ਕਰ ਰਹੇ ਹਨ।
ਇਹ ਵੀ ਪੜ੍ਹੋ : ਰੂਸੀ ਹਮਲਾ ਕਤਲੇਆਮ ਦੇ ਬਰਾਬਰ : ਜ਼ੇਲੇਂਸਕੀ
ਕਲੇਨ ਨੇ ਕਿਹਾ ਕਿ ਇਹ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ 'ਤੇ ਨਿਰਭਰ ਕਰਦਾ ਹੈ ਕਿ ਕੀ ਉਹ ਰੂਸ ਨੂੰ ਯੂਕ੍ਰੇਨ ਦੇ ਪੂਰਬੀ ਹਿੱਸੇ 'ਤੇ ਕਬਜ਼ੇ ਦੇ ਸਿਆਸੀ ਟੀਚੇ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੰਦੇ ਹਨ ਜਾਂ ਨਹੀਂ ਪਰ ਅਮਰੀਕਾ ਦਾ ਰੁਖ਼ ਹੈ ਕਿ ਇਸ ਹਮਲੇ ਦਾ ਫੌਜੀ ਭਵਿੱਖ ਪਿੱਛੇ ਹਟਣ ਵਾਲਾ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਥੇ ਤੱਕ ਪੂਰਬੀ ਯੂਕ੍ਰੇਨ 'ਤੇ ਸੰਭਾਵਿਤ ਰੂਸੀ ਕਬਜ਼ੇ ਦਾ ਸਵਾਲ ਹੈ ਤਾਂ 'ਮੈਂ ਕਹਿ ਸਕਦਾ ਹਾਂ ਕਿ ਜਿਵੇਂ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਵੀਕਾਰ ਨਹੀਂ ਹੋਵੇਗਾ ਅਤੇ ਅਸੀਂ ਉਨ੍ਹਾਂ ਦੀ ਫੌਜ, ਆਰਥਿਕ ਅਤੇ ਮਨੁੱਖੀ ਤਰੀਕੇ ਨਾਲ ਮਦਦ ਕਰਨ ਜਾ ਰਹੇ ਹਾਂ।
ਇਹ ਵੀ ਪੜ੍ਹੋ : ਆਰਥਿਕ ਸੰਕਟ ਨਾਲ ਜੂਝ ਰਿਹਾ ਸ਼੍ਰੀਲੰਕਾ, ਸਾਰੇ ਕੈਬਨਿਟ ਮੰਤਰੀਆਂ ਨੇ ਦਿੱਤਾ ਅਸਤੀਫ਼ਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ